ਲੁਧਿਆਣਾ:ਚੰਡੀਗੜ੍ਹ ਦੇ ਵਿੱਚ ਹੋਈਆਂ ਨਿਗਮ ਚੋਣਾਂ (Corporation elections) ਦੇ ਅੰਦਰ ਆਮ ਆਦਮੀ ਪਾਰਟੀ ਨੂੰ ਸਭ ਤੋਂ ਵੱਧ 14 ਸੀਟਾਂ 'ਤੇ ਜਿੱਤ ਪ੍ਰਾਪਤ ਹੋਈ ਹੈ ਜਦੋਂਕਿ ਭਾਜਪਾ ਦੂਜੇ ਨੰਬਰ ਤੇ ਅਤੇ ਪੰਜਾਬ ਤੇ ਸੱਤਾ ਧਿਰ ਕਾਂਗਰਸ ਤੀਜੇ ਨੰਬਰ ਤੇ ਰਹੀ।
ਜਿਸ ਨੂੰ ਲੈ ਕੇ ਹੁਣ ਸਿਆਸੀ ਮਾਹਰਾਂ ਨੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਵਿੱਖਬਾਣੀ ਵੀ ਸ਼ੁਰੂ ਕਰ ਦਿੱਤੀ ਹੈ ਪਰ ਦੂਜੇ ਪਾਸੇ ਕਾਂਗਰਸੀ ਆਗੂ ਇਸ ਨੂੰ ਕੋਈ ਵੱਡੀ ਗੱਲ ਨਹੀਂ ਕਹਿ ਰਹੇ ਹਨ। ਲੁਧਿਆਣਾ ਤੋਂ ਕਾਂਗਰਸ ਦੇ ਵਿਧਾਇਕ ਕੁਲਦੀਪ ਵੈਦ (MLA Kuldeep Vaid)ਦਾ ਕਹਿਣਾ ਹੈ ਕਿ ਇਨ੍ਹਾਂ ਚੋਣਾਂ ਦੇ ਨਤੀਜੇ ਦਾ ਅਸਰ ਪੰਜਾਬ ਵਿਧਾਨ ਸਭਾ ਚੋਣਾਂ ਤੇ ਨਹੀਂ ਪਵੇਗਾ।
ਕੁਲਦੀਪ ਸਿੰਘ ਵੈਦ ਨੇ ਕਿਹਾ ਕਿ ਹੁਣ ਜਦੋਂ ਪਿੱਛਲੀਆਂ ਵਿਧਾਨ ਸਭਾ ਚੋਣਾਂ (Assembly elections) ਹੋਈਆਂ ਸਨ ਉਸ ਤੋਂ ਬਾਅਦ ਕਿਸੇ ਵੀ ਚੋਣਾਂ ਵਿੱਚ ਸਿਰਫ਼ ਭਗਵੰਤ ਮਾਨ (Bhagwant Mann) ਨੂੰ ਛੱਡ ਕੇ ਆਮ ਆਦਮੀ ਪਾਰਟੀ ਦਾ ਕੋਈ ਵੀ ਆਗੂ ਸਰਪੰਚ ਜਾਂ ਫਿਰ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਿੱਤ ਨਹੀਂ ਸਕਿਆ।
ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੂੰ ਛੱਡ ਕੇ ਸਾਰਿਆਂ ਦੀ ਜ਼ਮਾਨਤਾਂ ਜ਼ਬਤ ਹੋਈਆਂ ਹਨ। ਰਾਘਵ ਚੱਢਾ ਹੁਣ ਵੱਡੇ-ਵੱਡੇ ਬਿਆਨ ਦੇ ਰਹੇ ਹਨ। ਕੀ ਉਦੋਂ ਉਹ ਚੋਣਾਂ ਦਾ ਟ੍ਰੇਲਰ ਨਹੀਂ ਸੀ ਜਦੋਂ ਪੰਚਾਇਤੀ ਚੋਣਾਂ ਵਿਚ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਵਿਚ ਇੱਥੋਂ ਤੱਕ ਕਿ ਜ਼ਿਮਨੀ ਚੋਣਾਂ ਵਿਚ ਵੀ ਆਮ ਆਦਮੀ ਪਾਰਟੀ ਦਾ ਆਗੂ ਕੋਈ ਜਿੱਤ ਨਹੀਂ ਸਕਿਆ।
ਇਹ ਵੀ ਪੜੋ:ਹੌਲਦਾਰ ਕਰਨਗੇ ਨਵਜੋਤ ਸਿੱਧੂ ਵਿਰੁੱਧ ਮਾਨਹਾਨੀ ਦਾ ਕੇਸ