ਲੁਧਿਆਣਾ:ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ, ਜਿੱਥੇ ਵਸਦੇ ਲੋਕਾਂ ਨੇ ਧਾਰਮਿਕ ਵਖਰੇਵਿਆਂ ਦੇ ਬਾਵਜੂਦ ਪੁਰਾਤਨ ਸਮੇਂ ਤੋਂ ਚੱਲਦੀ ਆ ਰਹੀ ਆਪਸੀ ਭਾਈਚਾਰਕ ਸਾਂਝ ਨੂੰ ਮੌਜੂਦਾ ਸਮੇਂ ਵਿੱਚ ਵੀ ਮੱਧਮ ਨਹੀਂ ਪੈਣ ਦਿੱਤਾ ਹੈ। ਇਸ ਆਪਸੀ ਭਾਈਚਾਰਕ ਜਿਲ੍ਹਾਂ ਲੁਧਿਆਣਾ ਅਧੀਨ ਰਾਏਕੋਟ ਦੇ ਪਿੰਡ ਸਾਹਜਹਾਨਪੁਰ ਦੇ ਪਿੰਡ ਨੱਥੋਵਾਲ ਵਿਖੇ ਵੱਸਦੇ ਲੋਕਾਂ ਵੱਲੋਂ ਅਨੋਖੀ ਮਿਸਾਲ ਪੇਸ਼ ਕੀਤੀ ਗਈ,
ਜਿਨ੍ਹਾਂ ਰਲ ਮਿਲ ਕੇ ਪਿੰਡ ਸ਼ਾਹਜਹਾਨਪੁਰ ਵਿਖੇ ਆਜ਼ਾਦੀ ਤੋਂ ਪਹਿਲਾਂ 1941 ਵਿੱਚ ਬਣੀ ਖਸਤਾ ਹਾਲਤ ਪੁਰਾਤਨ ਮਸਜਿਦ ਦੀ ਮੁਰੰਮਤ ਕਰਕੇ ਮਸਜਿਦ ਨੂੰ 74 ਸਾਲਾਂ ਬਾਅਦ ਮੁੜ ਅਬਾਦ ਕੀਤਾ, ਦਰਅਸਲ ਪਿੰਡ ਸਾਹਜਹਾਨਪੁਰ ਵਿਖੇ 1941 ਵਿੱਚ ਬਣੀ ਪੁਰਾਤਨ ਮਸਜਿਦ ਪਈ ਸੀ, ਜੋ 1947 ਦੀ ਭਾਰਤ ਵੰਡ ਤੋਂ ਬਾਅਦ ਇਹ ਮਸਜਿਦ ਬੇ-ਅਬਾਦ ਪਈ ਅਤੇ ਹੌਲੀ ਹੌਲੀ ਇੱਕ ਖੰਡਰ ਦਾ ਰੂਪ ਧਾਰਨ ਕਰ ਗਈ ਸੀ।
ਪੁਰਾਤਨ ਮਸਜਿਦ ਦੀ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਮੁਰੰਮਤ ਕਰਵਾਈ ਪਿਛਲੇ ਦਿਨੀਂ ਪਿੰਡ ਵਿੱਚ ਰਹਿੰਦੇ ਇਕਲੌਤੇ ਮੁਸਲਮਾਨ ਪਰਿਵਾਰ ਵੱਲੋਂ ਮਸਜਿਦ ਦੀ ਦਸ਼ਾ ਸੁਧਾਰਨ ਸਬੰਧੀ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ, ਜਿਸ ਗ੍ਰਾਮ ਪੰਚਾਇਤ ਤੇ ਨਗਰ ਨਿਵਾਸੀ ਸਿੱਖਾਂ ਤੇ ਹਿੰਦੂ ਭਰਾਵਾਂ ਨੇ ਮੋਹਰੀ ਹੋ ਕੇ ਇਹ ਪੁਰਾਤਨ ਤੇ ਇਤਿਹਾਸਕ ਵਿਰਾਸਤ ਨੂੰ ਸੰਭਾਲਣ ਦਾ ਬੀੜਾ ਚੁੱਕ ਲਿਆ। ਇਸ ਕੰਮ ਵਿੱਚ ਪਿੰਡ ਨੱਥੋਵਾਲ ਦੇ ਮੁਸਲਮਾਨ ਅਤੇ ਹਿੰਦੂ ਸਿੱਖ ਭਰਾਵਾਂ ਵੀ ਵੱਧ ਚੜ੍ਹ ਕੇ ਯੋਗਦਾਨ ਪਾਇਆ।
ਉਥੇ ਹੀ ਪੰਜਾਬ ਵਕਫ਼ ਬੋਰਡ ਨੇ ਮਸਜਿਦ ਦੀ ਮੁਰੰਮਤ ਦੇ ਲਈ 5 ਲੱਖ ਰੁਪਏ ਦਾ ਆਰਥਿਕ ਸਹਾਇਤਾ ਦਿੱਤੀ, ਜਿਸ 'ਤੇ ਸਮੂਹ ਪਿੰਡ ਵਾਸੀਆਂ ਨੇ ਆਪਸ ਵਿੱਚ ਰਲ ਮਿਲ ਕੇ ਇਸ ਮਸਜਿਦ ਦੀ ਮੁਰੰਮਤ ਕੀਤੀ ਅਤੇ ਹੁਣ ਇਮਾਰਤ ਦਾ ਲੈਂਟਰ ਪਾਇਆ ਗਿਆ ਹੈ। ਇਸ ਮੌਕੇ ਸਮੂਹ ਪਿੰਡ ਵਾਸੀਆਂ ਵਿੱਚ ਕਾਫ਼ੀ ਚਾਅ ਜਾਂ ਉਤਸ਼ਾਹ ਪਾਇਆ ਜਾ ਰਿਹਾ ਹੈ, ਹਰ ਕੋਈ ਵੱਧ ਚੜ੍ਹ ਕੇ ਸੇਵਾ ਵਿੱਚ ਹਿੱਸਾ ਪਾ ਰਿਹਾ ਸੀ। ਇਸ ਮੌਕੇ ਪਿੰਡ ਸ਼ਾਹਜਹਾਂਪੁਰ ਅਤੇ ਨੱਥੋਵਾਲ ਦੇ ਮੁਸਲਿਮ ਭਾਈਚਾਰੇ ਵੱਲੋਂ ਮਸਜਿਦ ਉਸਾਰੀ ਦੇ ਉੱਦਮ ਵਿੱਚ ਸਹਿਯੋਗ ਦੇਣ ਲਈ ਗ੍ਰਾਮ ਪੰਚਾਇਤ, ਮੋਹਤਵਰਾਂ ਸਮੇਤ ਸਿੱਖ ਤੇ ਹਿੰਦੂ ਭਾਈਚਾਰੇ ਦੇ ਲੋਕਾਂ ਤੋਂ ਇਲਾਵਾ ਪੰਜਾਬ ਵਕਫ਼ ਬੋਰਡ ਦੇ ਅਧਿਕਾਰੀਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
ਇਹ ਵੀ ਪੜੋ:- ਹੁਣ ਸਿੱਧੂ ਖਿਲਾਫ਼ ਡਟੇ ਪੰਜਾਬ ਪੁਲਿਸ ਦੇ ਮੁਲਾਜ਼ਮ !