ਲੁਧਿਆਣਾ: ਪੰਜਾਬ ਭਰ ਵਿੱਚ ਬੀਤੇ ਦੋ ਦਿਨ ਤੋਂ ਲਗਾਤਾਰ ਮੌਸਮ ਆਪਣੇ ਮਿਜ਼ਾਜ ਬਦਲ ਰਿਹਾ ਹੈ। ਜਿਸਦੇ ਚੱਲਦੇ ਸੂਬੇ ਦੇ ਕਈ ਥਾਵਾਂ ’ਤੇ ਮੀਂਹ ਪਿਆ। ਸ਼ਹਿਰ ਦੇ ਵਿੱਚ ਵੀ ਸਵੇਰੇ ਤੋਂ ਹਲਕੀ ਬਾਰਿਸ਼ ਹੋਈ ਅਤੇ ਨਾਲ ਹੀ ਮੌਸਮ ਬੱਦਲਵਾਈ ਵਾਲਾ ਬਣਿਆ ਰਿਹਾ। ਜਿਸ ਕਾਰਨ ਤਾਪਮਾਨ 'ਚ ਵੀ ਕਾਫੀ ਗਿਰਾਵਟ ਦੇਖਣ ਨੂੰ ਮਿਲੀ। ਮੌਸਮ ਨੂੰ ਲੈ ਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਨੇ ਕਿਹਾ ਕਿ ਅਗਲੇ 24 ਘੰਟਿਆਂ ਤਕ ਉੱਤਰ ਭਾਰਤ ਦੇ ਹਿੱਸਿਆਂ ਦੇ ਵਿੱਚ ਅਜਿਹਾ ਹੀ ਮੌਸਮ ਬਣਿਆ ਰਹੇਗਾ।
ਸੂਬੇ ’ਚ ਮੌਸਮ ਨੇ ਬਦਲਿਆ ਮਿਜ਼ਾਜ, ਲੁਧਿਆਣਾ 'ਚ ਹਲਕੀ ਬਾਰਿਸ਼ ਇਹ ਵੀ ਪੜੋ: ਅੰਮ੍ਰਿਤਸਰ ਪੁਲਿਸ ਵੱਲੋਂ ਨਾਈਟ ਕਰਫਿਊ ਸਬੰਧੀ ਤਿਆਰੀਆਂ ਮੁਕੰਮਲ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਮੌਸਮ ਵਿਭਾਗ ਦੀ ਮੁਖੀ ਡਾ. ਪ੍ਰਭਜੋਤ ਕੌਰ ਨੇ ਕਿਹਾ ਕਿ ਇੱਕ ਤਾਜ਼ਾ ਸਿਸਟਮ ਜੋ ਅਰਬ ਦੀ ਖਾੜੀ ਤੋਂ ਹੁੰਦਾ ਹੋਇਆ ਆਇਆ ਹੈ ਜਿਸ ਵਿੱਚ ਨਮੀ ਵੱਧ ਹੋਣ ਕਰਕੇ ਕਈ ਥਾਵਾਂ ’ਤੇ ਬਰਸਾਤ ਹੋ ਰਹੀ ਹੈ ਅਤੇ ਇਹ ਸਿਸਟਮ ਅਗਲੇ ਇੱਕ ਦਿਨ ਤੱਕ ਹੋਰ ਚੱਲਦਾ ਰਹੇਗਾ। ਜਿਸ ਨਾਲ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਬੱਦਲਵਾਈ ਵਾਲਾ ਮੌਸਮ ਅਤੇ ਕਈ ਥਾਂ ’ਤੇ ਹਲਕੀ ਤੋਂ ਲੈ ਕੇ ਮੱਧਮ ਬਾਰਿਸ਼ ਤੱਕ ਦੀ ਸੰਭਾਵਨਾ ਹੈ।
ਕਣਕ ਦੀ ਵਾਢੀ ਨਹੀਂ ਠੀਕ ਨਹੀਂ ਮੌਸਮ- ਮੌਸਮ ਵਿਭਾਗ
ਉਨ੍ਹਾਂ ਨੇ ਇਹ ਵੀ ਕਿਹਾ ਕਿ ਮੌਸਮ ਕਿਸਾਨਾਂ ਲਈ ਜਿਆਦਾ ਵਧੀਆ ਨਹੀਂ ਹੈ, ਕਿਉਂਕਿ ਹੁਣ ਕਣਕਾਂ ਪੱਕ ਚੁੱਕੀਆਂ ਹਨ ਅਤੇ ਕਟਾਈ ਸ਼ੁਰੂ ਹੋਣ ਜਾ ਰਹੀ ਹੈ ਉਨ੍ਹਾਂ ਕਿਸਾਨਾਂ ਨੂੰ ਇਹੀ ਸਲਾਹ ਦਿੱਤੀ ਕਿ ਜੋ ਕਿਸਾਨ ਕਣਕ ਦੀ ਵਾਢੀ ਕਰਨਾ ਚਾਹੁੰਦੇ ਹਨ। ਉਹ ਫਿਲਹਾਲ ਕੁਝ ਦਿਨ ਤੱਕ ਰੁਕ ਜਾਣ ਕਿਉਂਕਿ ਅਜਿਹਾ ਮੌਸਮ ਕਣਕ ਦੀ ਵਾਢੀ ਲਈ ਠੀਕ ਨਹੀਂ ਹੈ।