ਪੰਜਾਬ

punjab

ETV Bharat / state

ਮੀਂਹ ਨੇ ਕੀਤਾ ਸਬਜ਼ੀਆਂ ਦੀਆਂ ਕੀਮਤਾਂ 'ਚ ਵਾਧਾ - rainy season

ਬਰਸਾਤਾਂ ਕਾਰਨ ਸਬਜ਼ੀ ਦੀਆਂ ਕੀਮਤਾਂ 'ਚ ਲਗਭਗ 30 ਤੋਂ 40 ਫ਼ੀਸਦੀ ਵਾਧਾ ਹੋਇਆ ਹੈ ਜਿਸ ਨਾਲ ਆਮ ਆਦਮੀ ਦੀ ਜੇਬ 'ਤੇ ਅਸਰ ਪੈ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੋ ਸਬਜ਼ੀ ਹਫ਼ਤਾ ਪਹਿਲਾਂ 200-250 ਰੁਪਏ 'ਚ ਆਉਂਦੀ ਸੀ ਉਹ ਹੁਣ 400-450 ਤੱਕ ਪੁੱਜ ਗਈ ਹੈ।

ਫ਼ੋਟੋ

By

Published : Jul 19, 2019, 8:05 PM IST

ਲੁਧਿਆਣਾ: ਬਰਸਾਤਾਂ ਕਾਰਨ ਸਬਜ਼ੀ ਦੀਆਂ ਕੀਮਤਾਂ 'ਚ ਲਗਭਗ 30 ਤੋਂ 40 ਫ਼ੀਸਦੀ ਵਾਧਾ ਹੋਇਆ ਹੈ ਜਿਸ ਨਾਲ ਆਮ ਆਦਮੀ ਦੀ ਜੇਬ 'ਤੇ ਅਸਰ ਪੈ ਰਿਹਾ ਹੈ। ਸਬਜ਼ੀ ਵੇਚਣ ਵਾਲਿਆਂ ਦਾ ਕਹਿਣਾ ਹੈ ਕਿ ਇਹ ਕੀਮਤਾਂ ਇੱਕ ਤੋਂ ਡੇਢ ਮਹੀਨੇ ਤੱਕ ਵੱਧ ਹੀ ਰਹਿਣਗੀਆਂ, ਉਸ ਤੋਂ ਬਾਅਦ ਘਟਣਗੀਆਂ।

ਵੇਖੋ ਵੀਡੀਓ
ਇਸ ਸਬੰਧੀ ਆਮ ਲੋਕਾਂ ਦਾ ਕਹਿਣਾ ਹੈ ਕਿ ਜੋ ਸਬਜ਼ੀ ਹਫ਼ਤਾ ਪਹਿਲਾਂ 200-250 ਰੁਪਏ 'ਚ ਆਉਂਦੀ ਸੀ ਉਹ ਹੁਣ 400-450 ਤੱਕ ਪੁੱਜ ਗਈ ਹੈ।

ਇਹ ਵੀ ਪੜ੍ਹੋ: ਬਰਸਾਤਾਂ 'ਚ ਸਬਜ਼ੀਆਂ ਦੇ ਭਾਅ ਚੜ੍ਹੇ ਅਸਮਾਨੀ, ਵੇਖੋ ਵੀਡੀਓ
ਉੱਧਰ ਦੂਜੇ ਪਾਸੇ ਸਬਜ਼ੀ ਵਿਕਰੇਤਾ ਨੇ ਕਿਹਾ ਕਿ ਬਰਸਾਤਾਂ ਕਾਰਨ ਹਰ ਸਾਲ ਸਬਜ਼ੀ ਦੀਆਂ ਕੀਮਤਾਂ 'ਚ ਵਾਧਾ ਹੁੰਦਾ ਹੈ ਪਰ ਇੱਕ ਤੋਂ ਡੇਢ ਮਹੀਨੇ ਤੋਂ ਬਾਅਦ ਮੁੜ ਤੋਂ ਇਨ੍ਹਾਂ ਸਬਜ਼ੀ ਦੀਆਂ ਕੀਮਤਾਂ ਥੱਲੇ ਆ ਜਾਂਦੀਆਂ ਹਨ।

ABOUT THE AUTHOR

...view details