ਲੁਧਿਆਣਾ/ਜਲੰਧਰ: ਉੱਤਰ ਭਾਰਤ ਸਣੇ ਪੰਜਾਬ ਦੇ ਕਈ ਹਿੱਸਿਆਂ ਵਿੱਚ ਪਏ ਲਗਾਤਾਰ ਮੀਂਹ ਨੇ ਕਿਸਾਨਾਂ ਦੀਆਂ ਫ਼ਸਲਾਂ ਦਾ ਵੱਡਾ ਨੁਕਸਾਨ ਕੀਤਾ ਹੈ। ਕਿਸਾਨਾਂ ਦੀ ਪੱਕੀ ਖੜ੍ਹੀ ਕਣਕ ਦੀ ਫ਼ਸਲ ਪੂਰੀ ਤਰ੍ਹਾਂ ਵਿਛ ਗਈ ਹੈ। ਮੌਸਮ ਵਿਭਾਗ ਤੇ ਖੇਤਬਾੜੀ ਵਿਭਾਗ ਦਾ ਕਹਿਣਾ ਹੈ ਕਿ ਜੇਕਰ ਮੀਂਹ ਲਗਾਤਾਰ ਪੈਂਦਾ ਰਿਹਾ ਤਾਂ ਫ਼ਸਲਾਂ ਦੋਬਾਰਾ ਖੜੀਆਂ ਨਹੀਂ ਹੋ ਸਕਣਗੀਆਂ।
ਖ਼ਰਾਬ ਮੌਸਮ ਦੇ ਚੱਲਦਿਆ ਫ਼ਸਲਾਂ ਦਾ ਨੁਕਸਾਨ ਪਹਿਲਾਂ ਹੀ ਖੁਦਕੁਸ਼ੀਆਂ ਦੇ ਰਾਹ ਪਏ ਪੰਜਾਬ ਦੇ ਕਿਸਾਨਾਂ 'ਤੇ ਅਕਸਰ ਮੌਸਮ ਦੀ ਵੀ ਮਾਰ ਪੈਂਦੀ ਹੈ। ਹੁਣ ਜਦੋਂ ਕਣਕਾਂ ਪੱਕੀਆਂ ਖੜ੍ਹੀਆਂ ਸਨ ਅਤੇ ਵਾਢੀ ਸ਼ੁਰੂ ਹੋ ਗਈ ਸੀ ਤਾਂ ਬੇਮੌਸਮੀ ਮੀਂਹ ਨੇ ਕਿਸਾਨਾਂ ਦੀਆਂ ਫ਼ਸਲਾਂ ਦਾ ਵੱਡਾ ਨੁਕਸਾਨ ਕਰ ਦਿੱਤਾ ਹੈ।ਲੁਧਿਆਣਾ ਨਾਲ ਲੱਗਦੇ ਪਿੰਡਾਂ ਵਿੱਚ ਕਿਸਾਨਾਂ ਦੀਆਂ ਖੜ੍ਹੀਆਂ ਫ਼ਸਲਾਂ ਪੂਰੀ ਤਰ੍ਹਾਂ ਵਿੱਛ ਗਈਆਂ ਹਨ ਜਿਸ ਕਾਰਨ ਕਿਸਾਨਾਂ ਦੀਆਂ ਚਿੰਤਾਵਾਂ ਵੱਧ ਗਈਆਂ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਜਿਹੜੀ ਫ਼ਸਲ ਵਿੱਛ ਗਈ ਹੈ ਉਹ ਹੁਣ ਮੁੜ ਤੋਂ ਖੜ੍ਹੀ ਨਹੀਂ ਹੋਵੇਗੀ ਅਤੇ ਕੰਬਾਈਨ ਨਾਲ ਵੱਢਣਾ ਵੀ ਇਸ ਨੂੰ ਕਾਫੀ ਔਖਾ ਹੋਵੇਗਾ। ਹਾਲਾਂਕਿ ਕਿਸਾਨਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਗੁਹਾਰ ਵੀ ਲਾਈ ਹੈ ਪਰ ਚੋਣ ਜ਼ਾਬਤਾ ਲੱਗਾ ਹੋਣ ਕਰਕੇ ਫ਼ਿਲਹਾਲ ਮੁਆਵਜ਼ਾ ਸੰਭਵ ਨਹੀਂ ਹੈ।ਜਲੰਧਰ ਵਿੱਚ ਮੌਸਮ ਵਿਭਾਗ ਤੇ ਖੇਤੀਬਾੜੀ ਵਿਭਾਗ ਦਾ ਕਹਿਣਾ ਹੈ ਕਿ ਜੇਕਰ ਮੀਂਹ ਲਗਾਤਾਰ ਪੈਂਦਾ ਰਿਹਾ ਤਾਂ ਫ਼ਸਲਾਂ ਦੋਬਾਰਾ ਖੜੀਆਂ ਨਹੀਂ ਹੋ ਸਕਣਗੀਆਂ। ਉਨ੍ਹਾਂ ਕਿਹਾ ਕਿ ਜੇਕਰ ਮੀਂਹ ਬੰਦ ਹੋ ਜਾਂਦਾ ਹੈ ਤਾਂ ਫ਼ਸਲਾਂ ਬੱਚ ਸਕਦੀਆਂ ਹਨ। ਉਨ੍ਹਾਂ ਨੇ ਕਿਸਾਨਾਂ ਨੂੰ ਮੌਸਮ ਵਿਭਾਗ ਦੇ ਭੱਵਿਖਬਾਣੀ ਦੀ ਜਾਣਕਾਰੀ ਰੱਖਦੇ ਹੋਏ ਫ਼ਸਲਾਂ ਦੀ ਵਾਢੀ ਕਰਨ।