ਲੁਧਿਆਣਾ: ਜ਼ਿਲ੍ਹੇ ਦੇ ਵਿੱਚ ਲੁਟੇਰਿਆਂ ਦੇ ਹੌਂਸਲੇ ਇੰਨੇ ਬੁਲੰਦ ਹੋ ਗਏ ਹਨ, ਕਿ ਉਹ ਸ਼ਰ੍ਹੇਆਮ ਹੱਥਾਂ 'ਚ ਹਥਿਆਰ ਲੈ ਕੇ ਘੁੰਮਦੇ ਹਨ ਅਤੇ ਰਾਹ ਚਲਦਿਆਂ ਨੂੰ ਵੀ ਹੁਣ ਲੁੱਟ ਦਾ ਸ਼ਿਕਾਰ ਬਣਾਉਣ ਲੱਗੇ। ਤਾਜ਼ਾ ਮਾਮਲਾ ਲੁਧਿਆਣਾ ਦੇ ਗਾਂਧੀਨਗਰ ਮਾਰਕੀਟ( Gandhinagar Market, Ludhiana) ਤੜਕਸਾਰ ਦਾ ਹੈ, ਜਿਥੇ ਮੋਟਰਸਾਈਕਲ ਤੇ ਸਵਾਰ ਦੋ ਹਥਿਆਰਬੰਦ ਲੁਟੇਰੇ ਇੱਕ ਵਿਅਕਤੀ ਨੂੰ ਘੇਰ ਕੇ ਉਸ ਦਾ ਬੈਗ ਖੋਹਣ ਦੀ ਕੋਸ਼ਿਸ਼ ਕਰ ਰਹੇ ਹਨ।
ਇਹ ਵੀ ਪੜੋ: ਲਖੀਮਪੁਰ ਹਿੰਸਾ ਮਾਮਲਾ: ਮੁੱਖ ਦੋਸ਼ੀ ਆਸ਼ੀਸ਼ ਨੂੰ ਹੋਇਆ ਡੇਂਗੂ, ਜੇਲ੍ਹ ਤੋਂ ਭੇਜਿਆ...
ਇਸ ਦੌਰਾਨ ਇੱਕ ਲੁਟੇਰਾ ਉਸ ਤੇ ਆਪਣੇ ਗੰਡਾਸੀ ਨਾਲ ਕਈ ਵਾਰ ਵਾਰ ਵੀ ਕਰਦਾ ਹੈ, ਪਰ ਪੀੜਤ ਆਪਣਾ ਬੈਗ ਲੈ ਕੇ ਮੌਕੇ ਤੋਂ ਭੱਜਦਾ ਵਿਖਾਈ ਦਿੰਦਾ ਹੈ ਅਤੇ ਬੈਗ ਹੱਥ ਨਾ ਲੱਗਣ ਤੇ ਲੁਟੇਰੇ ਵੀ ਮੋਟਰਸਾਈਕਲ ‘ਤੇ ਬੈਠ ਕੇ ਮੌਕੇ ਤੋਂ ਨਿਕਲ ਜਾਂਦੇ ਹਨ।
ਪਰਵਾਸੀ ਨੂੰ ਲੁੱਟਣ ਦੀ ਨਾਕਾਮ ਕੋਸ਼ਿਸ਼, ਘਟਨਾ ਸੀਸੀਟੀਵੀ 'ਚ ਕੈਦ ਇਹ ਪੂਰੀ ਘਟਨਾ ਦੁਕਾਨ ਤੇ ਲੱਗੇ ਸੀਸੀਟੀਵੀ ਕੈਮਰੇ(CCTV cameras) ਵਿੱਚ ਕੈਦ ਹੋ ਗਈ, ਜਿਸਦੇ ਆਧਾਰ ਤੇ ਪੁਲਿਸ ਕਾਰਵਾਈ ਕਰ ਰਹੀ ਹੈ। ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਗੁਰਮੀਤ ਸਿੰਘ ਨੇ ਦੱਸਿਆ ਕਿ ਮਾਮਲਾ ਅੱਜ ਤੜਕਸਾਰ ਸਵੇਰ ਦਾ ਹੈ, ਜਦੋਂ ਇੱਕ ਪਰਵਾਸੀ ਸਟੇਸ਼ਨ( An immigrant station) ਤੋਂ ਉੱਤਰ ਕੇ ਗਾਂਧੀਨਗਰ ਮਾਰਕੀਟ ਵੱਲ ਜਾ ਰਿਹਾ ਸੀ, ਤਾਂ ਮੋਟਰਸਾਈਕਲ ਤੇ ਸਵਾਰ ਦੋ ਮੁਲਜ਼ਮਾਂ ਵੱਲੋਂ ਉਸ ਦਾ ਬੈਗ ਖਿੱਚਣ ਦੀ ਕੋਸ਼ਿਸ਼ ਕੀਤੀ ਅਤੇ ਨਾਕਾਮ ਰਹੇ। ਉਨ੍ਹਾਂ ਕਿਹਾ ਕਿ ਸੀਸੀਟੀਵੀ ਦੇ ਆਧਾਰ ਤੇ ਕਾਰਵਾਈ ਕੀਤੀ ਜਾ ਰਹੀ ਹੈ।