ਲੁਧਿਆਣਾ :ਪੰਜਾਬ ਵਿੱਚ ਮੌਸਮ ਦਾ ਮਿਜਾਜ਼ ਲਗਾਤਾਰ ਬਦਲਦਾ ਜਾ ਰਿਹਾ ਹੈ। ਜੇਕਰ ਮਈ ਮਹੀਨੇ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ 50 ਸਾਲ ਦੇ ਰਿਕਾਰਡ ਟੁੱਟੇ ਨੇ। 25 ਮਈ ਨੂੰ ਦਿਨ ਦਾ ਤਾਪਮਾਨ 31 ਡਿਗਰੀ ਰਿਹਾ ਹੈ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ 1970 ਤੋਂ ਦਰਜ ਰਿਕਾਰਡ ਦੇ ਮੁਤਾਬਕ ਇੰਨਾ ਘੱਟ ਤਾਪਮਾਨ ਮਈ ਮਹੀਨੇ ਦੇ ਵਿੱਚ ਅੱਜ ਤੱਕ ਨਹੀਂ ਹੋਇਆ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਮੁਖੀ ਡਾਕਟਰ ਪਵਨੀਤ ਕੌਰ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਹੈ ਕਿ ਤਾਪਮਾਨ ਵਿਚ ਲਗਾਤਾਰ ਬਦਲਾਅ ਦੇਖਣ ਨੂੰ ਮਿਲ ਰਹੇ ਹਨ, ਜਿਸ ਦਾ ਮੁੱਖ ਕਾਰਨ ਪੱਛਮੀ ਚੱਕਰਵਾਤ ਹੈ, ਜੋਕਿ ਰਿਹਾ ਹੈ ਮਈ ਮਹੀਨੇ ਦੇ ਵਿੱਚ ਵਾਰ ਵਾਰ ਬਣ ਰਿਹਾ ਹੈ।
Punjab Weather Update: ਬਦਲਦੇ ਮੌਸਮ ਨੇ ਤੋੜੇ 50 ਸਾਲਾਂ ਦੇ ਰਿਕਾਰਡ, 31 ਡਿਗਰੀ ਰਿਹਾ ਦਿਨ ਦਾ ਤਾਪਮਾਨ - ਡਾਕਟਰ ਪਵਨੀਤ ਕੌਰ
ਪੰਜਾਬ ਵਿੱਚ ਲਗਾਤਾਰ ਬਦਲ ਰਹੇ ਮੌਸਮ ਨੇ 50 ਸਾਲਾਂ ਦੇ ਰਿਕਾਰਡ ਤੋੜੇ ਹਨ। ਮਈ ਮਹੀਨਾ ਗੁਜ਼ਰ ਜਾਣ ਉਤੇ ਵੀ ਦਿਨ ਦਾ ਪਾਰਾ 31 ਡਿਗਰੀ ਰਿਹਾ ਹੈ, ਜੋ ਕਿ 1970 ਤੋਂ ਦਰਜ ਰਿਕਾਰਡ ਅਨੁਸਾਰ ਅੱਜ ਤਕ ਨਹੀਂ ਹੋਇਆ।
ਪਹਿਲੀ ਜੂਨ ਨੂੰ ਵੀ ਕਈ ਇਲਾਕਿਆਂ ਵਿੱਚ ਝਖੜ ਹਨੇਰੀ ਦੀ ਸੰਭਾਵਨਾ :ਮੌਸਮ ਵਿਗਿਆਨੀਆਂ ਨੇ ਦੱਸਿਆ ਹੈ ਕਿ ਪੰਜਾਬ ਦੇ ਵਿੱਚ ਇੱਕ ਜੂਨ ਕਈ ਥਾਵਾਂ ਉਤੇ ਹਨੇਰੀ ਝੱਖੜ ਅਤੇ ਤੇਜ਼ ਮੀਂਹ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ 31 ਮਈ ਅਤੇ 1 ਜੂਨ ਤੱਕ ਇਹ ਸਿਸਟਮ ਬਣਿਆ ਰਹੇਗਾ। ਉਸ ਤੋਂ ਬਾਅਦ ਮੌਸਮ ਵਿੱਚ ਵੱਡੀ ਤਬਦੀਲੀ ਆਵੇਗੀ ਅਤੇ ਗਰਮੀ ਵਿੱਚ ਵਾਧਾ ਹੋਵੇਗਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀਆਂ ਮੁਤਾਬਕ 1 ਜੂਨ ਤੋਂ ਬਾਅਦ ਪੰਜਾਬ ਭਰ ਦੇ ਵਿਚ ਤੇਜ਼ ਗਰਮੀ ਪਵੇਗੀ। ਉਨ੍ਹਾਂ ਨੇ ਕਿਹਾ ਕਿ ਫਿਲਹਾਲ ਦੋ ਦਿਨ ਤੱਕ ਪੂਰੇ ਉੱਤਰ ਭਾਰਤ ਦੇ ਵਿਚ ਬੱਦਲਵਾਈ ਵਾਲਾ ਮੌਸਮ ਮੀਂਹ ਅਤੇ ਤੇਜ਼ ਹਵਾਵਾਂ ਚੱਲਣ ਦੀ ਭਵਿੱਖਬਾਣੀ ਹੈ। ਮੌਸਮ ਮਾਹਿਰਾਂ ਨੇ ਕਿਹਾ ਹੈ ਕਿ ਦੋ ਦਿਨ ਤੱਕ ਭਾਰੀ ਮੀਂਹ ਦੀ ਚਿਤਾਵਨੀ ਹੈ ਇਸ ਤੋਂ ਇਲਾਵਾ ਮਈ ਮਹੀਨੇ ਵਿਚ ਔਸਤਨ ਨਾਲੋਂ ਜ਼ਿਆਦਾ ਬਾਰਿਸ਼ ਹੋਈ ਹੈ, ਜੋ ਕਿ ਆਪਣੇ ਆਪ ਦੇ ਵਿਚ ਇਕ ਵੱਡਾ ਰਿਕਾਰਡ ਹੈ।
- ਹੁਣ ਪੰਜਾਬ ਸਰਕਾਰ ਆਪਣੀ ਖੇਤੀਬਾੜੀ ਨੀਤੀ ਕਰੇਗੀ ਤਿਆਰ, ਮੰਤਰੀ ਸਾਬ੍ਹ ਬੋਲੇ- "ਜੇ ਕੰਮ ਸਰਕਾਰ ਨੇ ਕਰਨਾ ਤਾਂ ਨੀਤੀ ਵੀ ਸਰਕਾਰ ਦੀ ਹੋਵੇਗੀ"
- Rainy Season: ਸਿਹਤ ਮੰਤਰੀ ਨੇ ਲੋਕਾਂ ਨੂੰ ਪਾਣੀ ਖੜ੍ਹਨ ਵਾਲੀਆਂ ਸਾਰੀਆਂ ਸੰਭਾਵੀ ਥਾਵਾਂ ਨੂੰ ਸਾਫ਼ ਰੱਖਣ ਦੀ ਕੀਤੀ ਅਪੀਲ
- Punjab Cabinet Reshuffle: ਵਜ਼ਾਰਤ ਵਿੱਚ ਫੇਰਬਦਲ; ਬਲਕਾਰ ਸਿੰਘ ਅਤੇ ਗੁਰਮੀਤ ਖੁੱਡੀਆਂ ਨੇ ਮੰਤਰੀ ਵਜੋਂ ਲਿਆ ਹਲਫ਼
ਪਹਿਲੀ ਜੂਨ ਤੋਂ ਬਾਅਦ ਹੀ ਝੋਨੇ ਦੀ ਸਿੱਧੀ ਬਿਜਾਈ ਕਰਨ ਕਿਸਾਨ :ਮੌਸਮ ਵਿਗਿਆਨੀਆਂ ਨੇ ਇਹ ਵੀ ਕਿਹਾ ਹੈ ਕਿ ਹਾਲਾਂਕਿ ਬਾਰਿਸ਼ ਝੋਨੇ ਦੀ ਫਸਲ ਲਈ ਲਾਹੇਵੰਦ ਹੈ ਅਤੇ ਝੋਨੇ ਦੀ ਸਿੱਧੀ ਬਿਜਾਈ ਸੂਬੇ ਦੇ ਵਿੱਚ ਸ਼ੁਰੂ ਹੋ ਚੁੱਕੀ ਹੈ, ਪਰ ਕਿਸਾਨ ਇਸ ਗੱਲ ਦਾ ਧਿਆਨ ਜ਼ਰੂਰ ਰੱਖਨ ਜੇਕਰ ਸਿੱਧੀ ਬਿਜਾਈ ਤੋਂ ਬਾਅਦ ਤੇਜ਼ ਬਾਰਿਸ਼ ਹੋਣ ਨਾਲ ਜ਼ਿਆਦਾ ਪਾਣੀ ਖੜ੍ਹ ਜਾਂਦਾ ਹੈ ਤਾਂ ਉਨ੍ਹਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ 1 ਜੂਨ ਤੋਂ ਬਾਅਦ ਮੌਸਮ ਸਾਫ ਹੋ ਜਾਵੇਗਾ ਜਿਸ ਤੋਂ ਬਾਅਦ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਕਰ ਸਕਦੇ ਨੇ।