ਲੁਧਿਆਣਾ: 25 ਜੂਨ 1975 ਤੋਂ ਲੈ ਕੇ ਮਾਰਚ 1977 ਤੱਕ 19 ਮਹੀਨਿਆਂ ਦੇ ਸਮੇਂ ਨੂੰ ਭਾਰਤ ਦੀ ਰਾਜਨੀਤੀ ਦੇ ਵਿੱਚ ਕਾਲੇ ਦਿਵਸ ਵਜੋਂ ਮਨਾਇਆ ਜਾਂਦਾ ਹੈ। ਤਤਕਾਲੀ ਪ੍ਰਧਾਨ ਮੰਤਰੀ ਦੇ ਕਹਿਣ 'ਤੇ ਰਾਸ਼ਟਰਪਤੀ ਫਖ਼ਰੂਦੀਨ ਅਲੀ ਅਹਿਮਦ ਨੇ ਦੇਸ਼ ਵਿੱਚ ਐਮਰਜੈਂਸੀ ਦਾ ਐਲਾਨ ਕੀਤਾ ਸੀ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਿਨੇਟ ਮੰਤਰੀ ਹੀਰਾ ਸਿੰਘ ਗਾਬੜੀਆ ਨੇ ਵੀ ਇਸ ਦੌਰ 'ਚ ਜੇਲ੍ਹਾਂ ਕੱਟੀਆਂ ਸਨ। ਈਟੀਵੀ ਭਾਰਤ ਨੇ ਗਾਬੜੀਆ ਨਾਲ ਐਮਰਜੈਂਸੀ ਦੇ ਸਬੰਧ 'ਚ ਖ਼ਾਸ ਗੱਲਬਾਤ ਕੀਤੀ।
ਐਮਰਜੈਂਸੀ ਵੇਲੇ ਜੇਲ੍ਹ ਕੱਟਣ ਵਾਲੇ ਹੀਰਾ ਸਿੰਘ ਗਾਬੜੀਆ ਨੇ ਦੱਸੀ ਹੱਡ ਬੀਤੀ - online punajbi news
ਈਟੀਵੀ ਭਾਰਤ ਨੇ ਹੀਰਾ ਸਿੰਘ ਗਾਬੜੀਆ ਨਾਲ ਐਮਰਜੈਂਸੀ ਦੇ ਸਬੰਧ 'ਚ ਖ਼ਾਸ ਗੱਲਬਾਤ ਕੀਤੀ। ਐਮਰਜੈਂਸੀ ਦੌਰਾਨ ਕਈ ਸਿਆਸੀ ਆਗੂਆਂ ਨੇ ਲਮੇਂ ਸਮੇ ਤੱਕ ਜੇਲ੍ਹਾਂ ਕੱਟੀਆਂ ਸਨ। ਇਨ੍ਹਾਂ ਚੋਂ ਇੱਕ ਹਨ ਸਾਬਕਾ ਕੈਬਿਨੇਟ ਮੰਤਰੀ ਹੀਰਾ ਸਿੰਘ ਗਾਬੜੀਆ।
ਐਮਰਜੈਂਸੀ ਦੌਰਾਨ ਕਈ ਸਿਆਸੀ ਆਗੂਆਂ ਨੇ ਲਮੇਂ ਸਮੇ ਤੱਕ ਜੇਲ੍ਹਾਂ ਕੱਟੀਆਂ ਸਨ। ਇਨ੍ਹਾਂ ਚੋਂ ਇੱਕ ਹਨ ਸਾਬਕਾ ਕੈਬਿਨੇਟ ਮੰਤਰੀ ਹੀਰਾ ਸਿੰਘ ਗਾਬੜੀਆ। ਗਾਬੜੀਆ ਨੂੰ ਐਮਰਜੈਂਸੀ ਖ਼ਿਲਾਫ਼ ਮੋਰਚੇ ਲਗਾਉਣ 'ਤੇ 3 ਵਾਰ ਜੇਲ੍ਹ ਭੇਜਿਆ ਗਿਆ। ਇਸ ਦੌਰਾਨ ਉਹ ਲੁਧਿਆਣਾ, ਫਿਰੋਜ਼ਪੁਰ ਜੇਲ੍ਹਾਂ ਵਿੱਚ ਰਹੇ।
ਉਨ੍ਹਾਂ ਕਿਹਾ, "ਐਮਰਜੈਂਸੀ ਵੇਲੇ ਲਗਦਾ ਸੀ ਹੁਣ ਜੇਲ੍ਹ ਤੋਂ ਬਾਹਰ ਹੱਡੀਆਂ ਹੀ ਜਾਣਗੀਆਂ। ਇੰਦਰਾ ਗਾਂਧੀ ਦੇ ਘਮੰਡ ਦਾ ਨਤੀਜਾ ਸੀ ਕਿ ਉਸ ਨੇ ਦੇਸ਼ 'ਚ ਐਮਰਜੈਂਸੀ ਲਗਾਈ ਸੀ, ਜਿਸ ਦਾ ਖ਼ਾਮਿਆਜ਼ਾ ਦੇਸ਼ ਨੂੰ ਅੱਜ ਤੱਕ ਭੁਗਤਨਾ ਪੈ ਰਿਹਾ ਹੈ।" ਉਨ੍ਹਾਂ ਕਿਹਾ ਕਿ ਇੰਦਰਾ ਗਾਂਧੀ ਦੇ ਵੱਲੋਂ ਲਏ ਗਏ ਤਾਨਾਸ਼ਾਹ ਫੈਸਲੀਆਂ ਦਾ ਨਤੀਜਾ ਅੱਜ ਕਾਂਗਰਸ ਭੁਗਤ ਰਹੀ ਹੈ। ਹੀਰਾ ਸਿੰਘ ਗਾਬੜੀਆ ਨੇ ਦੋਸ਼ ਲਗਾਇਆ ਕਿ ਉਸ ਸਮੇਂ ਦੀ ਸਰਕਾਰ ਨੇ ਆਪਣੇ ਸਿਆਸੀ ਮੁਫ਼ਾਦ ਲਈ ਸੰਵਿਧਾਨ ਦੇ ਨਿਯਮਾਂ ਦੀ ਧੱਜੀਆਂ ਉਡਾਈਆਂ ਸਨ।