ਲੁਧਿਆਣਾ: ਲੁਧਿਆਣਾ ਦਾ ਵਿਧਾਨ ਸਭਾ ਹਲਕਾ ਉੱਤਰੀ (Ludhiana North seat) ਕਾਂਗਰਸ ਦੇ ਗੜ੍ਹ ਵਾਲਾ ਹਲਕਾ ਮੰਨਿਆ ਜਾਂਦਾ ਹੈ, ਬੀਤੀ 6 ਵਾਰ ਤੋਂ ਲਗਾਤਾਰ ਕਾਂਗਰਸ ਦੇ ਰਾਕੇਸ਼ ਪਾਂਡੇ (Rakesh Pandey win Ludhiana) ਇਸ ਸੀਟ ਤੋਂ ਜਿੱਤਦੇ ਰਹੇ ਹਨ, ਹਾਲਾਂਕਿ ਇਸ ਵਾਰ ਇਸ ਸੀਟ ਤੋਂ ਸਿਆਸੀ ਸਮੀਕਰਨ ਕੁੱਝ ਵੱਖਰੇ ਨੇ ਜੇਕਰ ਕੁੱਲ ਵੋਟਰਾਂ ਦੀ ਗਿਣਤੀ ਕੀਤੀ ਜਾਵੇ ਤਾਂ ਲੁਧਿਆਣਾ ਉੱਤਰੀ (Ludhiana North seat) ਦੇ ਵਿੱਚ ਕੁੱਲ ਵੋਟਾਂ ਦੀ ਗਿਣਤੀ 2 ਲੱਖ 5 ਹਜ਼ਾਰ ਦੇ ਕਰੀਬ ਹੈ। ਜਿਨ੍ਹਾਂ ਵਿੱਚੋਂ ਮਰਦ ਵੋਟਰਾਂ ਦੀ ਗਿਣਤੀ 1 ਲੱਖ 8 ਹਜ਼ਾਰ 798 ਹੈ, ਜਦੋਂ ਕਿ ਮਹਿਲਾ ਵੋਟਰਾਂ ਦੀ ਗਿਣਤੀ 96 ਹਜ਼ਾਰ 238 ਰਹੀ ਤੇ ਇੱਥੇ ਜੇਕਰ ਕੁੱਲ ਵੋਟ ਫ਼ੀਸਦ ਦੀ ਗੱਲ ਕੀਤੀ ਜਾਵੇ ਤਾਂ 61.26 ਫ਼ੀਸਦੀ ਇਸ ਹਲਕੇ ਵਿੱਚ ਕੁੱਲ ਵੋਟਿੰਗ ਹੋਈ ਹੈ।
ਕਾਂਗਰਸ ਦੇ ਰਾਕੇਸ਼ ਪਾਂਡੇ
ਕਾਂਗਰਸ ਦੇ ਰਾਕੇਸ਼ ਪਾਂਡੇ (Rakesh Pandey) ਕਾਂਗਰਸ ਦੇ ਸਭ ਤੋਂ ਪੁਰਾਣੇ ਲੀਡਰਾਂ ਵਿੱਚੋਂ ਇੱਕ ਨੇ ਸ਼ਹੀਦ ਪਰਿਵਾਰ ਤੋਂ ਸਬੰਧਤ ਹੋਣ ਕਰਕੇ ਕਾਂਗਰਸ ਵੱਲੋਂ ਉਨ੍ਹਾਂ ਨੂੰ ਟਿਕਟ ਦਿੱਤੀ ਗਈ ਸੀ, ਰਾਕੇਸ਼ ਪਾਂਡੇ ਲਗਾਤਾਰ ਲੁਧਿਆਣਾ ਉੱਤਰੀ ਤੋਂ 6 ਵਾਰ ਵਿਧਾਇਕ ਬਣ ਚੁੱਕੇ ਹਨ ਅਤੇ ਇਸ ਵਾਰ 7ਵੀਂ ਵਾਰ ਉਨ੍ਹਾਂ ਦੀ ਕਿਸਮਤ ਦਾ ਫ਼ੈਸਲਾ ਹੋਣਾ ਹੈ.
ਜੇਕਰ ਗੱਲ 2017 ਵਿਧਾਨ ਸਭਾ ਚੋਣਾਂ ਦੀ ਕੀਤੀ ਜਾਵੇ ਤਾਂ ਰਾਕੇਸ਼ ਪਾਂਡੇ (Rakesh Pandey) ਨੂੰ ਕੁੱਲ 44 ਹਜ਼ਾਰ 864 ਵੋਟਾਂ ਪਈਆਂ ਸਨ, ਜਦੋਂ ਕਿ ਉਨ੍ਹਾਂ ਤੋਂ ਬਾਅਦ ਭਾਜਪਾ ਦੂਜੇ ਨੰਬਰ 'ਤੇ ਰਹੀ ਸੀ, ਰਾਕੇਸ਼ ਪਾਂਡੇ ਲਗਪਗ ਇਸ ਹਲਕੇ ਤੋਂ 5 ਹਜ਼ਾਰ ਵੋਟਾਂ ਦੇ ਨਾਲ ਜਿੱਤੇ ਸਨ। ਰਾਕੇਸ਼ ਪਾਂਡੇ ਕੈਪਟਨ ਅਮਰਿੰਦਰ ਸਿੰਘ ਦੇ ਬੇਹੱਦ ਕਰੀਬੀ ਮੰਨੇ ਜਾਂਦੇ ਰਹੇ ਨੇ, ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਅਹੁਦੇ ਤੋਂ ਲਾਂਭੇ ਕੀਤਾ ਗਿਆ ਸੀ ਤਾਂ ਜੇਕਰ ਕਿਸੇ ਦੇ ਕੈਪਟਨ ਅਮਰਿੰਦਰ ਸਿੰਘ ਨੂੰ ਸਮਰਥਨ ਦੀ ਗੱਲ ਸਾਹਮਣੇ ਆਈ ਸੀ ਤਾਂ ਸਭ ਤੋਂ ਪਹਿਲਾ ਨਾਂ ਲੁਧਿਆਣੇ ਤੋਂ ਰਾਕੇਸ਼ ਪਾਂਡੇ ਦਾ ਆਇਆ ਸੀ।
ਪਰ ਕਾਂਗਰਸ ਮੁੜ ਤੋਂ ਸੱਤਾ ਵਿੱਚ ਕਾਬਜ਼ ਹੋਣ ਦੀ ਚਾਹ ਕਰਕੇ ਪੁਰਾਣੇ ਉਮੀਦਵਾਰਾਂ 'ਤੇ ਹੀ ਇਸ ਵਾਰ ਦਾਅ ਖੇਡਿਆ ਹੈ, ਰਾਕੇਸ਼ ਪਾਂਡੇ (Rakesh Pandey) ਉਦੋਂ ਵੀ ਸੁਰਖੀਆਂ ਵਿੱਚ ਆਏ ਸਨ, ਜਦੋਂ ਤਰਸ ਦੇ ਆਧਾਰ 'ਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੈਬਨਿਟ ਵਿੱਚ ਉਨ੍ਹਾਂ ਦੇ ਬੇਟੇ ਨੂੰ ਨਾਇਬ ਤਹਿਸੀਲਦਾਰ ਦੀ ਨੌਕਰੀ ਦਿੱਤੀ ਗਈ ਸੀ। ਰਾਕੇਸ਼ ਪਾਂਡੇ ਸ਼ਹੀਦ ਪਰਿਵਾਰ ਤੋਂ ਸੰਬੰਧ ਰੱਖਦੇ ਨੇ, ਇਸ ਦੌਰਾਨ ਜਦੋਂ ਉਨ੍ਹਾਂ ਦੀ ਪੇਂਟਿੰਗ ਨੌਕਰੀ ਦਿੱਤੀ ਗਈ ਤਾਂ ਕਾਂਗਰਸ ਦੇ ਵਿੱਚ ਵੀ ਬਗ਼ਾਵਤੀ ਸੁਰ ਉੱਠੇ ਸਨ। ਹਾਲਾਂਕਿ ਬਾਜਵਾ ਪਰਿਵਾਰ ਵਿੱਚ ਵੀ ਨੌਕਰੀ ਦੇਣ ਦਾ ਮਸਲਾ ਉੱਠਿਆ, ਪਰ ਉਨ੍ਹਾਂ ਨੇ ਨੌਕਰੀ ਛੱਡ ਦਿੱਤੀ, ਪਰ ਰਾਕੇਸ਼ ਪਾਂਡੇ ਨੇ ਆਪਣੇ ਬੇਟੇ ਨੂੰ ਨੌਕਰੀ ਨਹੀਂ ਛੁਡਵਾਈ।
ਭਾਜਪਾ ਦੇ ਪ੍ਰਵੀਨ ਬਾਂਸਲ
ਭਾਜਪਾ ਵੱਲੋਂ ਇਸ ਵਾਰ ਮੁੜ ਤੋਂ ਪ੍ਰਵੀਨ ਬਾਂਸਲ ਨੂੰ ਲੁਧਿਆਣਾ ਉੱਤਰੀ ਤੋਂ ਟਿਕਟ ਦੇ ਕੇ ਚੋਣ ਮੈਦਾਨ ਵਿੱਚ ਉਤਾਰਿਆ ਹੈ, ਪਰਵੀਨ ਬਾਂਸਲ 2017 ਦੇ ਵਿੱਚ ਲੁਧਿਆਣਾ ਉੱਤਰੀ ਤੋਂ ਕੁੱਲ 39 ਹਜ਼ਾਰ 732 ਵੋਟਾਂ ਲੈ ਕੇ ਦੂਜੇ ਨੰਬਰ ਤੇ ਰਹੇ ਸਨ, ਭਾਜਪਾ ਦਾ ਵੀ ਇਸ ਹਲਕੇ ਦੇ ਵਿੱਚ ਵੱਡਾ ਵੋਟ ਬੈਂਕ ਹੈ। ਹਾਲਾਂਕਿ ਪ੍ਰਵੀਨ ਬਾਂਸਲ ਇਸ ਵਾਰ ਲੁਧਿਆਣਾ ਕੇਂਦਰੀ ਤੋਂ ਚੋਣ ਲੜਨ ਦੇ ਚਾਹਵਾਨ ਸਨ।
ਕਿਉਂਕਿ ਪ੍ਰਵੀਨ ਬਾਂਸਲ ਇਸੇ ਹਲਕੇ ਦੇ ਰਹਿਣ ਵਾਲੇ ਨੇ, ਪਰ ਸਤਪਾਲ ਗੋਸਾਈਂ ਦੀ ਮੌਤ ਤੋਂ ਬਾਅਦ ਇਹ ਟਿਕਟ ਗੁਰਦੇਵ ਸ਼ਰਮਾ ਦੇਬੀ ਨੂੰ ਦੇ ਦਿੱਤੀ ਗਈ ਅਤੇ ਇਸ ਵਾਰ ਵੀ ਪ੍ਰਵੀਨ ਬਾਂਸਲ ਲੁਧਿਆਣਾ ਕੇਂਦਰੀ ਤੋਂ ਚੋਣ ਲੜਨ ਦੇ ਚਾਹਵਾਨ ਸਨ। ਪਰ ਪਾਰਟੀ ਹਾਈ ਕਮਾਨ ਨੇ ਉਨ੍ਹਾਂ ਨੂੰ ਲੁਧਿਆਣਾ ਉੱਤਰੀ ਤੋਂ ਟਿਕਟ ਦਿੱਤੀ ਹੈ।
ਹਾਲਾਂਕਿ ਪ੍ਰਵੀਨ ਬਾਂਸਲ ਨੂੰ ਲੁਧਿਆਣਾ ਉੱਤਰੀ ਦੇ ਵਿੱਚ ਚੋਣਾਂ ਲਈ ਤਿਆਰੀ ਦਾ ਬਹੁਤਾ ਮੌਕਾ ਵੀ ਨਹੀਂ ਮਿਲਿਆ ਕਿਉਂਕਿ ਉਨ੍ਹਾਂ ਨੇ ਆਪਣਾ ਦਫਤਰ ਵੀ ਲੁਧਿਆਣਾ ਉੱਤਰੀ ਦੇ ਵਿਚ ਖੋਲ੍ਹ ਲਿਆ ਸੀ..ਮੀਡੀਆ ਅੱਗੇ ਵੀ ਉਹ ਖੁੱਲ੍ਹ ਕੇ ਲਗਾਤਾਰ ਲੁਧਿਆਣਾ ਕੇਂਦਰੀ ਤੋਂ ਚੋਣਾਂ ਲੜਨ ਲਈ ਇੱਛਾ ਜਤਾਉਂਦੇ ਰਹੇ ਸਨ ਪਰ ਇਸ ਵਾਰ ਉਹ ਪਿਛਲੀਆਂ ਵੋਟਾਂ ਤੋਂ ਕਿੰਨੀ ਕੁ ਵੱਧ ਲਿਜਾਂਦੇ ਨੇ ਇਹ ਵੇਖਣਾ ਦਿਲਚਸਪ ਹੋਵੇਗਾ।
ਆਮ ਆਦਮੀ ਪਾਰਟੀ ਦੇ ਮਦਨ ਲਾਲ ਬੱਗਾ
ਲੁਧਿਆਣਾ ਉੱਤਰੀ ਹਲਕੇ ਵਿੱਚ ਆਮ ਆਦਮੀ ਪਾਰਟੀ ਦੀ ਇਸ ਵਾਰ ਅਹਿਮ ਭੂਮਿਕਾ ਹੋ ਸਕਦੀ ਹੈ ਕਿਉਂਕਿ ਮਦਨ ਲਾਲ ਬੱਗਾ ਅਕਾਲੀ ਦਲ ਤੋਂ ਆਮ ਆਦਮੀ ਪਾਰਟੀ ਦੇ ਵਿੱਚ ਆਏ ਨੇ ਹਾਲਾਂਕਿ ਜੇਕਰ ਗੱਲ 2017 ਦੀ ਕੀਤੀ ਜਾਵੇ ਤਾਂ ਮਦਨ ਲਾਲ ਬੱਗਾ ਆਜ਼ਾਦ ੳੁਮੀਦਵਾਰ ਵਜੋਂ ਚੋਣ ਲੜੇ ਸਨ ਅਤੇ ਉਨ੍ਹਾਂ ਨੂੰ ਕੁੱਲ 12136 ਵੋਟਾਂ ਪਈਆਂ ਸਨ ਪਰਵੀਨ ਬਾਂਸਲ ਲਗਾਤਾਰ ਮਦਨ ਲਾਲ ਬੱਗਾ ਤੇ ਹੀ ਉਨ੍ਹਾਂ ਨੂੰ ਹਰਾਉਣ ਦੇ ਇਲਜ਼ਾਮ ਲਗਾਉਂਦੇ ਰਹੇ।