ਲੁਧਿਆਣਾ: ਲੁਧਿਆਣਾ ਦੀ ਡਾਬਾ ਕਲੋਨੀ 'ਚ 11 ਅਕਤੂਬਰ ਨੂੰ ਕੁੱਝ ਹੁੱਲੜਬਾਜ ਮੁੰਡਿਆਂ ਵੱਲੋਂ ਕਲੋਨੀ ਨਿਵਾਸੀ 'ਤੇ ਤਿੱਖੇ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਜਿਸ ਦੀਆਂ ਤਸਵੀਰਾਂ ਸੀਸੀਟੀਵੀ ਕੈਮਰਾ 'ਚ ਕੈਦ ਹੋਈਆਂ।
ਲੁਧਿਆਣਾ ਦੇ ਡਾਬਾ ਕਲੋਨੀ 'ਚ ਹੋਇਆ ਝਗੜਾ, ਪੀੜਤਾ ਨੇ ਪੁਲਿਸ 'ਤੇ ਲਾਏ ਕਾਰਵਾਈ ਨਾ ਕਰਨ ਦੇ ਇਲਜ਼ਾਮ - ਸੀਸੀਟੀਵੀ ਕੈਮਰਾ
ਲੁਧਿਆਣਾ ਦੇ ਡਾਬਾ ਕਲੋਨੀ 'ਚ ਹੋਇਆ ਝਗੜਾ ਤੇ ਕੁੱਝ ਹੁੱਲੜਬਾਜ ਮੁੰਡਿਆਂ ਵੱਲੋਂ ਕਲੋਨੀ ਨਿਵਾਸੀ 'ਤੇ ਤਿੱਖੇ ਹਥਿਆਰਾਂ ਨਾਲ ਹਮਲਾ ਵੀ ਕੀਤਾ ਗਿਆ। ਪੀੜਤ ਨੇ ਪੁਲਿਸ ਤੇ ਕੋਈ ਕਾਰਵਾਈ ਨਾ ਕਰਨ ਦੇ ਇਲਜ਼ਾਮ ਲਗਾਏ।
ਲੁਧਿਆਣਾ ਦੇ ਡਾਬਾ ਕਲੋਨੀ 'ਚ ਹੋਇਆ ਝਗੜਾ, ਪੀੜਤਾ ਨੇ ਪੁਲਿਸ 'ਤੇ ਲਾਏ ਕਾਰਵਾਈ ਨਾ ਕਰਨ ਦੇ ਇਲਜ਼ਾਮ
ਪੀੜਤਾ ਵੱਲੋਂ ਪੁਲਿਸ 'ਤੇ ਇਹ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਸੀਸੀਟੀਵੀ ਦਿਖਾਉਣ ਦੇ ਬਾਵਜੂਦ ਵੀ ਪੁਲਿਸ ਵੱਲੋਂ ਬਣਦੀ ਕਾਰਵਾਈ ਨਹੀਂ ਕੀਤੀ ਗਈ ਜਿਸ ਕਰਕੇ ਕਲੋਨੀ 'ਚ ਸਹਿਮ ਦਾ ਮਾਹੌਲ ਹੈ। ਇਸ ਹਮਲੇ ਨੂੰ ਤਕਰੀਬਨ 4 ਦਿਨ ਬੀਤ ਗਏ ਹੈ। ਦੂਜੇ ਪਾਸੇ ਪੁਲਿਸ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਮਾਮਲਾ ਦਰਜ ਕਰ ਲਿਆ ਹੈ ਤੇ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ।