ਲੁਧਿਆਣਾ:ਇਕ ਸਮਾਜ ਸੇਵਕ ਵੱਲੋਂ ਕਿਸ ਤਰ੍ਹਾਂ ਪ੍ਰਸ਼ਾਸ਼ਨ ਨੂੰ ਠੈਂਗਾ ਦਿਖਾ ਕੇ ਸੋਸ਼ਲ ਡਿਸਟੈਂਸ ਦੀਆਂ ਧੱਜ਼ੀਆਂ ਉਡਾਉਂਦੇ ਹੋਏ ਡੀ ਜੇ ਤੇ ਭੰਗੜਾ ਪਾਉਂਦੇ ਤੁਸੀਂ ਆਪਣੀ ਸਕਰੀਨ ਤੇ ਸਾਫ ਦੇਖ ਸਕਦੇ ਹੋ। ਸਮਾਜ ਸੇਵੀ ਦੀ ਪਾਰਟੀ ਚ ਕਰੀਬ ਦੋ ਦਰਜਨ ਤੋਂ ਵੱਧ ਲੋਕ ਸ਼ਾਮਿਲ ਹੋਏ ਦਿਖਾਈ ਦੇ ਰਹੇ ਹਨ ।ਜਾਣਕਾਰੀ ਅਨੁਸਾਰ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਕਿਸੇ ਦੇ ਵਲੋਂ ਵਾਇਰਲ ਕੀਤਾ ਗਿਆ ਜਿਸ ਤੋਂ ਬਾਅਦ ਇਹ ਵੀਡੀਓ ਥੋੜ੍ਹੇ ਟਾਈਮ ਦੇ ਵਿੱਚ ਹੀ ਅੱਗ ਵਾਗੂੰ ਵਾਇਰਲ ਹੋ ਗਈ।
viral video:ਸਮਾਜ ਸੇਵੀ ਦੀ ਜਨਮ ਦਿਨ ਪਾਰਟੀ ਚ ਕੋਰੋਨਾ ਹਦਾਇਤਾਂ ਦੀਆਂ ਉੱਡੀਆਂ ਧੱਜੀਆਂ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਚੌਕਸ ਹੁੰਦੀ ਹੋਈ ਦਿਖਾਈ ਦਿੱਤੀ ।ਪੁਲਿਸ ਨੇ ਇਸ ਵੀਡੀਓ ਦੇ ਆਧਾਰ ਤੇ ਕਾਰਵਾਈ ਕਰਦੇ ਮਾਮਲਾ ਦਰਜ ਕੀਤਾ ਗਿਆ ਹੈ।
ਥਾਣਾ ਇੰਚਾਰਜ ਗੁਰਸ਼ਰਨ ਕੌਰ ਨੇ ਦਸਿਆ ਕਿ ਇਕ ਸਮਾਜ ਸੇਵੀ ਵਲੋਂ ਜਨਮ ਦਿਨ ਦੀ ਪਾਰਟੀ ਮਨਾਈ ਜਾ ਰਹੀ ਸੀ ਜਿਸਦਾ ਉਨ੍ਹਾਂ ਤੋਂ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਓ ਤੋਂ ਪਤਾ ਲੱਗਿਆ ਹੈ।ਉਨ੍ਹਾਂ ਦੱਸਿਆ ਕਿ ਇਸ ਵੀਡੀਓ ਦੇ ਵਿੱਚ ਕਰੀਬ 2 ਦਰਜਨ ਲੋਕ ਦਿਖਾਈ ਦਿੱਤੇ ਜੋ ਕਿ ਸਰਕਾਰ ਵਲੋਂ ਕੋਰੋਨਾ ਨੂੰ ਲੈਕੇ ਜਾਰੀ ਕੀਤੀਆਂ ਹਦਾਇਤਾਂ ਦੀ ਉਲੰਘਣਾ ਕਰਦੇ ਦਿਖਾਈ ਦਿੱਤੇ।ਪੁਲਿਸ ਨੇ ਦੱਸਿਆ ਕਿ ਮੁੱਖ ਮੁਲਜ਼ਮ ਸਮੇਤ ਉਲੰਘਣਾ ਕਰਨ ਵਾਲੇ ਲੋਕਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ।ਇਸ ਮੌਕੇ ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਜੋ ਵੀ ਹਦਾਇਤਾਂ ਦੀ ਉਲੰਘਣਾ ਕਰੇਗਾ ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜੋ:Delhi Lockdown Update :ਦਿੱਲੀ ਜਲਦ Unlock ਹੋਣ ਦੀ ਉਮੀਦ ਜਾਗੀ