ਲੁਧਿਆਣਾ :ਪੰਜਾਬ ਦੇ ਕਈ ਹਿਸਿਆਂ 'ਚ ਸਵੇਰ ਤੋਂ ਰੁਕ ਰੁਕ ਕੇ ਹੋ ਰਹੀ ਬਾਰਿਸ਼ ਨਾਲ ਮੌਸਮ ਵਿੱਚ ਤਬਦੀਲੀ ਮਹਿਸੂਸ ਕੀਤੀ ਗਈ ਹੈ। ਜਿੱਥੇ ਠੰਡ ਵਿੱਚ ਵਾਧਾ ਹੋਇਆ ਹੈ ਉੱਥੇ ਹੀ ਪੰਜਾਬ ਦੇ ਵੱਖ ਵੱਖ ਹਿਸਿਆਂ ਵਿੱਚ ਪਰਾਲੀ ਨਾਲ ਫੈਲੇ ਪ੍ਰਦੂਸ਼ਣ ਤੋਂ ਵੀ ਰਾਹਤ ਦੇਖਣ ਨੂੰ ਮਿਲੀ ਹੈ। ਇਸ ਦੀ ਜਾਣਕਾਰੀ ਮੌਸਮ ਵਿਭਾਗ ਵੱਲੋਂ ਦਿੱਤੀ ਗਈ ਹੈ। ਪੰਜਾਬ ਦੇ ਕਈ ਹਿੱਸਿਆਂ ਵਾਂਗ ਅੱਜ ਲੁਧਿਆਣਾ ਚ ਵੀ ਸਵੇਰ ਤੋਂ ਰੁਕ ਰੁਕ ਕੇ ਬਰਸਾਤ ਹੋ ਰਹੀ ਹੈ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਡਾਕਟਰ ਪੀ ਕੇ ਕਿੰਗਰਾ ਨੇ ਦਾਅਵਾ ਕੀਤਾ ਹੈ ਕਿ ਅੱਜ ਸੂਬੇ ਭਰ ਵਿੱਚ ਬਰਸਾਤ ਹੋਵੇਗੀ। ਪੰਜਾਬ ਸਣੇ ਉੱਤਰ ਭਾਰਤ ਚ ਪ੍ਰਦੂਸ਼ਣ ਕਾਰਨ ਲੋਕ ਬੇਹਾਲ ਸਨ ਅਤੇ ਹੁਣ ਲੋਕਾਂ ਨੂੰ ਇਸ ਨਾਲ ਰਾਹਤ ਜਰੂਰ ਮਿਲੇਗੀ।
ਬਰਸਾਤ ਕਾਰਨ ਮਿਲੀ ਰਾਹਤ :ਮੀਡੀਆ ਨਾਲ ਗੱਲਬਾਤ ਕਰਦਿਆਂ ਮੌਸਮ ਵਿਗਿਆਨੀ ਡਾਕਟਰ ਪਵਨੀਤ ਕੌਰ ਕਿੰਗਰਾ ਨੇ ਕਿਹਾ ਕਿ ਪਿਛਲੇ ਕਾਫੀ ਦਿਨਾਂ ਤੋਂ ਵਾਤਾਵਰਨ ਖਰਾਬ ਸੀ ਜਿਸਦੇ ਚਲਦਿਆਂ ਹੁਣ ਲੋਕਾਂ ਨੂੰ ਬਾਰਿਸ਼ ਦੇ ਨਾਲ ਥੋੜੀ ਰਾਹਤ ਮਿਲੇਗੀ ਉਹਨਾਂ ਕਿਹਾ ਕਿ ਹਲਕੀ ਬਾਰਿਸ਼ ਹੋਣ ਦੇ ਚਲਦਿਆਂ ਹਵਾ ਵਿੱਚ ਸੁਧਾਰ ਹੋਵੇਗਾ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਕਲ ਦਾ ਤਾਪਮਾਨ 28.2 ਸੀ ਅਤੇ ਅੱਜ ਦਾ 18.0 ਤਾਪਮਾਨ ਦਰਜ ਕੀਤਾ ਗਿਆ ਹੈ ਉਹਨਾਂ ਕਿਹਾ ਕਿ ਨੌਰਮਲ ਤਾਪਮਾਨ 11.6 ਹੈ। ਮੌਸਮ ਵਿਭਾਗ ਮੁਤਾਬਕ ਹਾਲਾਂਕਿ ਟੈਂਪਰੇਚਰ ਫਿਲਹਾਲ ਆਮ ਨਾਲੋਂ ਕੁਝ ਜਿਆਦਾ ਚੱਲ ਰਹੇ ਸਨ, ਪਰ ਹੁਣ ਬਰਸਾਤ ਹੋਣ ਦੇ ਨਾਲ ਮੌਸਮ ਦੇ ਵਿੱਚ ਤਬਦੀਲੀ ਆਵੇਗੀ ਅਤੇ ਠੰਡ ਦਾ ਮੌਸਮ ਵੀ ਆਵੇਗਾ।
- Punjab Law and Order: ਬਦਮਾਸ਼ਾਂ ਨੇ ਮੰਦਿਰ ਜਾਂਦੀ ਮਹਿਲਾ ਤੋਂ ਕੀਤੀ ਲੁੱਟ, ਸੁਖਬੀਰ ਬਾਦਲ ਬੋਲੇ- ਇਹ ਹੈ ਬਦਲਾਅ ਦੀ ਮੂੰਹ ਬੋਲਦੀ ਤਸਵੀਰ
- Lawrence Interview Case Update: ਲਾਰੈਂਸ ਜੇਲ੍ਹ ਇੰਟਰਵਿਊ ਮਾਮਲੇ 'ਚ ਹਾਈਕੋਰਟ ਦੀ ਸਰਕਾਰ ਨੂੰ ਫਟਕਾਰ ਤੋਂ ਬਾਅਦ ਮਜੀਠੀਆ ਦਾ ਮੁੱਖ ਮੰਤਰੀ 'ਤੇ ਨਿਸ਼ਾਨਾ, ਕਿਹਾ- ਪੰਜਾਬ ਜਵਾਬ ਮੰਗਦਾ
- Missing Child Found: ਲੁਧਿਆਣਾ ਰੇਲਵੇ ਸਟੇਸ਼ਨ ਤੋਂ ਚੋਰੀ ਹੋਇਆ ਬੱਚਾ ਜੀਆਰਪੀ ਪੁਲਿਸ ਨੇ ਕੁਝ ਘੰਟਿਆਂ 'ਚ ਕੀਤਾ ਬਰਾਮਦ, ਮੁਲਜ਼ਮ ਪਤੀ ਪਤਨੀ ਕਪੂਰਥਲਾ ਤੋਂ ਕਾਬੂ