ਪੰਜਾਬ

punjab

ਕੋਰੋਨਾ ਵਾਇਰਸ: ਮੰਡੀਆਂ ਬੰਦ ਕਰਨ ਦਾ ਐਲਾਨ, ਵਧੀਆ ਸਬਜ਼ੀ ਦੀਆਂ ਕੀਮਤਾਂ, ਲੋਕ ਪ੍ਰੇਸ਼ਾਨ

ਕੋਰੋਨਾਵਾਰਿਸ ਦੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ ਜਿੱਥੇ ਇਤਿਹਾਤ ਦੇ ਤੌਰ 'ਤੇ ਸਬਜ਼ੀ ਮੰਡੀਆਂ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ ਉੱਥੇ ਹੀ ਇਸ ਫੈਸਲੇ ਤੋਂ ਬਾਅਦ ਲੁਧਿਆਣਾ ਦੀ ਸਬਜ਼ੀ ਮੰਡੀ ਵਿੱਚ ਲੋਕਾਂ ਵਿੱਚ ਹਫੜਾ-ਤਫੜੀ ਦਾ ਮਾਹੌਲ ਪੈਦਾ ਹੋ ਗਿਆ ਹੈ।

By

Published : Mar 19, 2020, 9:17 PM IST

Published : Mar 19, 2020, 9:17 PM IST

ਲੁਧਿਆਣਾ ਦੀ ਸਬਜ਼ੀ ਮੰਡੀ
ਲੁਧਿਆਣਾ ਦੀ ਸਬਜ਼ੀ ਮੰਡੀ

ਲੁਧਿਆਣਾ: ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੇ ਚਲਦਿਆਂ ਇਤਿਹਾਤ ਦੇ ਤੌਰ 'ਤੇ ਸਬਜ਼ੀ ਮੰਡੀਆਂ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ। ਉੱਥੇ ਹੀ ਲੋਕਾਂ ਵਿੱਚ ਹਫੜਾ-ਤਫੜੀ ਦਾ ਮਾਹੌਲ ਪੈਦਾ ਹੋ ਗਿਆ ਹੈ। ਸਬਜ਼ੀ ਮੰਡੀ ਬੰਦ ਹੋਣ ਦਾ ਐਲਾਨ ਸੁਣਦਿਆਂ ਹੀ ਲੋਕ ਸਬਜ਼ੀਆਂ ਦਾ ਸਟਾਕ ਇਕੱਠਾ ਕਰਨ ਲੱਗੇ ਪਏ ਹਨ।

ਵੀਡੀਓ

ਉਧਰ ਇਸ ਫ਼ੈਸਲੇ ਤੋਂ ਬਾਅਦ ਸਬਜ਼ੀ ਵਿਕਰੇਤਾਵਾਂ ਨੇ ਵੀ ਸਬਜ਼ੀ ਦੀਆਂ ਕੀਮਤਾਂ ਦੁੱਗਣੀਆਂ ਦਿੱਤੀਆਂ ਹਨ। ਇਸ ਦੇ ਨਾਲ ਹੀ ਜਦੋਂ ਈਟੀਵੀ ਭਾਰਤ ਦੀ ਟੀਮ ਵੱਲੋਂ ਲੁਧਿਆਣਾ ਸਬਜ਼ੀ ਮੰਡੀ ਦਾ ਦੌਰਾ ਕੀਤਾ ਗਿਆ ਤਾਂ ਲੋਕ ਸਬਜ਼ੀਆਂ ਦਾ ਸਟਾਕ ਇਕੱਠੇ ਕਰਦੇ ਦਿਖਾਈ ਦਿੱਤੇ।

ਸਬਜ਼ੀ ਖ਼ਰੀਦਣ ਆਏ ਲੋਕਾਂ ਨੇ ਦੱਸਿਆ ਕਿ ਸਬਜ਼ੀ ਦੀਆਂ ਕੀਮਤਾਂ ਜਾਣ ਬੁੱਝ ਕੇ ਦੁਕਾਨਦਾਰਾਂ ਨੇ ਵਧਾ ਦਿੱਤੀਆਂ ਹਨ, ਹਰ ਚੀਜ਼ ਦੁੱਗਣੀ ਕੀਮਤ 'ਤੇ ਮਿਲ ਰਹੀ ਹੈ। ਉਧਰ ਇਸ ਸਬੰਧੀ ਜਦੋਂ ਸਬਜ਼ੀ ਵਿਕਰੇਤਾਵਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਬਹੁਤੀ ਮਹਿੰਗਾਈ ਨਹੀਂ ਹੋਈ ਪਰ 10-15 ਰੁਪਏ ਤੱਕ ਜ਼ਰੂਰ ਸਬਜ਼ੀਆਂ ਦੀ ਕੀਮਤਾਂ ਚ ਇਜ਼ਾਫਾ ਹੋਇਆ ਹੈ।

ਜਦੋਂ ਕਿ ਸਬਜ਼ੀ ਮੰਡੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਜੇਕਰ ਕੋਈ ਸਬਜ਼ੀ ਮਹਿੰਗੀ ਵੇਚ ਰਿਹਾ ਹੈ ਤਾਂ ਉਸ ਤੇ ਕਾਰਵਾਈ ਹੋਵੇਗੀ। ਇੱਕ ਪਾਸੇ ਜਿੱਥੇ ਲਗਾਤਾਰ ਕਰੋਨਾ ਵਾਇਰਸ ਨਾਲ ਨਜਿੱਠਣ ਲਈ ਸਰਕਾਰ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ। ਉੱਥੇ ਹੀ ਦੁਕਾਨਦਾਰ ਵੀ ਹਾਲਾਤਾਂ ਦਾ ਨਾਜਾਇਜ਼ ਫ਼ਾਇਦਾ ਚੁੱਕ ਰਹੇ ਹਨ ਤੇ ਸਬਜ਼ੀਆਂ ਦੁੱਗਣੇ ਭਾਅ 'ਤੇ ਵੇਚ ਰਹੇ ਹਨ, ਜਦੋਂ ਕਿ ਅਧਿਕਾਰੀ ਸਿਰਫ ਕਾਰਵਾਈ ਦਾ ਰਟਿਆ ਰਟਾਇਆ ਜਵਾਬ ਦੇ ਰਹੇ ਹਨ।

ABOUT THE AUTHOR

...view details