ਪੰਜਾਬ

punjab

ETV Bharat / state

ਪੰਜਾਬ 'ਚ 5 ਜੂਨ ਤੱਕ ਖੁਸ਼ਨੁਮਾ ਰਹੇਗਾ ਮੌਸਮ, ਕਈ ਥਾਵਾਂ ਉੱਤੇ ਪੈ ਸਕਦਾ ਹੈ ਮੀਂਹ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਮੁਤਾਬਕ ਆਉਂਦੇ ਦਿਨਾਂ ਵਿੱਚ ਮੌਸਮ ਖੁਸ਼ਨੁਮਾ ਰਹੇਗਾ ਅਤੇ 5 ਜੂਨ ਤੱਕ ਬੱਦਲਵਾਈ, ਕਈ ਥਾਵਾਂ ਉੱਤੇ ਮੀਂਹ ਅਤੇ ਤੇਜ਼ ਹਵਾਵਾਂ ਚੱਲਦੀਆਂ ਰਹਿਣਗੀਆਂ।

ਫ਼ੋਟੋ।
ਫ਼ੋਟੋ।

By

Published : Jun 3, 2020, 12:35 PM IST

ਲੁਧਿਆਣਾ: ਬੀਤੇ ਕਈ ਦਿਨਾਂ ਤੋਂ ਪੈ ਰਹੀ ਲਗਾਤਾਰ ਗਰਮੀ ਤੋਂ ਪੰਜਾਬ ਦੇ ਲੋਕਾਂ ਨੂੰ ਹੁਣ ਕੁੱਝ ਰਾਹਤ ਮਿਲੀ ਹੈ। ਪੱਛਮੀ ਚੱਕਰਵਾਤ ਕਰਕੇ ਪੰਜਾਬ ਦੇ ਕਈ ਹਿੱਸਿਆਂ ਵਿੱਚ ਲਗਾਤਾਰ ਮੀਂਹ ਦੇ ਨਾਲ ਤੇਜ਼ ਹਵਾਵਾਂ ਅਤੇ ਬੱਦਲਵਾਈ ਵਾਲਾ ਮੌਸਮ ਬਣਿਆ ਹੋਇਆ ਹੈ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਮੁਤਾਬਕ ਆਉਂਦੇ ਦਿਨਾਂ ਵਿੱਚ ਮੌਸਮ ਅਜਿਹਾ ਹੀ ਰਹੇਗਾ ਅਤੇ 5 ਜੂਨ ਤੱਕ ਬੱਦਲਵਾਈ, ਕਈ ਥਾਵਾਂ ਉੱਤੇ ਮੀਂਹ ਅਤੇ ਤੇਜ਼ ਹਵਾਵਾਂ ਚੱਲਦੀਆਂ ਰਹਿਣਗੀਆਂ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਮੁਖੀ ਡਾ. ਪ੍ਰਭਜੋਤ ਕੌਰ ਨੇ ਦੱਸਿਆ ਕਿ ਮੌਸਮ ਵਿੱਚ ਲਗਾਤਾਰ ਤਬਦੀਲੀ ਆ ਰਹੀ ਹੈ ਅਤੇ ਪੱਛਮੀ ਚੱਕਰਵਾਤ ਕਰਕੇ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਮੀਂਹ ਹਲਕਾ ਤੇ ਦਰਮਿਆਨਾ ਨਾਲ ਤੇਜ਼ ਹਵਾਵਾਂ ਚੱਲ ਰਹੀਆਂ ਹਨ।

ਵੇਖੋ ਵੀਡੀਓ

ਉਨ੍ਹਾਂ ਦੱਸਿਆ ਕਿ ਬੀਤੇ ਦਿਨ ਤੋਂ ਇਹ ਸਿਸਟਮ ਸ਼ੁਰੂ ਹੋਇਆ ਹੈ ਅਤੇ ਆਉਂਦੀ 5 ਜੂਨ ਤੱਕ ਇਸੇ ਤਰ੍ਹਾਂ ਇਹ ਸਿਸਟਮ ਜਾਰੀ ਰਹੇਗਾ ਨਾਲ ਹੀ ਪਾਰੇ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ ਹੈ। ਆਮ ਨਾਲੋਂ 5-6 ਡਿਗਰੀ ਤਾਪਮਾਨ ਹੇਠਾਂ ਡਿੱਗਾ ਹੈ।

ਉਨ੍ਹਾਂ ਕਿਹਾ ਕਿ ਲੋਕਾਂ ਨੂੰ ਗਰਮੀ ਤੋਂ ਜ਼ਰੂਰ ਕੁਝ ਰਾਹਤ ਮਿਲੀ ਹੈ। ਇਸ ਤੋਂ ਇਲਾਵਾ ਉਨ੍ਹਾਂ ਮੌਨਸੂਨ ਬਾਰੇ ਵੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਆਈਐਮਡੀ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਭਾਰਤ ਵਿੱਚ ਮੌਨਸੂਨ ਦੀ ਆਮਦ ਹੋ ਗਈ ਹੈ।

ABOUT THE AUTHOR

...view details