ਲੁਧਿਆਣਾ:ਵੈਸੇ 'ਤੇ ਪੰਜਾਬ ਪੁਲਿਸ 24 ਘੰਟੇ ਲੋਕਾਂ ਦੀ ਸੇਵਾ ਵਿੱਚ ਰਹਿੰਦੀ ਹੈ। ਪਰ ਪੁਲਿਸ ਵਿੱਚ ਕੁੱਝ ਅਜਿਹੇ ਮੁਲਾਜ਼ਮ ਵੀ ਹੁੰਦੇ ਹਨ, ਜੋ ਪੰਜਾਬ ਪੁਲਿਸ ਦੀ ਛਵੀ ਨੂੰ ਖ਼ਰਾਬ ਕਰਦੇ ਹਨ। ਅਜਿਹਾ ਹੀ ਮਾਮਲਾ ਲੁਧਿਆਣਾ ਥਾਣਾ ਸਦਰ ਦੇ ਅਧੀਨ ਆਉਂਦੇ ਇੱਕ ਇਲਾਕੇ ਤੋਂ ਆਇਆ। ਜਿੱਥੇ ਇੱਕ 40 ਸਾਲ ਦੀ ਮਹਿਲਾ ਵੱਲੋਂ ਬਰਨਾਲਾ ਵਿੱਚ ਤੈਨਾਤ ਪੰਜਾਬ ਪੁਲਿਸ ਦੇ ਏ.ਐੱਸ.ਆਈ ਉੱਤੇ (Woman accuses ASI of rape in Ludhiana) ਉਸ ਨਾਲ ਕੁਕਰਮ ਕਰਨ ਅਤੇ ਫਿਰ ਉਸ ਦਾ ਗਰਭਪਾਤ ਕਰਵਾਉਣ ਦੇ ਇਲਜ਼ਾਮ ਲਗਾਏ ਗਏ। ਪੀੜਤ ਮਹਿਲਾ ਨੇ ਇਸ ਦੀ ਸ਼ਿਕਾਇਤ ਥਾਣਾ ਸਦਰ ਲੁਧਿਆਣਾ ਵਿੱਚ ਦਿੱਤੀ। ਜਿਸ ਉੱਤੇ ਕਾਰਵਾਈ ਕਰਦਿਆ ਲੁਧਿਆਣਾ ਪੁਲਿਸ (Ludhiana police) ਨੇ ਏ.ਐੱਸ.ਆਈ ਉੱਤੇ ਮਾਮਲਾ ਦਰਜ ਕਰ ਲਿਆ ਹੈ।
ਪੀੜਤ ਮਹਿਲਾ ਨੇ ਦੱਸੀ ਹੱਡਬੀਤੀ:-ਇਸ ਦੌਰਾਨ ਹੀ ਪੀੜਤ ਮਹਿਲਾ ਨੇ ਕਿਹਾ ਮੇਰੀ ਅਤੇ ਪੁਲਿਸ ਮੁਲਾਜ਼ਮ ਦੀ ਮੁਲਾਕਾਤ ਬੱਸ ਸਟੈਂਡ ਉੱਤੇ ਹੋਈ ਸੀ। ਪੁਲਿਸ ਮੁਲਾਜ਼ਮ ਸੰਗਰੂਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਜਦੋਂ ਕਿ ਉਸ ਦੀ ਤੈਨਾਤੀ ਬਰਨਾਲਾ ਵਿੱਚ ਸੀ। ਪੀੜਤਾਂ ਨੇ ਆਪਣੇ ਬਿਆਨਾਂ ਵਿੱਚ ਲਿਖਿਆ ਹੈ ਕਿ ਪਹਿਲਾਂ ਉਸ ਨਾਲ ਪੁਲਿਸ ਮੁਲਾਜ਼ਮ ਨੇ ਦੋਸਤੀ ਕੀਤੀ ਅਤੇ ਫਿਰ ਉਸ ਸਰੀਰਕ ਸਬੰਧ ਬਣਾਉਣੇ ਸੁਰੂ ਕੀਤੇ। ਉਹ ਬੀਤੇ ਲੰਮੇਂ ਸਮੇਂ ਤੋਂ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਰਿਹਾ ਸੀ। ਪੀੜਤ ਮਹਿਲਾ ਨੇ ਲੁਧਿਆਣਾ ਪੁਲਿਸ ਨੂੰ ਦੱਸਿਆ ਹੈ ਕਿ 2020 ਵਿੱਚ ਜਦੋਂ ਉਹ ਗਰਭਵਤੀ ਸੀ ਤਾਂ ਮੁਲਜ਼ਮ ਨੇ 6 ਮਹੀਨੇ ਦਾ ਉਸ ਦਾ ਗਰਭਪਾਤ ਵੀ ਕਰਵਾਇਆ ਸੀ।