ਪੰਜਾਬ

punjab

ETV Bharat / state

ਔਰਤ ਨੇ ਆਪਣੇ ਪਤੀ 'ਤੇ ਲਗਾਏ ਗੈਂਗਰੇਪ ਕਰਵਾਉਣ ਦੇ ਦੋਸ਼ - ਸਮੂਹਿਕ ਬਲਾਤਕਾਰ

ਲੁਧਿਆਣਾ ਵਿਖੇ ਸਾਹਨੇਵਾਲ ਪੁਲਿਸ ਥਾਣੇ ਵਿੱਚ ਇੱਕ ਮਹਿਲਾ ਨੇ ਆਪਣੇ ਪਤੀ ਵਿਰੁੱਧ ਸ਼ਿਕਾਇਤ ਦਰਜ ਕਰਵਾਈ। ਉਸ ਨੇ ਆਪਣੇ ਪਤੀ ਉੱਤੇ ਸਮੂਹਿਕ ਬਲਾਤਕਾਰ ਕਰਵਾਉਣ ਦੇ ਦੋਸ਼ ਲਗਾਏ।

gang rape, ludhiana news
ਫ਼ੋਟੋ

By

Published : Jan 1, 2020, 11:16 PM IST

ਲੁਧਿਆਣਾ: ਹੁਸ਼ਿਆਰਪੁਰ ਦੀ ਰਹਿਣ ਵਾਲੀ ਇੱਕ ਔਰਤ ਵੱਲੋਂ ਆਪਣੇ ਹੀ ਪਤੀ 'ਤੇ ਉਸ ਨਾਲ ਗੈਂਗਰੇਪ ਕਰਵਾਉਣ ਦੇ ਦੋਸ਼ ਲਗਾਏ ਹਨ। ਪੀੜਤਾ ਦਾ ਇਲਜ਼ਾਮ ਹੈ ਕਿ ਬੀਤੀ 3 ਦਸੰਬਰ ਨੂੰ ਉਸ ਦੇ ਹੀ ਪਤੀ ਜਦੋਂ ਉਸ ਨੂੰ ਮੁਕੇਰੀਆਂ ਤੋਂ ਲਿਆ ਰਹੇ ਸਨ ਤਾਂ ਦਸੂਹਾ ਕੋਲ ਆ ਕੇ 5 ਲੋਕਾਂ ਤੋਂ ਚੱਲਦੀ ਕਾਰ ਵਿੱਚ ਉਸ ਦਾ ਬਲਾਤਕਾਰ ਕਰਵਾਇਆ।

ਵੇਖੋ ਵੀਡੀਓ

ਪੀੜਤਾਂ ਨੇ ਆਪਣੀ ਹੱਡ ਬੀਤੀ ਬਿਆਨ ਕਰ ਕੇ ਦੱਸਿਆ ਕਿ ਉਹ ਵਿਆਹ ਤੋਂ ਬਾਅਦ ਪਤੀ ਨਾਲ ਜੰਮੂ ਕਿਰਾਏ ਦੇ ਮਕਾਨ ਉੱਤੇ ਰਹਿੰਦੀ ਹੈ। ਉਸ ਦਾ ਪਤੀ ਅਕਸਰ ਉਸ ਨਾਲ ਝਗੜਾ ਕਰਦਾ ਰਹਿੰਦਾ ਸੀ ਤੇ ਕਈ ਵਾਰ ਉਨ੍ਹਾਂ ਦੀ ਆਪਸ ਦੇ ਵਿੱਚ ਲੜਾਈ ਵੀ ਹੋ ਚੁੱਕੀ ਹੈ। ਉਸ ਨੇ ਪੁਲਿਸ ਨੂੰ ਦੱਸਿਆ ਕਿ ਉਸ ਘਟਨਾ ਤੋਂ ਬਾਅਦ ਪਤੀ ਨੇ ਉਸ ਨੂੰ ਬੰਦੀ ਬਣਾ ਕੇ ਆਪਣੇ ਹੀ ਘਰ ਵਿੱਚ ਰੱਖ ਲਿਆ। ਇਸ ਤੋਂ ਬਾਅਦ ਉਸ ਨੂੰ ਉਸ ਦੇ ਭਰਾ ਦੇ ਘਰ ਸਾਹਨੇਵਾਲ ਛੱਡ ਗਿਆ।

ਐਸਆਈ ਬਲਵਿੰਦਰ ਕੌਰ ਨੇ ਦੱਸਿਆ ਕਿ ਮੈਡੀਕਲ ਕਰਵਾਉਣ ਤੋਂ ਬਾਅਦ ਜੋ ਰਿਪੋਰਟ ਸਾਹਮਣੇ ਆਵੇਗੀ, ਉਸ ਦੇ ਆਧਾਰ 'ਤੇ ਪੁਲਿਸ ਕਾਰਵਾਈ ਕਰੇਗੀ। ਫ਼ਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਦਿੱਤੀ ਹੈ।

ਇਹ ਵੀ ਪੜ੍ਹੋ: ਨਵੇਂ ਸਾਲ ਦੇ ਪਹਿਲੇ ਦਿਨ ਕੈਪਟਨ ਦਾ ਬਿਆਨ, ਸਰਾਕਰੀ ਵਿਭਾਗਾਂ ਦੇ ਕੰਮਾਂ 'ਚ ਸੁਧਾਰ ਲਿਆਉਣ ਦੀ ਕੀਤੀ ਗੱਲ

ABOUT THE AUTHOR

...view details