ਖੰਨਾ: ਪੰਜਾਬ ਵਿੱਚ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਦਿਨ-ਪ੍ਰਤੀ-ਦਿਨ ਵਧਦਾ ਜਾ ਰਿਹਾ ਹੈ। ਜਿਸ ਨੂੰ ਦੇਖਦਿਆਂ ਹੋਇਆਂ ਪੰਜਾਬ ਸਰਕਾਰ ਵੱਲੋਂ ਸ਼ਨਿਚਰਵਾਰ ਅਤੇ ਐਤਵਾਰ ਨੂੰ ਲੌਕਡਾਊਨ ਦਾ ਐਲਾਨ ਕੀਤਾ ਹੋਇਆ ਹੈ। ਇਸ ਦਾ ਪ੍ਰਭਾਵ ਖੰਨਾ ਵਿੱਚ ਵੀ ਨਜ਼ਰ ਆ ਰਿਹਾ ਸੀ ਜਿੱਥੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਤਾਂ ਬੰਦ ਕਰਕੇ ਰੱਖੀਆਂ ਹੋਈਆਂ ਸਨ ਪਰ ਲੋਕੀਂ ਆਮ ਵਾਂਗੂੰ ਸੜਕਾਂ ਅਤੇ ਗਲੀਆਂ-ਮੁਹੱਲਿਆਂ ਵਿੱਚ ਆਮ ਘੁੰਮਦੇ ਨਜ਼ਰ ਆ ਰਹੇ ਸਨ।
ਹਫ਼ਤਾਵਾਰੀ ਲੌਕਡਾਊਨ: ਖੰਨਾ 'ਚ ਦੁਕਾਨਾਂ ਤਾਂ ਬੰਦ ਰਹੀਆਂ, ਪਰ ਲੋਕ ਵਾਗੂੰ ਫ਼ਿਰਦੇ ਆਏ ਨਜ਼ਰ
ਹਫ਼ਤਾਵਾਰੀ ਲੌਕਡਾਊਨ ਦੌਰਾਨ ਖੰਨਾ ਵਿੱਚ ਵੀ ਭਾਵੇਂ ਦੁਕਾਨਾਂ ਬੰਦ ਦੇਖੀਆਂ ਗਈਆਂ ਪਰ ਲੋਕੀਂ ਆਮ ਵਾਗੂੰ ਸੜਕਾਂ ਅਤੇ ਗਲੀਆਂ ਮੁਹੱਲਿਆਂ ਵਿੱਚ ਘੁੰਮਦੇ ਨਜ਼ਰ ਆਏ।
ਸੜਕਾਂ ਉੱਪਰ ਵੀ ਗੱਡੀਆਂ ਦਾ ਨਿਰੰਤਰ ਚੱਲਣਾ ਜਾਰੀ ਸੀ ਜਿਸ ਨੂੰ ਦੇਖ ਕੇ ਇੰਝ ਜਾਪ ਰਿਹਾ ਸੀ ਕਿ ਜਿਵੇਂ ਕਿ ਪੰਜਾਬ ਵਿੱਚ ਹਫ਼ਤਾਵਾਰੀ ਲੌਕਡਾਊਨ ਨਾ ਲੱਗਿਆ ਹੋਵੇ। ਲੋਕੀਂ ਬਿਨਾਂ ਕਿਸੇ ਡਰ ਤੋਂ ਆਮ ਘੁੰਮਦੇ ਨਜ਼ਰ ਆ ਰਹੇ ਸਨ ।
ਦੇਖਣ ਵਾਲੀ ਗੱਲ ਇਹ ਹੈ ਕਿ ਪੰਜਾਬ ਵਿੱਚ ਸ਼ਨਿਚਰਵਾਰ ਅਤੇ ਐਤਵਾਰ ਨੂੰ ਪੂਰਨ ਤੌਰ ਉੱਤੇ ਕਰਫ਼ਿਊ ਲੱਗਿਆ ਹੋਇਆ ਸੀ ਪਰ ਲੋਕਾਂ ਦੁਆਰਾ ਕਰਫ਼ਿਊ ਦੀ ਪ੍ਰਵਾਹ ਨਾ ਕਰਦੇ ਹੋਏ ਸੜਕਾਂ ਉੱਤੇ ਘੁੰਮਣਾ। ਇਸ ਲਈ ਜ਼ਿੰਮੇਵਾਰ ਕੌਣ ਹੈ? ਕੀ ਲੋਕੀਂ ਸਰਕਾਰ ਦੇ ਨਿਯਮਾਂ ਦੀ ਪਾਲਣਾ ਕਰਨਾ ਨਹੀਂ ਚਾਹੁੰਦੇ ਜਾਂ ਉਨ੍ਹਾਂ ਨੂੰ ਕੋਰੋਨਾ ਨਾਂਅ ਦੀ ਮਹਾਂਮਾਰੀ ਤੋਂ ਕੋਈ ਡਰ ਨਹੀਂ ਲੱਗਦਾ।