ਲੁਧਿਆਣਾ: ਜਗਰਾਓਂ ਪੁਲ ਨੇੜੇ ਪ੍ਰਕਾਸ਼ ਢਾਬੇ ਦੇ ਮੀਟ ਚੋਂ ਚੂਹਾ ਨਿਕਲਣ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਲਗਾਤਾਰ ਵਾਇਰਲ ਹੋ ਰਹੀ ਹੈ ਜਿਸ ਨੂੰ ਲੈ ਕੇ ਢਾਬੇ ਦੇ ਮਾਲਕ ਨੇ ਮੀਡੀਆ ਸਾਹਮਣੇ ਸਫਾਈ ਦਿੱਤੀ ਹੈ। ਦਰਅਸਲ, ਬੀਤੇ ਦਿਨ ਇਕ ਪਰਿਵਾਰ ਖਾਣਾ ਖਾਣ ਲਈ ਢਾਬੇ ਉੱਤੇ ਆਇਆ ਸੀ, ਤਾਂ ਉਨ੍ਹਾਂ ਵਲੋਂ ਮੀਟ ਦਾ ਆਰਡਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਕਈ ਘੰਟੇ ਉਡੀਕ ਕਰਨ ਤੋਂ ਬਾਅਦ ਉਨ੍ਹਾਂ ਦਾ ਆਰਡਰ ਪੂਰਾ ਹੋਇਆ। ਜਦੋਂ ਉਨ੍ਹਾਂ ਲਈ ਆਰਡਰ ਲਿਆਂਦਾ ਗਿਆ ਤਾਂ ਉਸ ਵਿਚੋਂ ਚੂਹਾ ਨਿਕਲਣ ਦਾ ਦਾਅਵਾ ਕੀਤਾ ਗਿਆ ਜਿਸ ਦੀ ਇਕ ਵੀਡੀਓ ਵੀ ਗਾਹਕ ਵੱਲੋਂ ਬਣਾਈ ਗਈ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।
ਮੀਟ ਚੋਂ ਮਰਿਆ ਚੂਹਾ ਨਿਕਲਣ ਦੀ ਵੀਡੀਓ ਵਾਇਰਲ, ਢਾਬੇ ਦਾ ਮਾਲਿਕ ਆਇਆ ਸਾਹਮਣੇ, ਗਾਹਕ 'ਤੇ ਲਾਏ ਇਲਜ਼ਾਮ - ludhiana news
ਲੁਧਿਆਣਾ ਦੇ ਇਕ ਢਾਬੇ ਦੇ ਮੀਟ ਚੋਂ ਮਰਿਆ ਚੂਹਾ ਨਿਕਲਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਢਾਬਾ ਮਾਲਿਕ ਸਾਹਮਣੇ ਆਇਆ ਹੈ। ਢਾਬੇ ਦੇ ਮਾਲਿਕ ਹਨੀ ਨੇ ਸਫਾਈ ਦਿੰਦਿਆ ਕਿਹਾ ਕਿ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਢਾਬਾ ਮਾਲਕ ਦੇ ਗਾਹਕ 'ਤੇ ਇਲਜ਼ਾਮ:ਇਸ ਵਾਇਰਲ ਵੀਡੀਓ ਉੱਤੇ ਢਾਬੇ ਦੇ ਮਾਲਕ ਵੱਲੋਂ ਸਫਾਈ ਦਿੱਤੀ ਗਈ ਹੈ। ਢਾਬੇ ਦੇ ਮਾਲਕ ਹਨੀ ਨੇ ਕਿਹਾ ਹੈ ਕਿ ਉਹ ਪਿਛਲੇ ਕਈ ਸਾਲਾਂ ਤੋਂ ਕੰਮ ਕਰ ਰਹੇ ਹਨ। ਉਨ੍ਹਾਂ ਦੀ ਰਸੋਈ ਘਰ ਵਿੱਚ ਸਾਫ-ਸੁਥਰਾ ਖਾਣਾ ਬਣਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਢਾਬੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਉਂਕਿ ਇਸ ਗਾਹਕ ਦੇ ਨਾਲ ਉਨ੍ਹਾਂ ਦਾ ਪਹਿਲਾ ਵੀ ਵਿਵਾਦ ਹੋਇਆ ਸੀ। ਉਦੋਂ ਉਹ ਗਾਹਕ ਧਮਕੀ ਦੇ ਕੇ ਗਿਆ ਸੀ ਕਿ ਉਹ ਉਨ੍ਹਾਂ ਨੂੰ ਦੇਖ ਲਵੇਗਾ। ਹਨੀ ਨੇ ਇਲਜ਼ਾਮ ਲਾਇਆ ਕਿ ਉਸ ਗਾਹਕ ਵਲੋਂ ਹੀ ਇਹ ਹਰਕਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਵੀਡੀਓ ਵਿੱਚ ਜੇਕਰ ਅਸੀਂ ਮੁਆਫ਼ੀ ਮੰਗ ਰਹੇ, ਹਾਂ ਤਾਂ ਇਸ ਦਾ ਕਾਰਨ ਇਹ ਨਹੀਂ ਹੈ ਕਿ ਅਸੀਂ ਗ਼ਲਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਮਾਹੌਲ ਨੂੰ ਦੇਖਦੇ ਹੋਏ ਮਾਮਲਾ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ।
ਵੀਡੀਓ ਵਾਇਰਲ ਕਰਨ ਵਾਲੇ ਵਿਰੁੱਧ ਮਾਮਲਾ ਦਰਜ ਕਰਵਾਉਣਗੇ:ਪ੍ਰਕਾਸ਼ ਢਾਬੇ ਦੇ ਮਾਲਿਕ ਹਨੀ ਨੇ ਦੱਸਿਆ ਕਿ ਸਾਡੇ ਢਾਬੇ ਵਿੱਚ ਕੋਈ ਨਿਰਮਾਣ ਹੋਣ ਕਰਕੇ ਸੀਸੀਟੀਵੀ ਬੰਦ ਹਨ, ਚੱਲ ਨਹੀਂ ਰਹੇ, ਇਸ ਕਰਕੇ ਸਾਡੇ ਕੋਲ ਇਸੇ ਦਾ ਕੋਈ ਸਬੂਤ ਤਾਂ ਨਹੀਂ ਹੈ, ਪਰ ਅਸੀਂ ਇਹ ਦਾਅਵਾ ਜ਼ਰੂਰ ਕਰਦੇ ਹਨ ਕਿ ਸਾਨੂੰ ਬਦਨਾਮ ਕੀਤਾ ਜਾ ਰਿਹਾ ਹੈ। ਹਾਲਾਂਕਿ ਜਿਸ ਗਾਹਕ ਵੱਲੋਂ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੀ ਗਈ ਸੀ ਉਸ ਨੇ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਪੁਲਿਸ ਨੂੰ ਨਹੀਂ ਕੀਤੀ ਹੈ, ਪਰ ਢਾਬੇ ਦੇ ਮਾਲਕ ਨੇ ਕਿਹਾ ਹੈ ਕਿ ਅਸੀਂ ਉਸ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਉਣੀ ਹੈ, ਕਿਉਂਕਿ ਸਾਡਾ ਨਾਂ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਹਾਲਾਂਕਿ, ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਣ ਤੋਂ ਬਾਅਦ ਢਾਬੇ ਦੀ ਕਾਰਗੁਜ਼ਾਰੀ ਉੱਤੇ ਵੀ ਸਵਾਲ ਖੜੇ ਹੋ ਰਹੇ ਹਨ।