ਪੰਜਾਬ

punjab

ETV Bharat / state

Cyber Crime In Ludhiana: NRI ਦੇ ਬੈਂਕ ਖਾਤਿਆਂ ਚੋਂ ਠੱਗਾਂ ਨੇ ਮਾਰੀ ਲੱਖਾਂ ਦੀ ਠੱਗੀ, ਬੈਂਕ ਮੈਨੇਜਰ ਨੇ ਦਿੱਤਾ ਸਾਥ - ਰਿਲੇਸ਼ਨ ਸ਼ਿਪ ਮੈਨੇਜਰ

ਲੁਧਿਆਣਾ ਸਾਈਬਰ ਠੱਗਾਂ ਨੂੰ ਐਨਆਰਆਈ ਖਾਤੇ ਦੀ ਜਾਣਕਾਰੀ ਦੇਣ ਵਾਲੇ ਬੈਂਕ ਮੈਨੇਜਰ ਦੇ ਨਾਲ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਵਲੋਂ ਮਿਲ ਕੇ 57 ਲੱਖ ਦੀ ਠੱਗੀ ਮਾਰੀ ਗਈ ਸੀ। ਪੜ੍ਹੋ ਪੂਰੀ ਖ਼ਬਰ...

Cyber Crime In Ludhiana
Cyber Crime In Ludhiana

By ETV Bharat Punjabi Team

Published : Sep 21, 2023, 5:13 PM IST

NRI ਦੇ ਬੈਂਕ ਖਾਤਿਆਂ ਚੋਂ ਠੱਗਾਂ ਨੇ ਮਾਰੀ ਲੱਖਾਂ ਦੀ ਠੱਗੀ, ਬੈਂਕ ਮੈਨੇਜਰ ਨੇ ਦਿੱਤਾ ਸਾਥ

ਲੁਧਿਆਣਾ: ਪੁਲਿਸ ਨੇ ਆਨਲਾਈਨ ਫਰਾਡ ਮਾਮਲੇ 'ਚ 4 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਵੱਲੋਂ ਇਕ ਐਨਆਰਆਈ ਦੇ ਖਾਤੇ ਨੂੰ ਸੰਨ੍ਹ ਲਾ ਕੇ 57 ਲੱਖ ਰੁਪਏ ਕੱਢਵਾ ਲਏ ਸਨ। ਇਸ ਦੀ ਐਨਆਰਆਈ ਨੇ ਸ਼ਿਕਾਇਤ ਕੀਤੀ, ਤਾਂ 4 ਮੁਲਜ਼ਮਾਂ ਨੂੰ ਲੁਧਿਆਣਾ ਪੁਲਿਸ ਨੇ ਕਾਬੂ ਕਰ ਲਿਆ ਹੈ। ਇਨ੍ਹਾਂ ਵਿੱਚ ਇੱਕ ਬੈਂਕ ਦਾ ਮੈਨੇਜਰ ਵੀ ਸ਼ਾਮਿਲ ਹੈ। ਜਿਸ ਨੇ ਮੁਲਜ਼ਮਾਂ ਨੂੰ ਐਨਆਰਆਈ ਦੇ ਖਾਤੇ ਦੀ ਸਾਰੀ ਜਾਣਕਾਰੀ ਮੁਹਈਆ ਕਰਵਾਈ ਸੀ। ਮੁਲਜ਼ਮਾਂ ਦੀ ਪਛਾਣ ਲਵ ਕੁਮਾਰ, ਨਿਲੇਸ਼ ਪਾਂਡੇ, ਅਭਿਸ਼ੇਕ ਸਿੰਘ ਅਤੇ ਸੁਖਜੀਤ ਸਿੰਘ ਵਜੋਂ ਹੋਈ ਹੈ।

ਬੈਂਕ ਮੈਨੇਜਰ ਵੀ ਠੱਗਾਂ ਨਾਲ ਰਲਿਆਂ:ਲੁਧਿਆਣਾ ਪੁਲਿਸ ਕਮਿਸ਼ਨਰ ਮਨਦੀਪ ਸਿੱਧੂ ਨੇ ਦੱਸਿਆ ਕਿ ਮੁਲਜ਼ਮਾਂ ਦੇ ਕੋਲੋ 17.35 ਲੱਖ ਰੁਪਏ ਦੀ ਨਕਦੀ, 7. 24 ਲੱਖ ਰੁਪਏ ਦੇ ਬੈਂਕ ਖਾਤੇ ਵੀ ਸੀਲ ਕੀਤੇ ਨੇ। ਮੁਲਜ਼ਮਾਂ ਤੋਂ ਇਕ ਯੂ ਪੀ ਨੰਬਰ ਦੀ ਕਾਰ ਵੀ ਲੁਧਿਆਣਾ ਪੁਲੀਸ ਨੇ ਬਰਾਮਦ ਕੀਤੀ ਹੈ। ਇਸ ਪੂਰੀ ਠੱਗੀ ਦੇ ਵਿੱਚ 2 ਮਹਿਲਾਵਾਂ ਦਾ ਨਾਂ ਵੀ ਸਾਹਮਣੇ ਆ ਰਿਹਾ ਹੈ ਜਿਨ੍ਹਾ ਦੀ ਪੁਲਿਸ ਨੂੰ ਭਾਲ ਹੈ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਬੈਂਕ ਦੇ ਅਧਿਕਾਰੀ ਨੇ ਇਨ੍ਹਾਂ ਤੋਂ 14 ਲੱਖ ਰੁਪਏ ਦੀ ਮੰਗ ਕੀਤੀ ਸੀ। ਪੁਲਿਸ ਨੇ ਦੱਸਿਆ ਕੇ ਐਨ ਆਰ ਆਈ ਰਮਨਦੀਪ ਸਿੰਘ ਅਤੇ ਉਨ੍ਹਾ ਦੀ ਭੈਣ ਦਾ ਖਾਤਾ ਇਕ ਨਿੱਜੀ ਬੈਕ 'ਚ ਸੀ ਦੋਵਾਂ ਖਾਤਿਆਂ ਚੋਂ 57 ਲੱਖ ਰੁਪਏ ਕਢਵਾ ਲਏ ਗਏ ਸਨ। ਜਿਸ ਦੀ ਸ਼ਿਕਾਇਤ ਉਨ੍ਹਾ ਨੇ ਪੁਲਿਸ ਨੁੰ ਕੀਤੀ ਸੀ।

ਪੁਲਿਸ ਨੇ ਜਦੋਂ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਅਤੇ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ, ਤਾਂ ਪਤਾ ਲੱਗਿਆ ਕਿ ਮੁਲਜ਼ਮਾਂ ਨੂੰ ਬੈਂਕ ਵਿੱਚ ਕਿੰਨੀ ਰਕਮ ਹੈ। ਇਸ ਦੀ ਜਾਣਕਾਰੀ ਬੈਂਕ ਦੇ ਹੀ ਰਿਲੇਸ਼ਨ ਸ਼ਿਪ ਮੈਨੇਜਰ ਨੇ ਮੁਲਜ਼ਮਾਂ ਨੂੰ ਦਿੱਤੀ ਸੀ ਅਤੇ ਅਪਣਾ ਹਿੱਸਾ ਵੀ ਵਿਚ ਰੱਖਿਆ ਸੀ। ਜਿਸ ਤੋਂ ਬਾਅਦ ਪੁਲਿਸ ਨੇ ਬੈਂਕ ਅਧਿਕਾਰੀ ਨੂੰ ਵੀ ਗ੍ਰਿਫਤਾਰ ਕਰ ਲਿਆ ਸੀ। ਉਨ੍ਹਾ ਦੱਸਿਆ ਕਿ ਸੁਖਜੀਤ ਸਿੰਘ ਨੂੰ ਪਤਾ ਸੀ ਕੇ ਇਨ੍ਹਾਂ ਖਾਤਿਆਂ ਤੋਂ ਵੱਡੀ ਲੈਣ ਦੇਣ ਦੇਣ ਹੁੰਦੀ ਹੈ।

ABOUT THE AUTHOR

...view details