ਲੁਧਿਆਣਾ:ਲੁਧਿਆਣਾ ਵਿੱਚ ਅੱਜ ਤੋਂ ਚਾਰ ਦਿਨ੍ਹਾਂ ਲਈ ਆਟੋ ਪਾਰਟਸ ਇੰਡਸਟਰੀ ਲਈ ਮੈਕ ਆਟੋ ਪ੍ਰਦਰਸ਼ਨੀ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸਦਾ ਉਦਘਾਟਨ ਕਰਨ ਲਈ ਵਿਸ਼ੇਸ਼ ਤੌਰ ਉੱਤੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਪਹੁੰਚੇ ਹਨ। ਇਸ ਦੌਰਾਨ ਉਨ੍ਹਾਂ ਨਾਲ ਭਾਜਪਾ ਦੀ ਲੀਡਰਸ਼ਿਪ ਵੀ ਮੌਜੂਦ ਰਹੀ। 27 ਫਰਵਰੀ ਤੱਕ ਚੱਲਣ ਵਾਲੀ ਚਾਰ ਦਿਨਾਂ ਦੀ ਇਸ ਪ੍ਰਦਰਸ਼ਨੀ ਵਿੱਚ 1500 ਦੇ ਲਗਭਗ ਲਾਈਵ ਮਸ਼ੀਨਾਂ 650 ਦੇ ਕਰੀਬ ਕੰਪਨੀਆਂ ਵਲੋਂ ਡਿਸਪਲੇ ਕੀਤੀਆਂ ਗਈਆਂ ਹਨ। ਇਹ ਪ੍ਰਦਰਸ਼ਨੀ ਲੁਧਿਆਣਾ ਦੇ ਸਾਹਨੇਵਾਲ ਵਿਖੇ ਜੀਟੀ ਰੋਡ ਉੱਤੇ ਲਗਾਈ ਗਈ ਹੈ। ਇਸ ਵਿੱਚ 55 ਹਜ਼ਾਰ ਦੇ ਕਰੀਬ ਵਪਾਰਿਕ ਮੰਤਵ ਵਾਲੇ ਲੋਕਾਂ ਦੇ ਇੱਥੇ ਪਹੁੰਚਣ ਦੀ ਆਸ ਜਤਾਈ ਗਈ ਹੈ।
ਇਨਵੈਸਟ ਪੰਜਾਬ ਉੱਤੇ ਬੋਲੇ ਸੋਮ ਪ੍ਰਕਾਸ਼ : ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਨਵੀਆਂ ਤਕਨੀਕਾਂ, ਨਵੀਆਂ ਮਸ਼ੀਨਾਂ ਲਈ ਅਜਿਹੀਆਂ ਪਰਦਰਸ਼ਨੀਆਂ ਬੇਹੱਦ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਇੰਡਸਟਰੀ ਨੂੰ ਵੱਧ ਤੋਂ ਵੱਧ ਪ੍ਰਫੂਲਿਤ ਕਰਨਾਂ ਬੇਹੱਦ ਜ਼ਰੂਰੀ ਹੈ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕੇ ਪੰਜਾਬ ਦੀ ਇੰਡਸਟਰੀ ਲੁਧਿਆਣਾ ਜਾ ਰਹੀ ਹੈ ਤਾਂ ਉਨ੍ਹਾਂ ਕਿਹਾ ਕਿ ਨਿਵੇਸ਼ ਪੰਜਾਬ ਵਿਚ ਮੁੱਖ ਮੰਤਰੀ ਇਹ ਦਾਅਵਾ ਕਰ ਰਹੇ ਹਨ ਕਿ ਪੰਜਾਬ ਵਿੱਚ ਵੱਡੇ ਪੱਧਰ ਉੱਤੇ ਨਿਵੇਸ਼ਕ ਨਿਵੇਸ਼ ਕਰ ਰਹੇ ਹਨ ਅਤੇ ਵੱਡੀਆਂ ਕੰਪਨੀਆਂ ਆ ਰਹੀਆਂ ਨੇ। ਹਾਲਾਂਕਿ ਇਸ ਦੌਰਾਨ ਉਨ੍ਹਾਂ ਨੂੰ ਕਾਨੂੰਨ ਵਿਵਸਥਾ ਸਬੰਧੀ ਅਤੇ ਇੰਡਸਟਰੀ ਬਾਰੇ ਗੱਲ ਕਰਨੀ ਚਾਹੀਦੀ ਹੈ।