ਲੁਧਿਆਣਾ:1984 ਸਿੱਖ ਨਸਲਕੁਸ਼ੀ ਮਾਮਲੇ ਵਿੱਚ ਮੁਲਜ਼ਮ ਸੱਜਣ ਕੁਮਾਰ ਨੂੰ ਦਿੱਲੀ ਦੀ ਰਾਊਸ ਐਵਨਿਊ ਕੋਰਟ (Delhi Rouse Avenue Court) ਵੱਲੋਂ ਬਰੀ ਕੀਤੇ ਜਾਣ ਦੇ ਮਾਮਲੇ ਦਾ ਲੁਧਿਆਣਾ ਵਿੱਚ 1984 ਪੀੜਤਾਂ ਨੇ ਜ਼ਬਰਦਸਤ ਵਿਰੋਧ ਕੀਤਾ ਹੈ। ਲੁਧਿਆਣਾ ਵਿੱਚ ਰਹਿਣ ਵਾਲੇ ਸਿੱਖ ਕਤਲੇਆਮ ਦੇ ਪੀੜਤਾਂ ਨੇ ਕਿਹਾ ਕਿ ਉਨ੍ਹਾਂ ਨਾਲ ਇਹ ਕੋਝਾ ਮਜ਼ਾਕ ਕੀਤਾ ਜਾ ਰਿਹਾ ਹੈ। ਇਸ ਦੌਰਾਨ ਉਨ੍ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਉੱਤੇ ਵਰਦਿਆਂ ਕਿਹਾ ਕਿ ਇਸ ਮਾਮਲੇ ਦੀ ਪੈਰਵਾਈ ਕਰਨ ਦੀ ਜ਼ਰੂਰਤ ਸੀ ਪਰ ਉਨ੍ਹਾ ਨੇ ਨਹੀਂ ਕੀਤੀ, ਨਾਲ ਹੀ ਪੀੜਤਾਂ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (Delhi Sikh Gurdwara Management Committee) ਉੱਤੇ ਵੀ ਸਵਾਲ ਖੜ੍ਹੇ ਕੀਤੇ।
1984 Sikh riots: ਸੁਲਤਾਨਪੁਰੀ 84 ਸਿੱਖ ਕਤਲੇਆਮ 'ਚ ਸਜੱਣ ਕੁਮਾਰ ਨੂੰ ਰਾਹਤ, ਭੜਕੇ 1984 ਸਿੱਖ ਕਤਲੇਆਮ ਦੇ ਪੀੜਤ, ਦਿੱਲੀ 'ਚ ਧਰਨਾ ਦੇਣ ਦੀ ਕਹੀ ਗੱਲ - ਮੁਲਜ਼ਮ ਕਮਲ ਨਾਥ
1984 ਦੌਰਾਨ ਦਿੱਲੀ ਦੇ ਸੁਲਤਾਨਪੁਰੀ ਇਲਾਕੇ ਵਿੱਚ ਵਾਪਰੇ ਸਿੱਖ ਕਤਲੇਆਮ ਅੰਦਰ ਨਾਮਜ਼ਦ ਮੁਲਜ਼ਮ ਸੱਜਣ ਕੁਮਾਰ (Sikh massacre accused Sajjan Kumar) ਨੂੰ ਦਿੱਲੀ ਦੀ ਰਾਊਜ਼ ਐਵਨਿਊ ਅਦਾਲਤ ਨੇ ਰਾਹਤ ਦਿੱਤੀ ਹੈ। ਇਸ ਤੋਂ ਬਾਅਦ ਲੁਧਿਆਣਾ ਵਿੱਚ 1984 ਪੀੜਤਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਰੱਜ ਕੇ ਭੜਾਸ ਕੱਢੀ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਦੀ ਨਿਆਂ ਪ੍ਰਣਾਲੀ ਤੋਂ ਉਨ੍ਹਾਂ ਦਾ ਵਿਸ਼ਵਾਸ ਖਤਮ ਹੋ ਗਿਆ।
Published : Sep 20, 2023, 5:51 PM IST
ਜੰਤਰ-ਮੰਤਰ ਉੱਤੇ ਕਾਂਗਰਸ ਖਿਲਾਫ਼ ਧਰਨਾ:ਪੀੜਤਾਂ ਨੇ ਕਿਹਾ ਕਿ 39 ਸਾਲ ਬੀਤ ਜਾਣ ਦੇ ਬਾਵਜੂਦ ਉਨ੍ਹਾ ਨੂੰ ਇਨਸਾਫ ਨਹੀਂ ਮਿਲ ਸਕਿਆ। ਪੀੜਤਾਂ ਮੁਤਾਬਿਕ ਹੁਣ ਸਭ ਨੂੰ ਇਕੱਠੇ ਹੋਣ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਸਾਰੇ 1984 ਪੀੜਤਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਜੰਤਰ-ਮੰਤਰ ਉੱਤੇ ਕਾਂਗਰਸ ਖਿਲਾਫ਼ ਉਹ ਧਰਨਾ ਦੇਣਗੇ। ਉਹਨਾਂ ਮੋਦੀ ਸਰਕਾਰ ਖ਼ਿਲਾਫ਼ ਵੀ ਭੜਾਸ ਕੱਢਦੇ ਹੋਏ ਕਿਹਾ ਕਿ ਸਰਕਾਰ ਨੇ ਚੰਗੇ ਤਰੀਕੇ ਨਾਲ ਇਸ ਮਾਮਲੇ ਦੀ ਪੈਰਵਾਈ ਨਹੀਂ ਕਰਵਾਈ, ਜਿਸ ਕਾਰਣ ਉਹ ਇਨਸਾਫ ਲਈ ਠੋਕਰਾਂ ਖਾ ਰਹੇ ਹਨ। ਚੰਗਾ ਹੁੰਦਾ ਜੇਕਰ ਉਹ ਵੀ 1984 ਦੇ ਵਿੱਚ ਹੀ ਮਰ ਜਾਂਦੇ। ਉਨ੍ਹਾਂ ਨੇ ਕਿਹਾ ਕਿ ਸਾਡੇ ਬੱਚੇ ਵੀ ਇਸ ਬੇਇਨਸਾਫੀ ਦੇ ਖਿਲਾਫ ਲੜਦੇ ਰਹਿਣਗੇ।
- Road Accident In Canada : ਕੈਨੇਡਾ 'ਚ ਭਿਆਨਕ ਸੜਕ ਹਾਦਸਾ, ਟਰੱਕ-ਕੈਂਟਰ 'ਚ ਟੱਕਰ ਤੋਂ ਬਾਅਦ ਧਮਾਕਾ, ਪਟਿਆਲਾ ਦੇ ਨੌਜਵਾਨ ਦੀ ਮੌਤ
- DDPO receiving threats: ਬਹੁ ਕਰੋੜੀ ਪੰਚਾਇਤੀ ਜ਼ਮੀਨ ਘੁਟਾਲੇ ਦੀ ਜਾਂਚ ਕਰ ਰਹੀ ਡੀਡੀਪੀਓ ਨੂੰ ਮਿਲ ਰਹੀਆਂ ਧਮਕੀਆਂ, ਮਹਿਲਾ ਡੀਡੀਪੀਓ ਨੇ ਦੱਸਿਆ ਦਰਦ
- Paddy Crop Bathinda : ਝੋਨੇ ਦੀ ਫ਼ਸਲ ਨੂੰ ਹੁਣ ਬਿਮਾਰੀ ਨੇ ਘੇਰਿਆ, ਕਿਸਾਨ ਹੋਏ ਪਰੇਸ਼ਾਨ, ਸਰਕਾਰ ਕੋਲੋਂ ਕੀਤੀ ਇਹ ਮੰਗ ...
1984 ਦੇ ਸਾਰੇ ਮੁਲਜ਼ਮ ਘੁੰਮ ਰਹੇ ਬਾਹਰ: ਦਿੱਲੀ ਦੀ ਰਾਊਜ਼ ਐਵਿਨਿਓ ਕੋਰਟ ਨੇ 3 ਕਤਲਾਂ ਦੇ ਮਾਮਲੇ ਵਿੱਚ ਸੱਜਣ ਕੁਮਾਰ ਨੂੰ ਰਾਹਤ ਦਿੰਦਿਆਂ ਬਰੀ ਕੀਤਾ ਹੈ। ਹਾਲਾਂਕਿ ਇੱਕ ਹੋਰ ਮਾਮਲੇ ਵਿੱਚ ਸੱਜਣ ਕੁਮਾਰ ਪਹਿਲਾਂ ਹੀ ਉਮਰ ਕੈਦ ਦੀ ਸਜ਼ਾ ਜੇਲ੍ਹ ਵਿੱਚ ਭੁਗਤ ਰਿਹਾ ਹੈ। 1984 ਪੀੜਤਾਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਮੋਦੀ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਕਤਲੇਆਮ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ, ਉਹਨਾਂ ਨੂੰ ਫਾਂਸੀ ਉੱਤੇ ਲਟਕਾਇਆ ਜਾਵੇਗਾ ਪਰ ਫਿਲਹਾਲ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਰਾਹਤ ਵਾਲੀ ਖ਼ਬਰ ਨਹੀਂ ਮਿਲੀ ਹੈ। ਉਹਨਾਂ ਨੇ ਕਿਹਾ ਹੈ ਕਿ ਜਗਦੀਸ਼ ਟਾਈਟਲਰ ਨੂੰ ਵੀ ਹਾਲੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ। ਮੁਲਜ਼ਮ ਕਮਲ ਨਾਥ ਵੀ ਸਿੱਖ ਕਤਲੇਆਮ ਦੇ ਵਿੱਚ ਕਥਿਤ ਤੌਰ ਉੱਤੇ ਬਾਹਰ ਹੈ, ਇਨ੍ਹਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ।