ਲੁਧਿਆਣਾ:ਪੰਜਾਬ ਵਿੱਚ ਮੌਸਮ (weather) ਦੇ ਵਿੱਚ ਵੱਡੀ ਤਬਦੀਲੀ ਵੇਖਣ ਨੂੰ ਮਿਲੀ ਹੈ। ਬੀਤੇ ਕੁਝ ਦਿਨਾਂ 'ਚ ਲਗਾਤਾਰ ਟੈਂਪਰੇਚਰ ਵੱਧ ਰਿਹਾ ਸੀ, ਪਰ ਪੰਜਾਬ ਦੇ ਵਿੱਚ ਬੀਤੇ ਦਿਨ ਤੋਂ ਲਗਾਤਾਰ ਤੇਜ਼ ਹਵਾਵਾਂ ਦੇ ਨਾਲ ਬੱਦਲਵਾਈ ਵਾਲਾ ਮੌਸਮ ਬਣਿਆ ਹੋਇਆ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ (weather Department of Punjab Agricultural University) ਨੇ ਦੱਸਿਆ ਹੈ, ਕਿ ਹਵਾਵਾਂ ਦੀ ਗਤੀ ਲਗਪਗ 30 ਤੋ ਲੈ ਕੇ 40 ਇੱਕ 100 ਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਚੱਲ ਰਹੀਆਂ ਹਨ, ਜੋ ਕਿ ਕਾਫ਼ੀ ਜ਼ਿਆਦਾ ਹਨ ਅਤੇ 24 ਤਰੀਕ ਤੱਕ ਮੌਸਮ ਅਜਿਹਾ ਹੀ ਬਣਿਆ ਰਹੇਗਾ, ਕਿਉਂਕਿ ਪੱਛਮੀ ਚੱਕਰਵਾਤ ਕਰਕੇ ਨਵਾਂ ਸਿਸਟਮ ਭਾਰਤ ਵੱਲ ਆਇਆ ਹੈ, ਜਿਸ ਦਾ ਪ੍ਰਭਾਵ ਜ਼ਿਆਦਾ ਉੱਤਰ ਭਾਰਤ (North India) ‘ਤੇ ਪਿਆ ਹੈ।
ਤੇਜ਼ ਹਵਾਵਾਂ ਤੇ ਮੀਂਹ ਦੇ ਆਸਾਰ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ (weather Department of Punjab Agricultural University) ਨੇ ਦੱਸਿਆ ਹੈ, ਕਿ ਪੰਜਾਬ ਵਿੱਚ ਆਉਂਦੇ 48 ਕਈ ਘੰਟਿਆਂ ਤੱਕ ਅਜਿਹਾ ਹੀ ਮੌਸਮ ਜਾਰੀ ਰਹੇਗਾ, ਜਿਸ ਵਿੱਚ ਤੇਜ਼ ਹਵਾਵਾਂ ਦੇ ਨਾਲ ਕਿਤੇ-ਕਿਤੇ ਗਰਜ ਨਾਲ ਛਿੱਟੇ ਜਾ ਹਲਕੀ ਬਰਸਾਤ ਦੀ ਵੀ ਸੰਭਾਵਨਾ ਹੈ। ਉਨ੍ਹਾਂ ਨੇ ਦੱਸਿਆ ਕਿ ਇੱਕ ਨਵਾਂ ਪੱਛਮੀ ਚੱਕਰਵਾਤ ਪੰਜਾਬ ਵੱਲ ਆਇਆ ਹੈ, ਜਿਸ ਨਾਲ ਮੌਸਮ ਦੇ ਵਿੱਚ ਇਹ ਵੱਡੀ ਤਬਦੀਲੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਬੀਤੇ ਦਿਨੀਂ ਜੋ ਗਰਮੀ ਲਗਾਤਾਰ ਵੱਧ ਰਹੀ ਸੀ, ਉਸ ਕਾਰਨ ਇੱਕ ਪ੍ਰਕਾਸ਼ਕ ਦਬਾਅ ਬਣਿਆ ਜਿਸ ਕਾਰਨਾਂ ਪੱਛਮੀ ਚੱਕਰਵਾਤ ਉੱਤਰ ਭਾਰਤ ਦੇ ਵਿਚ ਐਕਟਿਵ ਹੋਇਆ ਹੈ।
ਪਾਰੇ ਵਿੱਚ ਤਬਦੀਲੀ