ਪੰਜਾਬ

punjab

ETV Bharat / state

ਵਪਾਰੀਆਂ ਨੇ ਗੋਲ-ਗੱਪਿਆਂ ਦੀ ਰੇਹੜੀ ਲਾ ਕੇ ਕੀਤਾ ਅਨੋਖਾ ਪ੍ਰਦਰਸ਼ਨ

ਲੁਧਿਆਣਾ ਦੇ ਵਪਾਰੀ ਵਰਗ ਵੱਲੋਂ ਗੋਲ-ਗੱਪਿਆਂ ਦੀ ਰੇਹੜੀ ਲਗਾ ਕੇ ਅਨੋਖੇ ਢੰਗ ਨਾਲ ਪ੍ਰਦਰਸ਼ਨ ਕੀਤਾ ਗਿਆ ਹੈ।

ਲੁਧਿਆਣਾ ਦੇ ਵਪਾਰੀ ਨੇ ਗੋਲ-ਗੱਪਿਆਂ ਦੀ ਰੇਹੜੀ ਲਾ ਕੇ ਕੀਤਾ ਅਨੋਖੇ ਪ੍ਰਦਰਸ਼ਨ
ਲੁਧਿਆਣਾ ਦੇ ਵਪਾਰੀ ਨੇ ਗੋਲ-ਗੱਪਿਆਂ ਦੀ ਰੇਹੜੀ ਲਾ ਕੇ ਕੀਤਾ ਅਨੋਖੇ ਪ੍ਰਦਰਸ਼ਨ

By

Published : Dec 31, 2020, 8:48 PM IST

ਲੁਧਿਆਣਾ: ਵਪਾਰੀ ਵਰਗ ਵੱਲੋਂ ਗੋਲ-ਗੱਪਿਆਂ ਦੀ ਰੇਹੜੀ ਲਗਾ ਕੇ ਅਨੋਖੇ ਢੰਗ ਨਾਲ ਪ੍ਰਦਰਸ਼ਨ ਕੀਤਾ ਗਿਆ ਹੈ। ਇਸ ਦੌਰਾਨ ਰਿਤੇਸ਼ ਰਾਜ ਵੱਲੋਂ ਗੋਲ-ਗੱਪਿਆਂ ਦੀ ਰੇਹੜੀ ਲਗਾਈ ਗਈ ਅਤੇ ਬਾਕਾਇਦਾ ਲੋਕਾਂ ਨੂੰ ਗੋਲਗੱਪੇ ਵੀ ਖਵਾਏ ਗਏ। ਉਨ੍ਹਾਂ ਨੇ ਕਿਹਾ ਕਿ ਕਿਸਾਨ ਅੰਦੋਲਨ ਕਰਕੇ ਅਤੇ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਕੰਮਕਾਜ ਪੂਰੀ ਤਰ੍ਹਾਂ ਠੱਪ ਹੋ ਚੁੱਕਾ ਹੈ।

ਲੁਧਿਆਣਾ ਦੇ ਵਪਾਰੀ ਨੇ ਗੋਲ-ਗੱਪਿਆਂ ਦੀ ਰੇਹੜੀ ਲਾ ਕੇ ਕੀਤਾ ਅਨੋਖੇ ਪ੍ਰਦਰਸ਼ਨ

ਰਿਤੇਸ਼ ਰਾਜਾ ਨੇ ਕਿਹਾ ਕਿ ਹਾਲਾਤ ਵਪਾਰ ਦੇ ਬਿਲਕੁਲ ਖ਼ਤਮ ਹੋਣ ਕੰਡੇ ਹਨ। ਉਨ੍ਹਾਂ ਕਿਹਾ ਕਿ ਵਪਾਰੀਆਂ ਦਾ ਕੰਮ ਪੂਰੀ ਤਰ੍ਹਾਂ ਠੱਪ ਹੋ ਚੁੱਕਾ ਹੈ, ਨਾ ਤਾਂ ਟਰਾਂਸਪੋਰਟ ਚੱਲ ਰਹੀ ਹੈ ਅਤੇ ਨਾ ਹੀ ਕਿਸੇ ਤਰ੍ਹਾਂ ਦਾ ਵਪਾਰ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦਾ ਸਿੱਧਾ ਅਸਰ ਵਪਾਰੀ ਵਰਗ 'ਤੇ ਪਿਆ ਹੈ ਅਤੇ ਕੇਂਦਰ ਅਤੇ ਪੰਜਾਬ ਸਰਕਾਰ ਇਸ ਪੂਰੇ ਮੁੱਦੇ ਤੇ ਸਿਆਸਤ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਮਸਲਾ ਹੱਲ ਹੋਣਾ ਚਾਹੀਦਾ ਹੈ ਕਿਉਂਕਿ ਕਿਸਾਨਾਂ ਨੇ ਕਰਕੇ ਵਪਾਰੀ ਵਰਗ ਸੜਕ 'ਤੇ ਆ ਜਾਵੇਗਾ ਅਤੇ ਉਨ੍ਹਾਂ ਨੂੰ ਗੋਲਗੱਪਿਆਂ ਦੀਆਂ ਰੇਹੜੀਆਂ ਲਾਉਣੀਆਂ ਪੈਣਗੀਆਂ। ਉਧਰ ਪੰਜਾਬ ਸ਼ਿਵ ਸੈਨਾ ਹਿੰਦੁਸਤਾਨ ਦੇ ਪ੍ਰਧਾਨ ਰਾਜੀਵ ਰਾਜਾ ਵਿਸ਼ੇਸ਼ ਤੌਰ ਤੇ ਗੋਲ ਗੱਪੇ ਖਾਣ ਲਈ ਆਏ ਅਤੇ ਉਨ੍ਹਾਂ ਨੇ ਵੀ ਕਿਹਾ ਕਿ ਸਰਕਾਰਾਂ ਨੂੰ ਇਸ ਵੱਲ ਧਿਆਨ ਦੇਣ ਦੀ ਲੋੜ ਹੈ।

ABOUT THE AUTHOR

...view details