ਪੰਜਾਬ

punjab

ETV Bharat / state

ਜੇਲ੍ਹ 'ਚ ਬੰਦ ਹਵਾਲਾਤੀ ਲੱਕੀ ਸੰਧੂ ਦਾ ਵਿਆਹ 'ਚ ਭੰਗੜਾ ਪਵਾਉਣ ਵਾਲੇ ਪੁਲਿਸ ਅਧਿਕਾਰੀਆਂ 'ਤੇ ਚੱਲਿਆ ਜਾਂਚ ਦਾ ਡੰਡਾ, ਹੋਏ ਸਸਪੈਂਡ

Congress Leader Lucky Sandhu Viral Video: ਹਨੀ ਟਰੈਪ ਦੇ ਰਾਹੀਂ ਇਕ ਕਾਰੋਬਾਰੀ ਨੂੰ ਧਮਕੀ ਦੇਣ ਅਤੇ ਹੋਰ ਕਈ ਮਾਮਲਿਆਂ ਨੂੰ ਲੈਕੇ ਜੇਲ੍ਹ 'ਚ ਬੰਦ ਕਾਂਗਰਸੀ ਯੂਥ ਆਗੂ ਲੱਕੀ ਸੰਧੂ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਸੀ, ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਥਾਣੇਦਾਰ ਅਤੇ ਸਹਾਇਕ ਥਾਣੇਦਾਰ ਨੂੰ ਸਸਪੈਂਡ ਕਰ ਦਿੱਤਾ।

ਜੇਲ੍ਹ 'ਚ ਬੰਦ ਹਵਾਲਾਤੀ ਦੀ ਵੀਡੀਓ
ਜੇਲ੍ਹ 'ਚ ਬੰਦ ਹਵਾਲਾਤੀ ਦੀ ਵੀਡੀਓ

By ETV Bharat Punjabi Team

Published : Dec 12, 2023, 4:05 PM IST

Updated : Dec 12, 2023, 7:00 PM IST

ਜੇਲ੍ਹ 'ਚ ਬੰਦ ਹਵਾਲਾਤੀ ਦੀ ਵਾਇਰਲ ਵੀਡੀਓ

ਲੁਧਿਆਣਾ: ਕਈ ਮਾਮਲਿਆਂ ਦੇ ਵਿੱਚ ਜੇਲ੍ਹ ਚ ਬੰਦ ਸਾਬਕਾ ਕਾਂਗਰਸੀ ਯੂਥ ਦੇ ਆਗੂ ਲੱਕੀ ਸੰਧੂ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਲਗਾਤਾਰ ਵਾਇਰਲ ਹੋ ਰਹੀ ਸੀ, ਜਿਸ ਵਿੱਚ ਉਹ ਇੱਕ ਵਿਆਹ ਸਮਾਗਮ ਦੇ ਵਿੱਚ ਨੱਚਦਾ ਹੋਇਆ ਵਿਖਾਈ ਦੇ ਰਿਹਾ ਹੈ, ਜਿਸ ਨੂੰ ਲੈ ਕੇ ਸਵਾਲ ਉੱਠਣੇ ਸ਼ੁਰੂ ਹੋ ਗਏ ਸਨ। ਇਸ ਦੀ ਸ਼ਿਕਾਇਤ ਡੀਜੀਪੀ ਪੰਜਾਬ ਗੌਰਵ ਯਾਦਵ ਦੇ ਕੋਲ ਵੀ ਪਹੁੰਚੀ। ਜਿਸ ਤੋਂ ਬਾਅਦ ਪੰਜਾਬ ਪੁਲਿਸ ਨੂੰ ਭਾਜੜਾਂ ਪੈ ਗਈਆਂ। ਦੂਜੇ ਪਾਸੇ ਜੇਲ੍ਹ ਸਟਾਫ 'ਤੇ ਵੀ ਸਵਾਲ ਖੜੇ ਹੋ ਰਹੇ ਸਨ। ਇਸ ਦੇ ਚੱਲਦਿਆਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਵਲੋਂ ਕਾਰਵਾਈ ਕਰਦਿਆਂ ਵੱਡਾ ਐਕਸ਼ਨ ਲਿਆ ਗਿਆ ਹੈ। ਇਸ 'ਚ ਪੁਲਿਸ ਕਮਿਸ਼ਨਰ ਵਲੋਂ ਥਾਣੇਦਾਰ ਮੰਗਲ ਸਿੰਘ ਤੇ ਸਹਾਇਕ ਥਾਣੇਦਾਰ ਕੁਲਦੀਪ ਸਿੰਘ ਨੂੰ ਡਿਊਟੀ 'ਚ ਕੁਤਾਹੀ ਵਰਤਣ 'ਤੇ ਸਸਪੈਂਡ ਕੀਤਾ ਗਿਆ ਹੈ। ਜਿਸ 'ਚ ਪੁਲਿਸ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ 8 ਦਸੰਬਰ ਦਾ ਮਾਮਲਾ ਸੀ, ਜਿਸ 'ਚ 10 ਦਸੰਬਰ ਨੂੰ ਹੀ ਕਾਰਵਾਈ ਕਰ ਦਿੱਤੀ ਗਈ ਸੀ।

PGI ਚੈਕਅੱਪ ਦਾ ਬਹਾਨਾ ਲਾ ਵਿਆਹ 'ਚ ਪੁੱਜਿਆ ਹਵਾਲਾਤੀ: ਜਾਣਕਾਰੀ ਮੁਤਾਬਕ ਲੱਕੀ ਸੰਧੂ ਬਿਮਾਰੀ ਦਾ ਬਹਾਨਾ ਬਣਾ ਕੇ ਪੀਜੀਆਈ ਵਿੱਚ ਚੈਕਅੱਪ ਕਰਵਾਉਣ ਲਈ ਗਿਆ ਸੀ ਪਰ ਲੁਧਿਆਣਾ ਦੇ ਰਾਏਕੋਟ ਵਿੱਚ ਉਹ ਇੱਕ ਵਿਆਹ ਸਮਾਗਮ ਦੇ ਅੰਦਰ ਭੰਗੜਾ ਪਾਉਂਦਾ ਹੋਇਆ ਵਿਖਾਈ ਦੇ ਰਿਹਾ ਹੈ। ਜਿਸ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਸ ਦੀ ਸ਼ਿਕਾਇਤ ਕੀਤੀ ਗਈ ਹੈ ਅਤੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦੇ ਧਿਆਨ ਦੇ ਵਿੱਚ ਵੀ ਇਹ ਮਾਮਲਾ ਲਿਆਂਦਾ ਗਿਆ ਹੈ।

ਪੁਲਿਸ ਕਮਿਸ਼ਨਰ ਵਲੋਂ ਜਾਰੀ ਬਿਆਨ

ਹਵਾਲਾਤੀ 'ਤੇ ਕਈ ਮਾਮਲੇ ਦਰਜ, ਨਹੀਂ ਹੋਈ ਜ਼ਮਾਨਤ:ਕਾਬਿਲੇਗੌਰ ਹੈ ਕਿ ਲੱਕੀ ਸੰਧੂ 'ਤੇ ਦੋ ਕੇਸ ਦਰਜ ਹਨ, ਜਿੰਨ੍ਹਾਂ 'ਚ ਪਹਿਲਾ ਪਹਿਲਾ ਕੇਸ ਮੁਹਾਲੀ ਦੇ ਵਿੱਚ ਜਦੋਂ ਕਿ ਦੂਜਾ ਕੇਸ ਲੁਧਿਆਣਾ ਦੇ ਮਾਡਲ ਟਾਊਨ ਦੇ ਵਿੱਚ ਦਰਜ ਹੈ। ਜਿਸ ਵਿੱਚ ਉਸ ਨੇ ਇੱਕ ਹਨੀ ਟਰੈਪ ਦੇ ਰਾਹੀਂ ਇਕ ਕਾਰੋਬਾਰੀ ਨੂੰ ਧਮਕੀਆਂ ਦਿੱਤੀਆਂ ਸਨ। ਇਸ ਵਿੱਚ ਸੋਸ਼ਲ ਮੀਡੀਆ ਸਟਾਰ ਜਸਨੀਤ ਦਾ ਨਾਂ ਵੀ ਸਾਹਮਣੇ ਆਇਆ ਸੀ। ਇਸ ਤੋਂ ਇਲਾਵਾ ਉਸ ਦੇ ਖਿਲਾਫ ਵੱਖ-ਵੱਖ ਥਾਣਿਆਂ ਦੇ ਅੰਦਰ ਨੌ ਮਾਮਲੇ ਦਰਜ ਹਨ। ਹਾਲਾਂਕਿ ਉਸ ਨੇ ਜ਼ਮਾਨਤ ਅਰਜ਼ੀ ਪਾਈ ਹੋਈ ਹੈ ਪਰ ਹਾਲੇ ਤੱਕ ਉਹ ਫਿਲਹਾਲ ਜੇਲ੍ਹ ਦੇ ਵਿੱਚ ਬੰਦ ਹੈ। ਉਸ ਦੀ ਜਮਾਨਤ ਅਰਜ਼ੀ 'ਤੇ 9 ਜਨਵਰੀ 2024 ਨੂੰ ਸੁਣਵਾਈ ਹੋਣੀ ਹੈ ਪਰ ਇਸ ਤੋਂ ਪਹਿਲਾਂ ਹੀ ਇੱਕ ਵਿਆਹ ਸਮਾਗਮ ਦੇ ਵਿੱਚ ਬਿਮਾਰੀ ਦਾ ਬਹਾਨਾ ਲਾ ਕੇ ਜੇਲ੍ਹ ਦੇ ਵਿੱਚੋਂ ਆਪਣਾ ਚੈਕਅੱਪ ਕਰਵਾਉਣ ਲਈ ਬਾਹਰ ਗਏ ਲੱਕੀ ਸੰਧੂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ।

ਪੁਲਿਸ ਨਾਲ ਮਿਲੀਭੁਗਤ ਦੀ ਗੱਲ ਆ ਰਹੀ ਸਾਹਮਣੇ: ਜੇਲ੍ਹ ਦੇ ਵਿੱਚੋਂ ਚੈਕਅੱਪ ਦਾ ਬਹਾਨਾ ਲਗਾ ਕੇ 8 ਦਸੰਬਰ ਨੂੰ ਉਸ ਨੂੰ ਲੁਧਿਆਣਾ ਪੁਲਿਸ ਕਮਿਸ਼ਨਰੇਟ ਦੇ ਹਵਾਲੇ ਕੀਤਾ ਗਿਆ ਸੀ ਤਾਂ ਜੋ ਮੁਲਾਜ਼ਮ ਉਸ ਨੂੰ ਪੀਜੀਆਈ ਲਿਜਾ ਸਕਣ। ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਦੀ ਮਿਲੀ ਭੁਗਤ ਵੀ ਸਾਹਮਣੇ ਆ ਰਹੀ ਹੈ। 8 ਦਸੰਬਰ ਨੂੰ ਲੱਕੀ ਸੰਧੂ ਦੋ ਪੁਲਿਸ ਮੁਲਾਜ਼ਮਾਂ ਦੇ ਨਾਲ ਪੀਜੀਆਈ ਗਿਆ ਸੀ ਪਰ ਉਹਨਾਂ ਨਾਲ ਮਿਲੀ ਭੁਗਤ ਕਰਕੇ ਨਾ ਸਿਰਫ ਉਹ ਸਾਹਨੇਵਾਲ ਸਥਿਤ ਆਪਣੇ ਘਰ ਗਿਆ, ਸਗੋਂ ਉਥੋਂ ਤਿਆਰ ਹੋਣ ਤੋਂ ਬਾਅਦ ਰਾਏਕੋਟ ਵਿੱਚ ਸਥਿਤ ਮਹਿਲ ਮੁਬਾਰਕ ਪੈਲਸ 'ਚ ਚੱਲ ਰਹੇ ਇੱਕ ਵਿਆਹ ਸਮਾਗਮ 'ਚ ਵੀ ਸ਼ਾਮਿਲ ਹੋਇਆ। ਇਸ ਦੌਰਾਨ ਉਸਨੇ ਗਾਣਿਆਂ 'ਤੇ ਭੰਗੜਾ ਵੀ ਪਾਇਆ ਅਤੇ ਪੈਸੇ ਵੀ ਲੁਟਾਏ। ਵਿਆਹ ਸਮਾਗਮ ਦੀ ਇਹ ਵੀਡੀਓ ਪੰਜਾਬੀ ਗਾਇਕ ਅੰਗਰੇਜ਼ ਅਲੀ ਦੇ ਕੋਲ ਸੀ ਜਿਸ ਵਿੱਚ ਲੱਕੀ ਸੰਧੂ ਨੂੰ ਵੇਖਿਆ ਗਿਆ। ਇਸ ਸਬੰਧੀ ਇੱਕ ਸ਼ਿਕਾਇਤ ਪੰਜਾਬ ਦੇ ਮੁੱਖ ਮੰਤਰੀ ਅਤੇ ਡੀਜੀਪੀ ਨੂੰ ਭੇਜ ਦਿੱਤੀ ਗਈ ਹੈ।

Last Updated : Dec 12, 2023, 7:00 PM IST

ABOUT THE AUTHOR

...view details