ਲੁਧਿਆਣਾ: ਸਿਮਰਜੀਤ ਬੈਂਸ ’ਤੇ ਬਲਾਤਕਾਰ ਦੇ ਇਲਜ਼ਾਮ ਲਗਾ ਕੇ ਉਸ ਖ਼ਿਲਾਫ਼ ਲਗਾਤਾਰ ਕਈ ਮਹੀਨਿਆਂ ਤੋਂ ਲੜਾਈ ਲੜ ਰਹੀ ਪੀੜਤਾ ਵੱਲੋਂ ਆਖਰਕਾਰ ਪੱਕੇ ਤੌਰ ’ਤੇ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਲਗਾਇਆ ਗਿਆ ਧਰਨਾ ਖ਼ਤਮ ਕਰ ਦਿੱਤਾ ਗਿਆ ਹੈ। ਮਹਿਲਾ ਨੇ ਧਰਨਾ ਸਮਾਪਤ ਕਰਨ ਦਾ ਕਾਰਨ ਸਿਮਰਜੀਤ ਬੈਂਸ ਅਤੇ ਉਸ ਦੇ ਸਾਥੀਆਂ ਵੱਲੋਂ ਅਦਾਲਤ ਵਿੱਚ ਆਤਮ ਸਮਰਪਣ (arrest of Simerjit Bains) ਕਰਨਾ ਦੱਸਿਆ ਹੈ।
ਪੀੜਤਾ ਦੀ ਹਿਮਾਇਤ ਲਈ ਵਕੀਲ ਹਰੀਸ਼ ਰਾਏ ਢਾਂਡਾ ਅਤੇ ਸੇਵਾਮੁਕਤ ਡੀਐਸਪੀ ਸੇਖੋਂ ਪਹੁੰਚੇ ਜਿੰਨ੍ਹਾਂ ਨੇ ਕਿਹਾ ਕਿ ਆਖਿਰਕਾਰ ਜ਼ੁਲਮ ਦਾ ਅੰਤ ਹੋਇਆ ਤੇ ਇੱਕ ਪੀੜਤ ਨੂੰ ਇਨਸਾਫ ਮਿਲਿਆ ਪਰ ਇਨਸਾਫ਼ ਲਈ ਜੋ ਉਸ ਨੇ ਕਈ ਮਹੀਨਿਆਂ ਤੱਕ ਆਪਣਾ ਇਰਾਦਾ ਪੱਕਾ ਰੱਖਿਆ ਅਤੇ ਧਮਕੀਆਂ ਤੋਂ ਨਹੀਂ ਡਰੀ ਇਹ ਉਸ ਦਾ ਸ਼ਲਾਘਾਯੋਗ ਕੰਮ ਹੈ।
ਪੀੜਤਾ ਨੇ ਸਿਮਰਜੀਤ ਬੈਂਸ ਦੇ ਮੀਡੀਆ ’ਚ ਦਿੱਤੇ ਬਿਆਨਾਂ ਨੇ ਕਿਹਾ ਕਿ ਉਹ ਇਸ ਨੂੰ ਕਾਗਜ਼ੀ ਰੇਪ ਦੱਸ ਰਿਹਾ ਸੀ ਜੇਕਰ ਇਹ ਕਾਗਜ਼ੀ ਬਲਾਤਕਾਰ ਸੀ ਤਾਂ ਉਹ ਇੰਨੇ ਸਮੇਂ ਤੋਂ ਕਿਉਂ ਲੁਕਿਆ ਹੋਇਆ ਸੀ। ਪੀੜਤਾ ਨੇ ਕਿਹਾ ਕਿ ਅੱਜ ਉਹ ਆਪਣਾ ਧਰਨਾ ਪ੍ਰਦਰਸ਼ਨ ਖਤਮ ਕਰ ਰਹੇ ਹਨ ਅਤੇ ਹੁਣ ਇਹ ਥਾਂ ਜਿੱਥੇ ਉਹ ਕਈ ਮਹੀਨੇ ਇਨਸਾਫ਼ ਲਈ ਲੜਦੀ ਰਹੀ ਹੈ ਉਹ ਥਾਂ ਹੁਣ ਹੋਰਨਾਂ ਪੀੜਤਾਂ ਲਈ ਇਨਸਾਫ਼ ਦੀ ਲੜਾਈ ਲੜਨ ਦਾ ਇੱਕ ਕੇਂਦਰ ਬਣੇਗਾ।