ਜਲੰਧਰ: ਜਿਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਕਾਰਗਿਲ ਦੀ ਲੜਾਈ (Battle of Kargil) ਇਸ ਪਹਿਲੂ ਤੋਂ ਵੀ ਇਕ ਅਲੱਗ ਲੜਾਈ ਸੀ ਕਿਉਂਕਿ ਇਸ ਲੜਾਈ ਦੇ ਦੌਰਾਨ ਅਤੇ ਉਸ ਤੋਂ ਬਾਅਦ ਸ਼ਹੀਦ ਭਾਰਤੀ ਫੌਜੀ ਜਵਾਨਾਂ ਅਤੇ ਅਫ਼ਸਰਾਂ ਦੀਆਂ ਦੇਹਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਅੰਤਿਮ ਸਸਕਾਰ ਲਈ ਘਰ ਭੇਜੀਆਂ ਗਈਆਂ ਸਨ। ਇਸੇ ਲੜਾਈ ਦੇ ਦੌਰਾਨ ਕੁਝ ਐਸਾ ਵੀ ਹੋਇਆ ਸੀ ਜਿਸ ਤੋਂ ਬਾਅਦ ਪਾਕਿਸਤਾਨੀ ਫ਼ੌਜ ਲੜਾਈ ਵਾਲੀ ਜਗ੍ਹਾ ਤੋਂ ਵਾਪਸ ਚਲੀ ਗਈ ਸੀ।
ਸ਼ਹੀਦ ਜਵਾਨਾਂ ਦੀਆਂ ਦੇਹਾਂ ਭੇਜੀਆਂ ਸਨ ਸਸਕਾਰ ਲਈ
ਇਸ ਘਟਨਾ ਬਾਰੇ ਦੱਸਦੇ ਹੋਏ ਕਾਰਗਿਲ ਲੜਾਈ ਦੇ ਹੀਰੋ ਬ੍ਰਿਗੇਡੀਅਰ ਐਮ ਪੀ ਐਸ ਬਾਜਵਾ ਦੱਸਦੇ ਹਨ ਕਿ ਟਾਈਗਰ ਹਿੱਲ ਤੇ ਭਾਰਤੀ ਫ਼ੌਜ ਦਾ ਕਬਜ਼ਾ ਹੋਣ ਤੋਂ ਬਾਅਦ ਸੀਜ਼ਫਾਇਰ ਹੋ ਗਿਆ ਸੀ ਪਰ 22 ਜੁਲਾਈ ਨੂੰ ਉਨ੍ਹਾਂ ਨੂੰ ਪਤਾ ਚੱਲਿਆ ਕਿ ਪਾਕਿਸਤਾਨੀ ਫ਼ੌਜ ਦੀ 19 ਐੱਸ ਐੱਫ ਫਰੰਟੀਅਰ ਫੋਰਸ ਕਰੀਬ ਦੋ ਕਿਲੋਮੀਟਰ ਦੀ ਦੂਰੀ ‘ਤੇ ਬੈਠੀ ਹੋਈ ਹੈ।
ਕਾਰਗਿਲ ਦੀ ਆਖਰੀ ਲੜਾਈ
ਉਨ੍ਹਾਂ ਨੇ ਉਸੇ ਵੇਲੇ 22 ਜੁਲਾਈ ਨੂੰ ਹੀ ਅਟੈਕ ਸ਼ੁਰੂ ਕੀਤਾ ਅਤੇ ਭਾਰਤੀ ਫ਼ੌਜ ਦੀਆਂ 33 ਗੋਰਖਾ ਅਤੇ 9 ਪੈਰਾ ਕਮਾਂਡੋ ਦੀਆਂ 2 ਟੁਕੜੀਆਂ ਲੈ ਕੇ ਲਗਾਤਾਰ ਹਮਲਾ ਕਰਦੇ ਹੋਏ 24 ਅਤੇ 25 ਜੁਲਾਈ ਨੂੰ ਹਮਲਾ ਜਾਰੀ ਰੱਖਿਆ ਅਤੇ 25 ਜੁਲਾਈ ਨੂੰ ਉਸ ਇਲਾਕੇ ‘ਤੇ ਕਬਜ਼ਾ ਕਰ ਲਿਆ ਜਿਸ ਤੋਂ ਬਾਅਦ 26 ਜੁਲਾਈ ਨੂੰ ਲੜਾਈ ਪੂਰੀ ਤਰ੍ਹਾਂ ਖਤਮ ਹੋ ਗਈ।
24 ਤੇ 25 ਜੁਲਾਈ ਨੂੰ ਲੜਾਈ ਰਹੀ ਜਾਰੀ
ਬ੍ਰਿਗੇਡੀਅਰ ਬਾਜਵਾ ਦੱਸਦੇ ਨੇ ਕਿ 25 ਜੁਲਾਈ ਨੂੰ ਜਦੋਂ ਉਨ੍ਹਾਂ ਨੇ ਪੂਰੇ ਇਲਾਕੇ ਵਿੱਚ ਕਬਜ਼ਾ ਕਰ ਲਿਆ ਤਾਂ ਇਸ ਦੌਰਾਨ ਜਿੱਥੇ ਭਾਰਤੀ ਫੌਜ ਦੇ ਕਈ ਜਵਾਨ ਸ਼ਹੀਦ ਹੋਏ ਇਸ ਦੇ ਨਾਲ ਹੀ ਪਾਕਿਸਤਾਨੀ ਸੈਨਾ ਦੇ ਵੀ ਕੁਝ ਜਵਾਨ ਮਾਰੇ ਗਏ। ਉਨ੍ਹਾਂ ਨੇ ਦੱਸਿਆ ਕਿ ਪੱਚੀ ਜੁਲਾਈ ਨੂੰ ਉਨ੍ਹਾਂ ਕੋਲ ਇਕ ਮੈਸੇਜ ਆਇਆ ਜਿਸ ਵਿਚ ਕਿਹਾ ਗਿਆ ਕਿ ਪਾਕਿਸਤਾਨੀ ਫ਼ੌਜ ਦੇ ਉਨੀ ਐਫ ਐਫ ਦੇ ਕਰਨਲ ਮੁਸਤਫ਼ਾ ਉਨ੍ਹਾਂ ਨਾਲ ਗੱਲ ਕਰਨਾ ਚਾਹੁੰਦੇ ਹਨ। ਜਿਸ ਤੋਂ ਬਾਅਦ ਉਨ੍ਹਾਂ ਨੇ ਕਰਨਲ ਮੁਸਤਫ਼ਾ ਨਾਲ ਗੱਲ ਕੀਤੀ।
ਪਾਕਿਸਤਾਨੀ ਅਫਸਰ ਵੱਲੋਂ ਗੱਲਬਾਤ ਦਾ ਸੱਦਾ