ਪੰਜਾਬ

punjab

ETV Bharat / state

Car Center Locking Hack: ਗੱਡੀ ਦੇ ਸੈਂਟਰ ਲਾਕਿੰਗ ਸਿਸਟਮ 'ਤੇ ਇੰਨਾ ਵੀ ਨਾ ਕਰੋ ਭਰੋਸਾ, ਦੇਖੋ ਕਿਵੇਂ ਟੁੱਟ ਰਹੇ ਗੱਡੀਆਂ ਦੇ ਤਾਲੇ - ਲੋਕ ਸੈਂਟਰ ਲਾਕ ਵਾਲੀਆਂ ਗਡੀਆਂ ਖਰੀਦਦੇ ਹਨ

ਲੱਖਾਂ ਦੀਆਂ ਗਡੀਆਂ ਵੀ ਸੁਰੱਖਿਅਤ ਨਹੀਂ ਹਨ। ਨਵੇਂ ਵਾਹਨਾਂ ਦੀ ਸੈਂਟਰ ਲਾਕਿੰਗ ਹੈ ਕਿ ਕਰਕੇ ਗੱਡੀਆਂ ਚੋਰੀ ਹੋ ਰਹੀਆਂ ਹਨ। ਲੁਧਿਆਣਾ ਪੁਲਿਸ ਨੇ ਕਾਰ ਚੋਰ ਵੀ ਕਾਬੂ ਕੀਤੇ ਹਨ।

Vehicles getting stolen by hacking center locking of new vehicles
Vehicles getting stolen by hacking center locking of new vehicles

By

Published : Mar 6, 2023, 9:38 PM IST

ਲੁਧਿਆਣਾ :ਪੁਲਿਸ ਕਮਿਸ਼ਨਰ ਲੁਧਿਆਣਾ ਨੇ ਅੱਜ 2 ਵੱਖ-ਵੱਖ ਮਾਮਲਿਆਂ ਵਿੱਚ ਕਾਰ ਚੋਰੀ ਦੇ ਮਾਮਲਿਆਂ ਉੱਤੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ। ਪਹਿਲੇ ਮਾਮਲੇ ਵਿੱਚ ਕਮਿਸ਼ਨਰ ਨੇ ਦੱਸਿਆ ਕਿ ਚਾਰ ਮਾਰਚ ਨੂੰ ਇਕ ਡਾਕਟਰ ਨਵੀਂ ਅੱਗਰਵਾਲ ਦਾ ਵਹੀਕਲ ਜੋਕਿ ਪੀਏਯੂ ਵਿੱਚ ਪੜ੍ਹਾਉਂਦੇ ਹਨ। ਉਨ੍ਹਾਂ ਦੇ ਵਾਹਨ ਦੀ ਲੁੱਟਖੋਹ ਹੋਈ ਸੀ, ਜਿਸ ਨੂੰ ਪੁਲਿਸ ਨੇ 30 ਘੰਟਿਆਂ ਵਿੱਚ ਇਹ ਮਾਮਲਾ ਸੁਲਝਾ ਲਿਆ ਹੈ। ਜਾਣਕਾਰੀ ਮੁਤਾਬਿਕ 20 ਤੋਂ ਲੈਕੇ 22 ਸਾਲ ਦੇ 5 ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਕਾਰ ਵੀ ਬਰਾਮਦ ਕਰ ਲਈ ਹੈ। ਪੁਲਿਸ ਕਮਿਸ਼ਨਰ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ, ਉਨ੍ਹਾ ਕਿਹਾ ਕਿ ਦੇਰ ਰਾਤ ਇਹ ਖੋਹ ਕੀਤੀ ਗਈ ਸੀ।

5 ਵੀਹਕਲ ਬਰਾਮਦ ਕੀਤੇ :ਇਸ ਤੋਂ ਇਲਾਵਾ ਉਨ੍ਹਾ ਦੱਸਿਆ ਕਿ ਮਾਡਲ ਟਾਊਨ ਦੇ ਵਿੱਚ 5 ਵ੍ਹੀਕਲ ਬਰਾਮਦ ਕੀਤੇ ਗਏ ਨੇ। ਇਨ੍ਹਾ ਨੂੰ ਚੋਰ ਹੈਕ ਕਰਕੇ ਇਨ੍ਹਾ ਨੂੰ ਚੋਰੀ ਕਰਦੇ ਸਨ। ਜ਼ਿਆਦਾਤਰ ਨਵੇਂ ਵਾਹਨ ਚੋਰੀ ਕੀਤੇ ਜਾਂਦੇ ਸਨ। ਕਾਫੀ ਵੱਡੀ ਤਕਨੀਕ ਨਾਲ ਇਨ੍ਹਾ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਸੀ, ਉਨ੍ਹਾ ਕਿਹਾ ਕਿ 2 ਮੁਲਜ਼ਮਾਂ ਇਸ ਵਿੱਚ ਦਿੱਲੀ ਦੇ ਵੀ ਸ਼ਾਮਿਲ ਹਨ, ਜਿਨ੍ਹਾਂ ਨੂੰ ਕਾਬੂ ਕੀਤਾ ਜਾਣਾ ਬਾਕੀ ਹੈ। ਜਦੋਂ ਕਿ ਜਿਹੜੇ ਚੋਰੀਆਂ ਕਰਵਾ ਰਹੇ ਸਨ ਉਨ੍ਹਾਂ ਵਿੱਚੋਂ ਵੀ 2 ਲੋਕਾਂ ਨੂੰ ਕਾਬੂ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕੰਪਨੀ ਦੇ ਲੋਕ ਨੂੰ ਇਹ ਤਾਲੇ ਖੋਲ੍ਹ ਰਹੇ ਸਨ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਇਸ ਵਿੱਚ ਮਾਸਟਰ ਮਾਇੰਡ ਨੂੰ ਵੀ ਪਛਾਣ ਲਿਆ ਗਿਆ। ਉਸਨੂੰ ਵੀ ਪੁਲਿਸ ਵਲੋਂ ਜਲਦ ਕਾਬੂ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ :Fake accident in Jalandhar: ਮੰਗੇਤਰ ਨਾਲ ਕਾਰ 'ਚ ਜਾ ਰਹੀ ਲੜਕੀ ਹਾਦਸੇ ਦੀ ਸ਼ਿਕਾਰ, ਪਰਿਵਾਰ ਨੇ ਲਾਇਆ ਮੁੰਡੇ ਉੱਤੇ ਮਾਰਨ ਦਾ ਇਲਜ਼ਾਮ

ਸੈਂਟਰ ਲੌਕ ਵਾਲੀਆਂ ਗੱਡੀਆਂ ਵੀ ਸੁਰੱਖਿਅਤ ਨਹੀਂ :ਪੁਲਿਸ ਕਮਿਸ਼ਨਰ ਨੇ ਕਿਹਾ ਕਿ ਅੱਗੇ ਇਨ੍ਹਾਂ ਵੱਲੋਂ ਵਾਹਨ ਵੇਚੇ ਜਾਣੇ ਸੀ। ਉਨ੍ਹਾ ਕਿਹਾ ਕਿ ਕੰਪਨੀਆਂ ਤੋਂ ਲੋਕ ਸੈਂਟਰ ਲਾਕ ਵਾਲੀਆਂ ਗਡੀਆਂ ਖਰੀਦਦੇ ਹਨ ਪਰ ਇਹ ਵੀ ਸੁਰੱਖਿਅਤ ਨਹੀਂ ਹਨ। ਉਨ੍ਹਾ ਕਿਹਾ ਕਿ ਅਸੀਂ ਕੰਪਨੀਆਂ ਨੂੰ ਵੀ ਇਸ ਬਾਰੇ ਦੱਸਾਂਗੇ। ਤਾਂ ਜੋ ਉਹ ਵੀ ਸੁਧਾਰ ਕਰ ਸਕਣ। ਉਨ੍ਹਾ ਕਿਹਾ ਕਿ ਜੀਪੀਐਸ ਵੀ ਇਹ ਉਖਾੜ ਦਿੰਦੇ ਸਨ, ਜਿਸ ਨਾਲ ਵਾਹਨ ਟ੍ਰੇਸ ਨਾ ਹੋ ਸਕਣ। ਉਨ੍ਹਾਂ ਕਿਹਾ ਮਹਿੰਗੀਆਂ ਗੱਡੀਆਂ ਵੀ ਇਸ ਹਾਈਫਾਈ ਦੌਰ ਵਿੱਚ ਸੁਰੱਖਿਅਤ ਨਹੀਂ ਹਨ। ਇਸ ਵੱਲ ਅਸੀਂ ਕੰਪਨੀਆਂ ਦੇ ਧਿਆਨ ਵਿੱਚ ਵੀ ਇਹ ਮਸਲਾ ਲੈਕੇ ਆਵਾਂਗੇ।

ABOUT THE AUTHOR

...view details