ਲੁਧਿਆਣਾ:ਗੁਰੂ ਅੰਗਦ ਦੇਵ ਵੈਟਰਨਰੀ ਸਾਇੰਸਜ਼ ਯੂਨੀਵਰਸਿਟੀ (Guru Angad Dev Veterinary Sciences University) ਵੱਲੋਂ ਅਕਸਰ ਹੀ ਨਵੀਆਂ ਖੋਜਾਂ ਕੀਤੀਆਂ ਜਾਂਦੀਆਂ ਹਨ, ਇਸੇ ਦੇ ਤਹਿਤ ਯੂਨੀਵਰਸਿਟੀ ਵੱਲੋਂ ਬੀਤੇ ਦਿਨ ਦਿੱਲੀ ਦੀ ਕੰਪਨੀ ਐੱਸ.ਐੱਸ. ਵੇਸਟ ਲਿੰਕ ਦੇ ਨਾਲ ਇਕ ਕਰਾਰ ਕੀਤਾ ਗਿਆ ਹੈ। ਜਿਸ ਦੇ ਤਹਿਤ ਯੂਨੀਵਰਸਿਟੀ (University) ਉਨ੍ਹਾਂ ਨੂੰ ਅਜਿਹੀ ਤਕਨੀਕ ਦੇਵੇਗੀ, ਜਿਸ ਨਾਲ ਖਾਣੇ ਦੀ ਰਹਿੰਦ ਖੂੰਹਦ ਦੇ ਨਾਲ ਪਸ਼ੂਆਂ ਦਾ ਖਾਣਾ (Animal feed) (ਭਾਵ) ਫੀਡ ਤਿਆਰ ਕੀਤੀ ਜਾਵੇਗੀ।
ਇਸ ਸਬੰਧੀ ਯੂਨੀਵਰਸਿਟੀ ਦੀ ਲੈਬ (University Lab) ਵਿੱਚ ਟੈਸਟ ਸ਼ੁਰੂ ਹੋ ਚੁੱਕੇ ਹਨ, ਚਾਰ ਵਿਗਿਆਨੀਆਂ ਦੀ ਟੀਮ ਇਸ ‘ਤੇ ਦਿਨ ਰਾਤ ਕੰਮ ਕਰ ਰਹੀ ਹੈ ਅਤੇ ਆਉਂਦੇ ਛੇ ਮਹੀਨਿਆਂ ਦੇ ਵਿੱਚ ਯੂਨੀਵਰਸਿਟੀ ਕੰਪਨੀ ਨੂੰ ਅਜਿਹੀ ਤਕਨੀਕ ਦੇਵੇਗੀ। ਜਿਸ ਨਾਲ ਨਾ ਤਾਂ ਖਾਣਾ ਅਜਾਈਂ ਜਾਵੇਗਾ ਸਗੋਂ ਪਸ਼ੂਆਂ ਨੂੰ ਪੌਸ਼ਟਿਕ ਤੱਤਾਂ ਨਾਲ ਭਰਪੂਰ ਖੁਰਾਕ ਮਿਲੇਗੀ।
ਫੈਕਟਰੀਆਂ ਦੀ ਰਹਿੰਦ ਖੂੰਹਦ ਦੀ ਵਰਤੋਂ:ਗੁਰੂ ਅੰਗਦ ਦੇਵ ਵੈਟਰਨਰੀ ਸਾਇੰਸਜ਼ ਯੂਨੀਵਰਸਿਟੀ ਦੇ ਡਾਇਰੈਕਟਰ ਰਿਸਰਚ (Guru Angad Dev, Director Research, University of Veterinary Sciences) ਡਾ. ਜੇ.ਪੀ. ਐੱਸ ਗਿੱਲ ਨੇ ਦੱਸਿਆ ਕਿ ਇਸ ਦੇ ਤਹਿਤ ਯੂਨੀਵਰਸਿਟੀ ਦੀ ਰਿਸਰਚ ਟੀਮ ਅਜਿਹੀ ਤਕਨੀਕ ਤਿਆਰ ਕਰਕੇ ਕੰਪਨੀ ਨੂੰ ਦੇਵੇਗੀ। ਜਿਸ ਵਿੱਚ ਜੋ ਫੈਕਟਰੀਆਂ ਦੀ ਰਹਿੰਦ ਖੂੰਹਦ ਹੁੰਦੀ ਹੈ, ਉਸ ਦੀ ਵਰਤੋਂ ਕਰਕੇ ਦੁਧਾਰੂ ਪਸ਼ੂਆਂ ਲਈ ਅਤੇ ਆਮ ਪਸ਼ੂਆਂ ਲਈ ਅਜਿਹੀ ਸੀਟ ਤਿਆਰ ਕੀਤੀ ਜਾਵੇਗੀ। ਜਿਸ ਵਿੱਚ ਪੌਸ਼ਟਿਕ ਤੱਤ ਹੋਣਗੇ। ਉਨ੍ਹਾਂ ਕਿਹਾ ਕਿ ਪਹਿਲੇ ਪੜਾਅ ਦੇ ਤਹਿਤ ਉਨ੍ਹਾਂ ਵੱਲੋਂ ਅਜਿਹੀ ਫੈਕਟਰੀਆਂ ਮਟੀਰੀਅਲ ਲਿਆ ਜਾਵੇਗਾ, ਜਿਨ੍ਹਾਂ ਵਿੱਚ ਨੂਡਲ ਬਣਾਉਣ ਵਾਲੀਆਂ ਫੈਕਟਰੀਆਂ (Noodle Factories) ਬੇਕਰੀ ਪ੍ਰੋਡਕਟਸ ਬਣਾਉਣ ਵਾਲੀਆਂ ਫੈਕਟਰੀਆਂ ਪਾਸਤਾ ਬਣਾਉਣ ਵਾਲੀਆਂ ਫੈਕਟਰੀਆਂ ਆਦਿ ਸ਼ਾਮਲ ਹੋਣਗੀਆਂ ਅਤੇ ਉਨ੍ਹਾਂ ਦੀ ਰਹਿੰਦ ਖੂੰਹਦ ਤੋਂ ਅਜਿਹੀ ਸੀਟ ਤਿਆਰ ਕੀਤੀ ਜਾਵੇਗੀ, ਜੋ ਪਸ਼ੂਆਂ ਲਈ ਵਰਦਾਨ ਸਾਬਤ ਹੋਵੇ।
ਰਹਿੰਦ ਖੂੰਹਦ ਤੇ ਪ੍ਰਦੂਸ਼ਣ ਤੋਂ ਛੁਟਕਾਰਾ:ਯੂਨੀਵਰਸਿਟੀ (University) ਦੇ ਇਸ ਪ੍ਰਾਜੈਕਟ ਦੇ ਨਾਲ ਨਾ ਸਿਰਫ਼ ਫੈਕਟਰੀਆਂ ਨੂੰ ਰਹਿੰਦ ਖੂੰਹਦ ਤੋਂ ਛੁਟਕਾਰਾ ਮਿਲੇਗਾ, ਸਗੋਂ ਇਸ ਨਾਲ ਵਾਤਾਵਰਣ ਵੀ ਸਾਫ਼ ਰਹੇਗਾ, ਦਰਅਸਲ ਜ਼ਿਆਦਾਤਰ ਫੈਕਟਰੀਆਂ ਜੋ ਖਾਣ-ਪੀਣ ਵਾਲੇ ਪ੍ਰੋਡਕਟ ਬਣਾਉਂਦੀਆਂ ਹਨ। ਉਹ ਰਹਿੰਦ ਖੂੰਹਦ ਨੂੰ ਜਾਂ ਤਾਂ ਜਲਾ ਦਿੰਦੀਆਂ ਨੇ ਜਾਂ ਫਿਰ ਖੁੱਲ੍ਹੇ ‘ਚ ਸੁੱਟ ਦਿੰਦੀਆਂ ਹਨ ਜਿਸ ਨਾਲ ਕੂੜੇ ਦੇ ਵੱਡੇ-ਵੱਡੇ ਢੇਰ ਲੱਗਣ ਦਾ ਖਦਸ਼ਾ ਬਣਿਆ ਰਹਿੰਦਾ ਹੈ।
ਇੰਨਾ ਹੀ ਨਹੀਂ ਇਨ੍ਹਾਂ ਨੂੰ ਅੱਗ ਲਾਉਣ ਦੇ ਨਾਲ ਕਈ ਤਰ੍ਹਾਂ ਦੇ ਪ੍ਰਦੂਸ਼ਣ ਵੀ ਪੈਦਾ ਹੁੰਦੇ ਹੈ ਜੋ ਮਨੁੱਖੀ ਸਿਹਤ ਲਈ ਸਹੀ ਨਹੀਂ, ਯੂਨੀਵਰਸਿਟੀ ਵੱਲੋਂ ਇਸ ਤਕਨੀਕ ਰਾਹੀਂ ਨਾ ਸਿਰਫ਼ ਰਹਿੰਦ ਖੂੰਹਦ ਤੋਂ ਫੈਕਟਰੀਆਂ ਨੂੰ ਨਿਪਟਾਰਾ ਹੋਵੇਗਾ ਸਗੋਂ ਵਾਤਾਵਰਨ ‘ਚ ਪੈਦਾ ਹੋਣ ਵਾਲੇ ਪ੍ਰਦੂਸ਼ਣ ਦੀ ਮਾਤਰਾ ਚ ਵੀ ਕਮੀ ਆਵੇਗੀ।
ਖਾਣਾ ਹੋਵੇਗਾ ਪ੍ਰੋਸੈੱਸ, ਫਿਰ ਲੈਬ ਟੈਸਟ:ਟਰੈਕਟਰ ਰਿਸਰਚ ਗਡਵਾਸੂ ਡਾ. ਜੀ. ਪੀ. ਐੱਸ ਗਿੱਲ ਨੇ ਦੱਸਿਆ ਹੈ ਕਿ ਅਸੀਂ ਪਹਿਲਾਂ ਖਾਣਾ ਪ੍ਰੋਸੈਸ ਕਰਨ ਤੋਂ ਬਾਅਦ ਉਸ ਦੇ ਲੈਬ ਵਿੱਚ ਟੈਸਟ ਕੀਤੇ ਜਾਣਗੇ ਤਾਂ ਜੋ ਪਤਾ ਲੱਗ ਸਕੇ ਕਿ ਉਸ ਦੇ ਵਿੱਚ ਪਸ਼ੂਆਂ ਲਈ ਜੋ ਤੱਤ ਜ਼ਰੂਰੀ ਨੇ ਉਨ੍ਹਾਂ ਦੀ ਕਿੰਨੀ ਮਾਤਰਾ ਹੈ, ਫਿਰ ਲੈਬ ਦੇ ਵਿੱਚ ਇਨ੍ਹਾਂ ਤੱਤਾਂ ਦੀ ਮਾਤਰਾ ਨੂੰ ਘਟਾਇਆ ਵਧਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਫਿਲਹਾਲ ਇਹ ਮੁੱਢਲੀ ਸਟੇਜ ‘ਤੇ ਕੰਮ ਚੱਲ ਰਿਹਾ ਹੈ, ਕੰਪਨੀ ਵੱਲੋਂ ਖੁਦ ਸਾਡੇ ਤੱਕ ਪਹੁੰਚ ਕੀਤੀ ਗਈ ਸੀ ਕਿ ਉਨ੍ਹਾਂ ਨੂੰ ਵੱਡੀ ਤਦਾਦ ਵਿੱਚ ਅਜਿਹੀ ਫੈਕਟਰੀਆਂ ਦੀ ਰਹਿੰਦ ਖੂੰਹਦ ਬਾਰੇ ਨਿਪਟਾਰੇ ਸਬੰਧੀ ਕਿਹਾ ਜਾਂਦਾ ਹੈ, ਜਿਸ ਲਈ ਇਹ ਤਕਨੀਕ ਈਜਾਦ ਕੀਤੀ ਜਾ ਰਹੀ ਹੈ।