ਲੁਧਿਆਣਾ: ਬਿਕਰਮਜੀਤ ਸਿੰਘ ਮਜੀਠੀਆ ਮਾਣਮਾਨੀ ਮਾਮਲੇ ਵਿੱਚ ਆਪ ਸੰਸਦ ਮੈਂਬਰ ਸੰਜੇ ਸਿੰਘ ਕਾਫ਼ੀ ਸਮੇਂ ਤੋਂ ਹਾਜ਼ਰ ਨਹੀਂ ਹੋ ਰਹੇ ਸਨ। ਉਨ੍ਹਾਂ ਦੀਆਂ ਹੁਣ ਤੱਕ ਤਕਰੀਬਨ 71 ਦੇ ਕਰੀਬ ਹੁਣ ਤੱਕ ਤਰੀਕਾਂ ਪੈ ਚੁੱਕੀਆਂ ਹਨ ਪਰ ਕਿਹਾ ਜਾ ਰਿਹਾ ਕਿ ਸੰਜੇ ਸਿੰਘ ਸਿਰਫ ਚਾਰ ਵਾਰ ਹੀ ਪੇਸ਼ ਹੋਏ ਹਨ।
ਸੰਜੇ ਸਿੰਘ ਕੋਰਟ ‘ਚ ਪੇਸ਼
ਕੋਰਟ ਵੱਲੋਂ ਕਈ ਵਾਰ ਸਖ਼ਤ ਆਦੇਸ਼ ਵੀ ਦਿੱਤੇ ਗਏ ਪਰ ਉਨ੍ਹਾਂ ਵੱਲੋਂ ਹਾਜ਼ਰ ਨਾ ਹੋਣ ‘ਤੇ ਕੱਲ੍ਹ ਮਾਨਯੋਗ ਲੁਧਿਆਣਾ ਕੋਰਟ ਵੱਲੋਂ ਆਮ ਆਦਮੀ ਪਾਰਟੀ ਦੇ ਆਗੂ ਸੰਜੇ ਸਿੰਘ ਖਿਲਾਫ਼ ਗ੍ਰਿਫ਼ਤਾਰੀ ਵਰੰਟ ਜਾਰੀ ਕੀਤੇ ਗਏ ਸਨ। ਗ੍ਰਿਫਤਾਰੀ ਵਾਰੰਟ ਜਾਰੀ ਹੋਣ ਤੋਂ ਬਾਅਦ ਸੰਜੇ ਸਿੰਘ ਲੁਧਿਆਣਾ ਅਦਾਲਤ ਪਹੁੰਚੇ। ਇਸ ਦੌਰਾਨ ਉਨ੍ਹਾਂ ਵੱਲੋਂ ਜ਼ਮਾਨਤ ਦਾ ਮੁਚੱਲਕਾ ਭਰਿਆ ਗਿਆ ਹੈ।
ਕੋਰਟ ਵੱਲੋਂ ਗ੍ਰਿਫਤਾਰੀ ਵਾਰੰਟ ਕੀਤੇ ਗਏ ਸਨ ਜਾਰੀ
ਸੰਜੇ ਸਿੰਘ ਨੇ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਬਿਕਰਮਜੀਤ ਸਿੰਘ ਮਜੀਠੀਆ ਮਾਣਹਾਨੀ ਮਾਮਲੇ ਵਿੱਚ ਗੱਲ ਉਨ੍ਹਾਂ ਨੇ ਕੋਰਟ ਵਿੱਚ ਪੇਸ਼ ਹੋਣਾ ਸੀ ਪਰ ਉਹ ਨਿੱਜੀ ਕਾਰਨਾਂ ਕਰਕੇ ਕੋਰਟ ਵਿੱਚ ਹਾਜ਼ਰ ਨਹੀਂ ਹੋ ਸਕੇ ਜਿਸ ਤੋਂ ਬਾਅਦ ਉਹ ਕੋਰਟ ਵਿੱਚ ਆਏ ਹਨ।
ਕਰੀਬ 71 ਤਰੀਕਾਂ ‘ਚੋਂ 4 ਵਾਰ ਹੋਏ ਹਨ ਪੇਸ਼
ਉਨ੍ਹਾਂ ਵੱਲੋਂ ਕੋਰਟ ਨੂੰ ਆਪਣਾ ਕਾਰਨ ਦੱਸਿਆ ਹੈ ਜਿਸ ਨੂੰ ਸਹੀ ਮੰਨ ਕੇ ਮਾਣਯੋਗ ਕੋਰਟ ਵੱਲੋਂ ਉਨ੍ਹਾਂ ਨੂੰ ਜ਼ਮਾਨਤ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਉਹ ਭੱਜੇ ਨਹੀਂ ਹਨ ਕਿਸੇ ਕਾਰਨ ਵੱਸ ਉਹ ਕੋਰਟ ਵਿੱਚ ਹਾਜਰ ਨਹੀਂ ਹੋ ਸਕੇ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਨਿਆ ਵਿਵਸਥਾ ਉੱਪਰ ਪੂਰਾ ਭਰੋਸਾ ਹੈ ਤੇ ਉਹ ਪ੍ਰਸ਼ਾਸਨ ਦੀ ਕਾਰਵਾਈ ਤੇ ਕਦੇ ਨਹੀਂ ਭੱਜੇ ਅਤੇ ਨਾ ਹੀ ਕਦੇ ਭੱਜਣਗੇ।