ਪੰਜਾਬ

punjab

ETV Bharat / state

ਆਖਿਰ ਕਿਉਂ ਹੋਈ ਏਐੱਸਆਈ ਦੀ ਵੀਡੀਓ ਅੱਗ ਵਾਂਗ ਵਾਇਰਲ? - asi joginder singh

ਉਝ ਪੰਜਾਬ ਪੁਲੀਸ (punjab police) ਆਪਣੇ ਸਖ਼ਤ ਰਵੱਈਏ ਕਰਕੇ ਜਾਣੀ ਜਾਂਦੀ ਹੈ ਪਰ ਪਰ ਕਈਂ ਵਾਰ ਪੁਲਿਸ ਮੁਲਾਜ਼ਮ ਅਜਿਹਾ ਕੰਮ ਕਰ ਜਾਂਦੇ ਨੇ ਜਿਸਦੀ ਹਰ ਕੋਈ ਸ਼ਲਾਘਾ ਕਰਦਾ ਹੈ, ਅੱਜ ਅਸੀਂ ਤੁਹਾਨੂੰ ਅਜਿਹੇ ਸ਼ਖਸ ਨਾਲ ਮਿਲਾਉਣ ਜਾ ਰਹੇ ਹਾਂ ਜਿਸ ਦੀ ਵੀਡੀਓ ਸੋਸ਼ਲ ਮੀਡੀਆ (Social media) 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਏਐੱਸਆਈ ਦੀ ਵੀਡੀਓ ਅੱਗ ਵਾਂਗ ਵਾਇਰਲ

By

Published : Sep 15, 2021, 1:10 PM IST

Updated : Oct 1, 2021, 10:16 AM IST

ਲੁਧਿਆਣਾ: ਉਝ ਪੰਜਾਬ ਪੁਲੀਸ (punjab police) ਆਪਣੀ ਸਖ਼ਤ ਰਵੱਈਏ ਕਰਕੇ ਜਾਣੀ ਜਾਂਦੀ ਹੈ ਪਰ ਕਈਂ ਵਾਰ ਪੁਲਿਸ ਮੁਲਾਜ਼ਮ ਅਜਿਹਾ ਕੰਮ ਕਰ ਜਾਂਦੇ ਨੇ ਜਿਸਦੀ ਹਰ ਕੋਈ ਸ਼ਲਾਘਾ ਕਰਦਾ ਹੈ, ਅੱਜ ਅਸੀਂ ਤੁਹਾਨੂੰ ਅਜਿਹੇ ਸ਼ਖਸ ਨਾਲ ਮਿਲਾਉਣ ਜਾ ਰਹੇ ਹਾਂ ਜਿਸ ਦੀ ਵੀਡੀਓ ਸੋਸ਼ਲ ਮੀਡੀਆ (Social media) 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਵੀਡੀਓ 'ਚ ਉਹ ਇੱਕ ਰਾਹਗੀਰ ਦੀ ਮਦਦ ਕਰਦਾ ਵਿਖਾਈ ਦੇ ਰਿਹੈ ਇਹ ਕੋਈ ਹੋਰ ਨਹੀਂ ਸਗੋਂ ਪੰਜਾਬ ਪੁਲੀਸ ਦਾ ਏਐਸਆਈ ਜੋਗਿੰਦਰ ਸਿੰਘ ਹੈ ਜਿਸ ਨੇ ਸੜਕ ਹਾਦਸੇ ਦਾ ਸ਼ਿਕਾਰ ਹੋਏ ਇਕ ਵਿਅਕਤੀ ਦੀ ਨਾ ਸਿਰਫ ਮਦਦ ਕੀਤੀ ਸਗੋਂ ਉਸ ਦੇ ਪਰਿਵਾਰ ਨੂੰ ਬੁਲਾਇਆ ਉਸ ਨੂੰ ਫਸਟ ਏਡ ਦਿੱਤੀ ਅਤੇ ਹਸਪਤਾਲ ਜਾ ਕੇ ਉਸ ਦਾ ਇਲਾਜ ਕਰਵਾਉਣ ਦੀ ਵੀ ਪੇਸ਼ਕਸ਼ ਕੀਤੀ।

ਆਖਿਰ ਕਿਉਂ ਹੋਈ ਏਐੱਸਆਈ ਦੀ ਵੀਡੀਓ ਅੱਗ ਵਾਂਗ ਵਾਇਰਲ

ਸੋਸ਼ਲ ਮੀਡੀਆ 'ਤੇ ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਇਸ ਸੰਬੰਧੀ ਜਦੋਂ ਅਸੀਂ ਏਐੈੱਸਆਈ ਜੋਗਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਜਦੋਂ ਉਹ ਕਿਤੇ ਜਾ ਰਹੇ ਸਨ ਤਾਂ ਰਾਹ ਵਿਚ ਇਕ ਵਿਅਕਤੀ ਸਡ਼ਕ ਖਰਾਬ ਹੋਣ ਕਰਕੇ ਹਾਦਸੇ ਦਾ ਸ਼ਿਕਾਰ ਹੋ ਗਿਆ ਜਿਸ ਤੋਂ ਬਾਅਦ ਤੁਰੰਤ ਉਨ੍ਹਾਂ ਨੇ ਉਸਨੂੰ ਫਸਟ ਏਡ ਦਿੱਤੀ ਉਨ੍ਹਾਂ ਕਿਹਾ ਕਿ ਫਸਟ ਏਡ ਕਿੱਟ ਹਮੇਸ਼ਾਂ ਉਨ੍ਹਾਂ ਦੇ ਕੋਲ ਰਹਿੰਦੀ ਹੈ ਕਿਉਂਕਿ ਪੁਲਿਸ ਕਮਿਸ਼ਨਰ ਵੱਲੋਂ ਵੀ ਉਨ੍ਹਾਂ ਨੂੰ ਇਹ ਕਿੱਟ ਆਪਣੇ ਕੋਲ ਰੱਖਣ ਦੀ ਹਦਾਇਤ ਦਿੱਤੀ ਗਈ ਹੈ।

ਉਨ੍ਹਾਂ ਕਿਹਾ ਜਿਸ ਤੋਂ ਬਾਅਦ ਅਸੀਂ ਹਾਦਸੇ ਦਾ ਸ਼ਿਕਾਰ ਹੋਏ ਵਿਅਕਤੀ ਨੂੰ ਹਸਪਤਾਲ ਲਿਜਾਣ ਦੀ ਪੇਸ਼ਕਸ਼ ਦਿੱਤੀ ਪਰ ਉਨ੍ਹਾਂ ਕਿਹਾ ਕਿ ਉਸ ਕੋਲ ਪੈਸੇ ਨਹੀਂ, ਉਨ੍ਹਾਂ ਕਿਹਾ ਕਿ ਇੱਥੋਂ ਤੱਕ ਕਿ ਅਸੀਂ ਉਸ ਨੂੰ ਪੈਸੇ ਦੇਣ ਦੀ ਵੀ ਗੱਲ ਕਹੀ ਪਰ ਜਦੋਂ ਉਸ ਨੂੰ ਤੋਰਕੇ ਦੇਖਿਆ ਤਾਂ ਉਹ ਸਹੀ ਸੀ ਜਿਸ ਤੋਂ ਬਾਅਦ ਉਸਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰਕੇ ਉਸ ਨੂੰ ਘਰ ਭੇਜ ਦਿੱਤਾ। ਉਨ੍ਹਾਂ ਕਿਹਾ ਕਿ ਡਿਊਟੀ ਦੇ ਨਾਲ ਲੋਕਾਂ ਦੀ ਮਦਦ ਕਰਨਾ ਉਨ੍ਹਾਂ ਦਾ ਹਮੇਸ਼ਾ ਕਰਤੱਵ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਉਨ੍ਹਾਂ ਦੇ ਸੀਨੀਅਰ ਅਫ਼ਸਰ ਵੀ ਉਨ੍ਹਾਂ ਨੂੰ ਲਗਾਤਾਰ ਸਨਮਾਨਿਤ ਵੀ ਕਰਦੇ ਰਹਿੰਦੇ ਹਨ ਅਤੇ ਹੱਲਾਸ਼ੇਰੀ ਵੀ ਦਿੰਦੇ ਹਨ।

ਇਹ ਵੀ ਪੜ੍ਹੋ: ਗੁਰਦਾਸ ਮਾਨ ਨੂੰ ਹਾਈਕੋਰਟ ਨੇ ਦਿੱਤੀ ਇਹ ਵੱਡੀ ਰਾਹਤ

Last Updated : Oct 1, 2021, 10:16 AM IST

ABOUT THE AUTHOR

...view details