ਲੁਧਿਆਣਾ: ਕੁਝ ਨੋਜਵਾਨਾਂ ਵਲੋਂ ਨਾਬਾਲਗ ਲੜਕੇ ਨਾਲ ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਮਾਮਲਾ ਲੁਧਿਆਣਾ ਦਾ ਹੈ, ਜਿਥੇ ਕੁਝ ਦਿਨ ਪਹਿਲਾਂ ਆਈ ਤੇਜ਼ ਹਨ੍ਹੇਰੀ ਤੋਂ ਬਚਾਅ ਲਈ ਲੜਕੇ ਵਲੋਂ ਫੈਕਟਰੀ ਦੀ ਕੰਧ ਦਾ ਸਹਾਰਾ ਲਿਆ ਗਿਆ। ਇਸ ਦੇ ਚੱਲਦਿਆਂ ਫੈਕਟਰੀ ਦੇ ਸਕਿਉਰਿਟੀ ਗਾਰਡ ਉਕਤ ਲੜਕੇ ਨੂੰ ਖਿੱਚ ਕੇ ਅੰਦਰ ਲੈ ਗਏ, 'ਤੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।
ਇਸ ਸਬੰਧੀ ਪੀੜਤ ਲੜਕੇ ਦਾ ਕਹਿਣਾ ਕਿ ਉਹ ਕੰਧ ਦਾ ਸਹਾਰਾ ਲੈਕੇ ਖੜਾ ਸੀ ਤਾਂ ਫੈਕਟਰੀ ਦੇ ਸਕਿਉਰਿਟੀ ਗਾਰਡ ਅਤੇ ਹੋਰ ਅੰਦਰ ਕੰਮ ਕਰਦੇ ਕਰਿੰਦੇ ਉਸ ਨੂੰ ਫੈਕਟਰੀ 'ਚ ਖਿੱਚ ਕੇ ਲੈ ਗਏ ਅਤੇ, ਉਸਦੀ ਕੁੱਟਮਾਰ ਕਰਨ ਲੱਗੇ। ਪੀੜਤ ਦਾ ਕਹਿਣਾ ਕਿ ਉਸਨੂੰ ਡੰਡੇ ਅਤੇ ਪਲਾਸਟਿਕ ਦੇ ਪਾਇਪ ਨਾਲ ਕੁੱਟਿਆ ਗਿਆ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੁੱਟਮਾਰ ਦੌਰਾਨ ਕਿਸੇ ਨੇ ਉਸਦੀ ਵੀਡੀਓ ਬਣਾਈ ਅਤੇ ਵਾਇਰਲ ਕਰ ਦਿੱਤੀ। ਜਿਸ ਨੂੰ ਲੈਕੇ ਹੁਣ ਪਰਿਵਾਰ ਇਨਸਾਫ਼ ਦੀ ਮੰਗ ਕਰ ਰਿਹਾ ਹੈ।