ਚੰਡੀਗੜ੍ਹ: ਕੋਰੋਨਾਵਾਇਰਸ ਦੇ ਖ਼ਤਰੇ ਨੂੰ ਵੇਖਦਿਆਂ ਜਿੱਥੇ ਦੇਸ਼ ਭਰ ਵਿੱਚ ਲੌਕਡਾਊਨ ਕੀਤਾ ਗਿਆ ਹੈ, ਉੱਥੇ ਹੀ ਪੰਜਾਬ ਵਿੱਚ ਵੀ ਕਰਫਿਊ ਜਾਰੀ ਹੈ। ਜਿਸ ਕਾਰਨ ਲੋਕਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ ਤੇ ਉਹ ਘਰ ਬੈਠਣ ਲਈ ਮਜਬੂਰ ਹਨ। ਅਜਿਹੇ ਵਿੱਚ ਕਮਾਈ ਦਾ ਕੋਈ ਸਾਧਨ ਨਾ ਹੋਣ ਕਾਰਨ ਲੋਕ ਆਪਣਾ ਢਿੱਡ ਭਰਨ ਵਿੱਚ ਵੀ ਅਸਮਰਥ ਹਨ।
ਸਮਾਜ ਸੇਵੀ ਸੰਸਥਾ ਵੱਲੋਂ ਲੋੜਵੰਦ ਲੋਕਾਂ ਲਈ ਪੰਜਾਬ ਭਰ 'ਚ ਰੋਜ਼ਾਨਾ ਭੇਜੇ ਜਾ ਰਹੇ ਖਾਣੇ ਦੇ 5.25 ਲੱਖ ਪੈਕੇਟ - coronavirus
ਸਮਾਜ ਸੇਵੀ ਸੰਸਥਾ ਵੱਲੋਂ ਲੁਧਿਆਣਾ ਵਿਖੇ ਵੱਡੇ ਪੱਧਰ 'ਤੇ ਲੰਗਰ ਤਿਆਰ ਕਰਕੇ ਪੈਕ ਕਰਕੇ ਪੰਜਾਬ ਭਰ ਵਿੱਚ ਭੇਜਿਆ ਜਾ ਰਿਹਾ ਹੈ। ਰੋਜ਼ਾਨਾ ਪੂਰੇ ਪੰਜਾਬ ਵਿੱਚ ਡੇਰੇ ਵੱਲੋਂ 5.25 ਲੱਖ ਖਾਣੇ ਦੇ ਪੈਕੇਟ ਭੇਜੇ ਜਾ ਰਹੇ ਹਨ।
ਇਸ ਔਖੀ ਘੜੀ ਵਿੱਚ ਕਈ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਇਨ੍ਹਾਂ ਲੋਕਾਂ ਦਾ ਖਿਆਲ ਰੱਖ ਰਹੀਆਂ ਹਨ ਅਤੇ ਲੋੜਵੰਦਾਂ ਅਤੇ ਜ਼ਰੂਰਤਮੰਦਾਂ ਨੂੰ ਖਾਣਾ ਅਤੇ ਦਵਾਈਆਂ ਮੁਹੱਈਆ ਕਰਵਾ ਰਹੀਆਂ ਹਨ। ਇਸੇ ਤਰ੍ਹਾਂ ਪੰਜਾਬ ਦੀ ਸਮਾਜ ਸੇਵੀ ਸੰਸਥਾ ਵੱਲੋਂ ਲੁਧਿਆਣਾ ਵਿਖੇ ਵੱਡੇ ਪੱਧਰ 'ਤੇ ਲੰਗਰ ਤਿਆਰ ਕਰਕੇ ਪੈਕ ਕਰਕੇ ਪੰਜਾਬ ਭਰ ਵਿੱਚ ਭੇਜਿਆ ਜਾਂਦਾ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਸਮਾਜ ਸੇਵੀ ਧਰਮਿੰਦਰ ਨੇ ਦੱਸਿਆ ਕਿ ਇੱਥੇ ਲੋੜਵੰਦਾਂ ਲਈ ਰੋਜ਼ਾਨਾ ਖਾਣਾ ਤਿਆਰ ਕੀਤਾ ਜਾ ਰਿਹਾ ਹੈ ਜਿਸ ਵਿੱਚੋਂ ਪੂਰੇ ਪੰਜਾਬ ਵਿੱਚ 5.25 ਲੱਖ ਪੈਕੇਟ ਭੇਜੇ ਜਾ ਰਹੇ ਹਨ ਅਤੇ ਇਕੱਲੇ ਲੁਧਿਆਣਾ ਵਿੱਚ ਹੀ 1.25 ਲੱਖ ਪੈਕੇਟ ਭੇਜੇ ਜਾ ਰਹੇ ਹਨ।