ਲੁਧਿਆਣਾ: ਆਪਣੀ ਹੱਕੀ ਮੰਗਾਂ ਨੂੰ ਲੈ ਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੁਲਾਜ਼ਮ ਅਤੇ ਸਟਾਫ ਬੀਤੇ ਕਈ ਦਿਨਾਂ ਤੋਂ ਧਰਨੇ ਉੱਤੇ ਡੱਟੇ ਹੋਏ ਹਨ। ਇਸ ਨੂੰ ਲੈ ਕੇ ਇਹ ਮੁਲਾਜ਼ਮ ਕੱਲ੍ਹ ਥਾਪਰ ਹਾਲ ਦੇ ਦਰਵਾਜ਼ੇ ਅੱਗੇ ਧਰਨੇ ਉੱਤੇ ਬੈਠੇ ਹੋਏ ਸਨ ਪਰ ਜਦੋਂ ਵਾਈਸ-ਚਾਂਸਲਰ ਯੂਨੀਵਰਸਟੀ ਹਾਲ ਵਿੱਚ ਦਾਖਲ ਹੋਣ ਲੱਗੇ ਤਾਂ ਉਹ ਧਰਨੇ ਉੱਤੇ ਬੈਠੇ ਮੁਲਾਜ਼ਮਾਂ ਨੂੰ ਪਾਸੇ ਕਰਨ ਦੀ ਥਾਂ ਉਨ੍ਹਾਂ ਉੱਤੋਂ ਦੀ ਲੰਘ ਗਏ। ਇਸ ਦੌਰਾਨ ਧਰਨੇ ਉੱਤੇ ਬੈਠੇ ਕਈ ਮੁਲਾਜ਼ਮਾਂ ਨੂੰ ਹਲਕੀਆਂ ਸੱਟਾਂ ਵੀ ਵੱਜੀਆਂ, ਏਥੋਂ ਤੱਕ ਕਿ ਉਨ੍ਹਾਂ ਦੀ ਪੱਗ ਵੀ ਪੈਰਾਂ ਵਿੱਚ ਰੋਲ ਦਿੱਤੀਆਂ ਗਈਆਂ ਹਨ। ਇਸ ਨੂੰ ਲੈ ਕੇ ਮੁਲਾਜ਼ਮਾਂ ਦੇ ਵਿੱਚ ਭਾਰੀ ਰੋਸ ਹੈ। ਦੱਸ ਦਈਏ ਕਿ ਵਾਈਸ-ਚਾਂਸਲਰ ਦੀ ਧਰਨੇ ਉੱਤੇ ਬੈਠੇ ਮੁਲਾਜ਼ਮਾਂ ਉਤੋਂ ਦੀ ਲੰਘਣ ਵਾਲੀ ਵੀਡੀਓ ਸ਼ੋਸਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ।
ਧਰਨੇ 'ਤੇ ਬੈਠੇ ਪੀਏਯੂ ਮੁਲਾਜ਼ਮਾਂ ਦੇ ਉਪਰੋਂ ਲੰਘੇ ਵਾਈਸ ਚਾਂਸਲਰ, ਵੀਡੀਓ ਵਾਇਰਲ - Vice Chancellor's video goes viral
ਆਪਣੀ ਹੱਕੀ ਮੰਗਾਂ ਨੂੰ ਲੈ ਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੁਲਾਜ਼ਮ ਅਤੇ ਸਟਾਫ ਬੀਤੇ ਕਈ ਦਿਨਾਂ ਤੋਂ ਧਰਨੇ ਉੱਤੇ ਡੱਟੇ ਹੋਏ ਹਨ। ਇਸ ਨੂੰ ਲੈ ਕੇ ਇਹ ਮੁਲਾਜ਼ਮ ਕੱਲ੍ਹ ਥਾਪਰ ਹਾਲ ਦੇ ਦਰਵਾਜ਼ੇ ਅੱਗੇ ਧਰਨੇ ਉੱਤੇ ਬੈਠੇ ਹੋਏ ਸਨ ਪਰ ਜਦੋਂ ਵਾਈਸ-ਚਾਂਸਲਰ ਯੂਨੀਵਰਸਟੀ ਹਾਲ ਵਿੱਚ ਦਾਖਲ ਹੋਣ ਲੱਗੇ ਤਾਂ ਉਹ ਧਰਨੇ ਉੱਤੇ ਬੈਠੇ ਮੁਲਾਜ਼ਮਾਂ ਨੂੰ ਪਾਸੇ ਕਰਨ ਦੀ ਥਾਂ ਉਨ੍ਹਾਂ ਉੱਤੋਂ ਦੀ ਲੰਘ ਗਏ।
ਯੂਨੀਵਰਸਿਟੀ ਦੇ ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਬਲਦੇਵ ਸਿੰਘ ਵਾਲੀਆ ਨੇ ਕਿਹਾ ਕਿ ਯੂਨੀਵਰਸਿਟੀ ਦੇ ਮੁਲਾਜ਼ਮ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਯਾਨੀ 40 ਦਿਨਾਂ ਤੋਂ ਧਰਨੇ ਪ੍ਰਦਰਸ਼ਨ ਕਰ ਰਹੇ ਹਨ ਪਰ ਜਦੋਂ ਕੱਲ੍ਹ ਉਹ ਥਾਪਰ ਹਾਲ ਦੇ ਬਾਹਰ ਬੈਠੇ ਸਨ ਤਾਂ ਵਾਈਸ-ਚਾਂਸਲਰ ਉਨ੍ਹਾਂ ਦੀਆਂ ਪੱਗਾਂ ਨੂੰ ਰੋਲ ਕੇ ਉਨ੍ਹਾਂ ਦੀ ਛਾਤੀ ਉੱਤੇ ਪੈਰ ਧਰ ਕੇ ਅੱਗੇ ਵੱਧ ਗਏ। ਇਸ ਤੋਂ ਜ਼ਾਹਿਰ ਹੈ ਕਿ ਉਹ ਕਿੰਨੇ ਕੂ ਸੰਜੀਦਾ ਹਨ।
ਬਲਦੇਵ ਸਿੰਘ ਵਾਲੀਆ ਨੇ ਕਿਹਾ ਕਿ ਉਹ ਮੰਗ ਕਰਦੇ ਹਨ ਕਿ ਵਾਈਸ-ਚਾਂਸਲਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰੇ ਅਤੇ ਕੱਲ੍ਹ ਦੇ ਘਟਨਾ ਕਰਮ ਲਈ ਉਨ੍ਹਾਂ ਤੋਂ ਮੁਆਫੀ ਮੰਗਣ।