ਪੰਜਾਬ

punjab

ETV Bharat / state

ਗੁਆਂਢੀਆਂ ਨੇ ਝਗੜੇ ’ਚ ਪੁਲਿਸ ਵੀ ਲਈ ਲਪੇਟੇ ’ਚ ! ਕੁੱਟਮਾਰ ਦਾ ਵੀਡੀਓ ਵਾਇਰਲ

ਲੁਧਿਆਣਾ ਦੇ ਨਿਊ ਮਾਧੋਪੁਰੀ ਵਿੱਚ ਗੁਆਂਢੀਆਂ ਦੀ ਆਪਸ ਵਿੱਚ ਝੜਪ ਹੋਈ ਹੈ। ਇਸ ਦੌਰਾਨ ਗੁਆਂਢੀ ਇੱਕ ਦੂਜੇ ਨੂੰ ਜੰਮਕੇ ਕੁੱਟਦੇ ਵੀ ਨਜ਼ਰ ਆਏ ਹਨ ਜਿਸਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ। ਇਸ ਝੜਪ ਨੂੰ ਰੋਕਣ ਦੇ ਲਈ ਮੌਕੇ ਉੱਪਰ ਪਹੁੰਚੀ ਪੁਲਿਸ ਨਾਲ ਵੀ ਖਿੱਚ ਧੂਹ ਹੋਈ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਗੁਆਂਢੀਆਂ ਦੀ ਆਪਸ ’ਚ ਝੜਪ ਦਾ ਵੀਡੀਓ ਵਾਇਰਲ
ਗੁਆਂਢੀਆਂ ਦੀ ਆਪਸ ’ਚ ਝੜਪ ਦਾ ਵੀਡੀਓ ਵਾਇਰਲ

By

Published : Jun 16, 2022, 8:38 PM IST

ਲੁਧਿਆਣਾ: ਜ਼ਿਲ੍ਹੇ ਦੇ ਨਿਊ ਮਾਧੋਪੁਰੀ ਦੀ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਦੋ ਧਿਰਾਂ ਆਪਸ ਵਿੱਚ ਲੜ ਰਹੀਆਂ ਹਨ ਅਤੇ ਇਕ ਧਿਰ ਵੱਲੋਂ ਦੂਜੀ ਧਿਰ ਨੂੰ ਬੁਰੀ ਤਰ੍ਹਾਂ ਕੁੱਟਿਆ ਜਾ ਰਿਹਾ ਹੈ। ਇਨ੍ਹਾਂ ਹੀ ਨਹੀਂ ਵੀਡਿਓ ਦੇ ਵਿੱਚ ਕੁਝ ਨੌਜਵਾਨ ਦੂਜੇ ਘਰ ਦੇ ਬਾਹਰ ਖੜ੍ਹੇ ਵਾਹਨਾਂ ਦੀ ਵੀ ਭੰਨ ਤੋੜ ਕਰ ਰਹੇ ਹਨ ਅਤੇ ਵੀਡੀਓ ਬਣਾਉਣ ਵਾਲਿਆਂ ਨੂੰ ਲਲਕਾਰ ਰਹੇ ਹਨ ਅਤੇ ਹੇਠਾਂ ਆਉਣ ਲਈ ਕਹਿ ਰਹੇ ਹਨ।

ਇਨ੍ਹਾਂ ਹੀ ਨਹੀਂ ਵੀਡਿਓ ਦੇ ਵਿੱਚ ਮੌਕੇ ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਦੇ ਨਾਲ ਵੀ ਖਿੱਚ ਧੂਹ ਕੀਤੀ ਜਾ ਰਹੀ ਹੈ। ਇੱਥੋਂ ਤੱਕ ਕੇ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਨੌਜਵਾਨ ਨੂੰ ਵੀ ਖਿੱਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਕਾਫੀ ਸਵਾਲ ਵੀ ਖੜ੍ਹੇ ਹੋ ਰਹੇ ਹਨ। ਉਥੇ ਦੂਜੇ ਪਾਸੇ ਦੋਵਾਂ ਧਿਰਾਂ ਨੇ ਇਕ ਦੂਜੇ ’ਤੇ ਇਲਜ਼ਾਮ ਲਗਾਏ।

ਗੁਆਂਢੀਆਂ ਦੀ ਆਪਸ ’ਚ ਝੜਪ ਦਾ ਵੀਡੀਓ ਵਾਇਰਲ

ਪਹਿਲੀ ਧਿਰ ਨਾਲ ਸਬੰਧਿਤ ਮਹਿਲਾ ਨੀਲਮ ਗੁਪਤਾ ਨੇ ਕਿਹਾ ਹੈ ਕਿ ਸਾਡੇ ਗੁਆਂਢ ਵਿਚ ਹੀ ਰਹਿਣ ਵਾਲਿਆਂ ਵੱਲੋਂ ਉਨ੍ਹਾਂ ’ਤੇ ਹਮਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੇਰੇ ਪਤੀ ਅਤੇ ਮੇਰੀਆਂ ਵੀ ਸੱਟਾਂ ਮਾਰੀਆਂ ਗਈਆਂ। ਉੱਥੇ ਹੀ ਦੂਜੇ ਪਾਸੇ ਪੁਲਿਸ ਉਨ੍ਹਾਂ ’ਤੇ ਕਾਰਵਾਈ ਕਰਨ ਦੀ ਥਾਂ ਉਲਟਾ ਸਾਡੇ ’ਤੇ ਹੀ ਪਰਚਾ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਗੁਆਂਢੀਆਂ ਵੱਲੋਂ ਬਾਹਰੋਂ ਗੁੰਡੇ ਬਦਮਾਸ਼ ਬੁਲਾ ਕੇ ਉਨ੍ਹਾਂ ’ਤੇ ਕੁੱਟਮਾਰ ਕਰਵਾਈ ਗਈ ਜਿਸ ਦੀ ਬਕਾਇਦਾ ਵੀਡੀਓ ਵੀ ਬਣੀ ਹੈ।

ਜਦੋਂ ਕਿ ਦੂਜੇ ਪਾਸੇ ਰਾਕੇਸ਼ ਜੈਨ ਨੇ ਕਿਹਾ ਕਿ ਜੋ ਕੁੱਟਮਾਰ ਦੇ ਇਲਜ਼ਾਮ ਲਗਾ ਰਹੇ ਹਨ ਉਹ ਪਹਿਲਾਂ ਤੋਂ ਹੀ ਲੜਾਈ ਕਰਨਾ ਚਾਹੁੰਦੇ ਸਨ। ਉਨ੍ਹਾਂ ਕਿਹਾ ਕਿ ਸਾਡੇ ਘਰ ਦੇ ਅੱਗੇ ਫੈਕਟਰੀ ਚ ਕੰਮ ਕਰਨ ਵਾਲੇ ਮਜ਼ਦੂਰ ਥੁੱਕਦੇ ਸਨ ਅਤੇ ਕਈ ਵਾਰ ਮਨ੍ਹਾ ਕਰਨ ਦੇ ਬਾਵਜੂਦ ਜਦੋਂ ਉਹ ਨਹੀਂ ਹਟੇ ਤਾਂ ਉਨ੍ਹਾਂ ਨੇ ਗੁਆਂਢੀਆਂ ਨੂੰ ਇਸ ਸੰਬੰਧੀ ਮਨ੍ਹਾ ਕੀਤਾ ਜਿਸ ਤੋਂ ਬਾਅਦ ਇਹ ਪੂਰਾ ਝਗੜਾ ਹੋਇਆ।

ਉਥੇ ਹੀ ਦਰੇਸੀ ਦੇ ਏਐੱਸਆਈ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੁਲਿਸ ਮੁਲਾਜ਼ਮਾਂ ਦੇ ਨਾਲ ਵੀ ਧੱਕਾ ਮੁੱਕੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਾਡੇ ਕੋਲੋਂ ਮੁਲਜ਼ਮ ਨੂੰ ਖੋਹਣ ਦੀ ਕੋਸ਼ਿਸ਼ ਵੀ ਹੋਈ ਹੈ ਜਿਸ ਦੇ ਆਧਾਰ ’ਤੇ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਪੂਰੇ ਮਾਮਲੇ ਦੀ ਜਾਂਚ ਅਜੇ ਚੱਲ ਰਹੀ ਹੈ।

ਇਹ ਵੀ ਪੜ੍ਹੋ:ਖਾਲਿਸਤਾਨ ਦੇ ਨਾਅਰੇ ਲਿਖਣ ਦੇ ਮਾਮਲੇ ’ਚ ਪੁਲਿਸ ਦਾ ਵੱਡਾ ਐਕਸ਼ਨ !

ABOUT THE AUTHOR

...view details