ਲੁਧਿਆਣਾ:ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਵੱਲੋਂ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਸੰਜੇ ਸਿੰਘ 'ਤੇ ਕੀਤੇ ਮਾਣਹਾਨੀ ਦੇ ਕੇਸ ਵਿਚ ਸੰਜੇ ਸਿੰਘ ਨੂੰ ਲੁਧਿਆਣਾ ਜ਼ਿਲ੍ਹਾ ਅਦਾਲਤ (District Court) ਵੱਲੋਂ ਵਾਰੰਟ ਜਾਰੀ ਕਰ ਦਿੱਤਾ ਗਿਆ ਹੈ ਜਿਸ ਵਿਚ ਸੰਜੇ ਸਿੰਘ ਨੂੰ 17 ਸਤੰਬਰ ਤੱਕ ਅਦਾਲਤ ਸਾਹਮਣੇ ਖ਼ੁਦ ਪੇਸ਼ ਹੋਣਾ ਹੋਵੇਗਾ ਜਾਂ ਫਿਰ ਪੁਲਿਸ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਸਾਹਮਣੇ ਪੇਸ਼ ਕੀਤਾ ਜਾਵੇਗਾ।ਕੇਸ ਵਿੱਚ ਕਈ ਸੁਣਵਾਈਆਂ ਹੋਣ ਦੇ ਬਾਵਜੂਦ ਸੰਜੇ ਸਿੰਘ ਅਦਾਲਤ ਦੇ ਸਾਹਮਣੇ ਪੇਸ਼ ਨਹੀਂ ਹੋ ਰਹੇ ਸਨ। ਜਿਸ ਕਰਕੇ ਲੁਧਿਆਣਾ ਜ਼ਿਲ੍ਹਾ ਅਦਾਲਤ ਵੱਲੋਂ ਇਹ ਸਖ਼ਤ ਫੈਸਲਾ ਲਿਆ ਗਿਆ।
71 ਵਾਰ ਸੁਣਵਾਈ ਦੌਰਾਨ 4 ਵਾਰ ਪੇਸ਼ ਹੋਏ ਸੰਜੇ ਸਿੰਘ
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬਿਕਰਮ ਸਿੰਘ ਮਜੀਠੀਆ ਦੇ ਵਕੀਲ ਦਮਨਵੀਰ ਸਿੰਘ ਸੋਬਤੀ ਨੇ ਦੱਸਿਆ ਕਿ 71 ਸੁਣਵਾਈਆਂ ਹੋਣ ਦੇ ਬਾਵਜੂਦ 4 ਵਾਰ ਹੀ ਸੰਜੇ ਸਿੰਘ ਅਦਾਲਤ ਵਿੱਚ ਪੇਸ਼ ਹੋਏ ਹਨ। ਉਨ੍ਹਾਂ ਕਿਹਾ ਕਿ ਮਾਣਯੋਗ ਸੁਪਰੀਮ ਕੋਰਟ ਵੱਲੋਂ ਵਿਧਾਇਕਾਂ ਅਤੇ ਸਾਂਸਦਾਂ ਸੰਬੰਧੀ ਕੇਸਾਂ ਨੂੰ ਲੈ ਕੇ ਸਖ਼ਤ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਹੈ ਕਿ ਅਦਾਲਤ ਵੱਲੋਂ ਮਾਮਲੇ 'ਚ ਪੇਸ਼ ਹੋਣ ਲਈ ਕਹਿਣ ਦੇ ਬਾਵਜੂਦ ਹੋ ਅਦਾਲਤ ਸਾਹਮਣੇ ਸੰਜੇ ਸਿੰਘ ਪੇਸ਼ ਨਹੀਂ ਹੋਏ।ਜ਼ਿਲ੍ਹਾ ਅਦਾਲਤ ਵੱਲੋਂ ਸਖਤ ਕਦਮ ਲੈਂਦਿਆਂ ਸੰਜੇ ਸਿੰਘ ਨੂੰ ਵਾਰੰਟ ਜਾਰੀ ਕੀਤਾ। ਜਿਸ ਵਿੱਚ ਜਾਂ ਤਾਂ ਉਹ ਆਪ ਪੇਸ਼ ਹੋਣਗੇ ਜਾਂ ਪੁਲਿਸ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਦੇ ਅੱਗੇ ਪੇਸ਼ ਕਰੇਗੀ।
17 ਸਤੰਬਰ ਤੱਕ ਪੇਸ਼ ਹੋਣਾ ਹੋਵੇਗਾ