ਲੁਧਿਆਣਾ:ਲੁਧਿਆਣਾ 'ਚ ਬੀਤੇ ਕਈ ਦਹਾਕਿਆਂ ਤੋਂ ਇੰਡਸਟਰੀ ਵਧ-ਫੁਲ ਰਹੀ ਹੈ ਖਾਸ ਕਰਕੇ ਲੁਧਿਆਣਾ ਨੂੰ ਮੀਡੀਅਮ ਸਮਾਲ ਅਤੇ ਮਾਈਕਰੋ ਇੰਡਸਟਰੀ ਕਰਕੇ ਜਾਣਿਆ ਜਾਂਦਾ ਹੈ, ਲੁਧਿਆਣਾ ਵਿਚ ਲਗਭਗ 50 ਹਜ਼ਾਰ ਦੇ ਕਰੀਬ ਐਮਐਸਐਮਈ ਹੈ, ਇਹਨਾਂ ਵਿੱਚ ਜ਼ਿਆਦਾਤਰ ਤਾਦਾਦ ਉਨ੍ਹਾਂ ਫੈਕਟਰੀਆਂ ਦੀ ਹੈ ਜਿਹੜੀਆਂ ਘਰਾਂ ਦੇ ਵਿੱਚ ਚੱਲ ਰਹੀਆਂ ਹਨ, ਜਿਹੜੇ ਇਲਾਕਿਆਂ ਦੇ ਵਿੱਚ ਇਹ ਫੈਕਟਰੀਆਂ ਚੱਲਦੀਆਂ ਹਨ ਉਹ ਰਿਹਾਇਸ਼ੀ ਵੀ ਹੈ ਅਤੇ ਓਥੇ ਇੰਡਸਟਰੀ ਵੀ ਚਲਦੀ ਹੈ, ਜਿਸ ਨੂੰ ਮਿਕਸ ਲੈਂਡ ਦਾ ਨਾਂ ਦਿੱਤਾ ਗਿਆ ਸੀ। ਪਰ ਇਹ ਹੁਣ ਬੰਦ ਹੋਣ ਦੀ ਕਗਾਰ 'ਤੇ ਹੈ। ਕਿਉਂਕਿ ਸਤੰਬਰ ਮਹੀਨੇ ਦੇ ਵਿਚ ਇਸ ਦੀ ਮਿਆਦ ਖਤਮ ਹੋ ਜਾਵੇਗੀ। ਭਾਵ ਕਿ ਹੁਣ ਇਲਾਕੇ ਨੂੰ ਰਿਹਾਇਸ਼ੀ ਇਲਾਕੇ 'ਚ ਪੂਰੀ ਤਰ੍ਹਾਂ ਤਬਦੀਲ ਕਰ ਦਿੱਤਾ ਜਾਵੇਗਾ ਜਿਸ ਕਰਕੇ ਫੈਕਟਰੀਆਂ ਨੂੰ ਜਾਂ ਤਾਂ ਕਿਤੇ ਹੋਰ ਸ਼ਿਫਟ ਕਰਨਾ ਪਵੇਗਾ ਜਾਂ ਫਿਰ ਪੂਰਣ ਤੌਰ 'ਤੇ ਬੰਦ ਕਰਨਾ ਪਵੇਗਾ।
ਇਸ ਨੂੰ ਲੈ ਕੇ ਕਾਰੋਬਾਰੀ ਬੇਹੱਦ ਚਿੰਤਤ ਹਨ ਅਤੇ 50 ਹਜ਼ਾਰ ਦੇ ਕਰੀਬ ਫੈਕਟਰੀਆਂ ਤੇ ਬੰਦ ਹੋਣ ਦੀ ਤਲਵਾਰ ਲਟਕ ਰਹੀ ਹੈ, ਜਿਸ ਨੂੰ ਲੈਕੇ ਹੁਣ ਕਾਰੋਬਾਰੀਆਂ ਦਾ ਸਰਕਾਰ ਪ੍ਰਤੀ ਰੋਸ ਨਜ਼ਰ ਆ ਰਿਹਾ ਹੈ। ਇਸੇ ਨੂੰ ਦੇਖਦਿਆਂ ਬੀਤੇ ਦਿਨੀਂ ਲੁਧਿਆਣਾ ਦੇ ਕਾਰੋਬਾਰੀਆਂ ਵੱਲੋਂ ਸਰਕਾਰ ਖਿਲਾਫ ਰੋਸ ਪ੍ਰਗਟਾਇਆ ਗਿਆ। ਕਾਰੋਬਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਦੇ ਨਾਲ 6 ਤੋਂ 7 ਲੱਖ ਦੇ ਕਰੀਬ ਲੇਬਰ ਵੀ ਇਨ੍ਹਾਂ ਫੈਕਟਰੀਆਂ ਦੇ ਵਿਚ ਕੰਮ ਕਰਦੀ ਹੈ। ਜੋ ਕਿ ਇਹਨਾ ਇਲਾਕਿਆਂ ਦੇ ਵਿੱਚ ਹੀ ਰਹਿੰਦੀਆਂ ਹਨ ਉਹ ਵੀ ਡਰੇ ਹੋਏ ਹਨ ਸਰਕਾਰ ਨੇ ਸਨਅਤਕਾਰਾਂ ਨੂੰ 5 ਸਾਲ ਦੀ ਹੋਰ ਮਿਆਦ ਵਧਾਉਣ ਦਾ ਵਾਅਦਾ ਕੀਤਾ ਸੀ ਪਰ ਉਹ ਪੂਰਾ ਨਹੀਂ ਹੋ ਪਾ ਰਿਹਾ ਜਿਸ ਕਰਕੇ ਕਾਰੋਬਾਰੀਆਂ ਵੱਲੋਂ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ।
- Turkey elections: ਤੁਰਕੀ 'ਚ ਮੁੜ ਵੋਟਿੰਗ ਦੀ ਸੰਭਾਵਨਾ, ਏਰਦੋਗਨ ਦੀ ਵੋਟ ਸ਼ੇਅਰ 50 ਫੀਸਦੀ ਤੋਂ ਘੱਟ
- Punjab Haryana HC: ਸਾਬਕਾ ਫੌਜੀ ਨੂੰ ਅਦਾ ਕੀਤੀ ਗਈ ਵਾਧੂ ਪੈਨਸ਼ਨ ਨਹੀਂ ਕੀਤੀ ਜਾ ਸਕਦੀ ਵਸੂਲ
- Patiala Big News: ਗੁਰਦੁਆਰਾ ਦੇ ਕੰਪਲੈਕਸ ਅੰਦਰ ਔਰਤ ਦਾ ਗੋਲੀਆਂ ਮਾਰ ਕੇ ਕਤਲ, ਸਰੋਵਰ ਕੋਲ ਬੈਠ ਕੇ ਸ਼ਰਾਬ ਪੀਣ ਦੇ ਇਲਜ਼ਾਮ
ਕਿਹੜੇ ਸੈਕਟਰ ਹੋਣਗੇ ਪ੍ਰਭਾਵਿਤ ? :ਲੁਧਿਆਣਾ ਦੇ ਵਿੱਚ ਜ਼ਿਆਦਾਤਰ ਸਮਾਲ ਸਕੇਲ ਇੰਡਸਟਰੀ ਤੋਂ ਹੀ ਸਮਾਨ ਬਣਾ ਕੇ ਵੱਡੀਆਂ ਫੈਕਟਰੀਆਂ ਨੂੰ ਸਪਲਾਈ ਕੀਤਾ ਜਾਂਦਾ ਹੈ ਜਿਸ ਵਿੱਚ ਵੱਡੀ ਤਾਦਾਦ ਸਾਇਕਲ ਇੰਡਸਟਰੀ ਨਾਲ ਜੁੜੀਆਂ ਫੈਕਟਰੀਆਂ ਹਨ, ਆਟੋ ਪਾਰਟਸ ਅਤੇ ਸਿਲਾਈ ਮਸ਼ੀਨ ਪਾਰਟਸ ਬਣਾਉਣ ਵਾਲੀਆਂ ਛੋਟੀਆਂ ਫੈਕਟਰੀਆਂ ਹਨ, ਜਿੰਨਾਂ ਦੇ ਵਿੱਚ ਪੁਰਜੇ ਬਣ ਅਤੇ ਵੱਡੀਆਂ ਫੈਕਟਰੀਆਂ ਨੂੰ ਸਪਲਾਈ ਕੀਤੇ ਜਾਂਦੇ ਹਨ ਅਤੇ ਉੱਥੇ ਫਿਰ ਅਸੈਂਬਲ ਕਰ ਕੇ ਪ੍ਰੋਡਕਟ ਤਿਆਰ ਕੀਤਾ ਜਾਂਦਾ ਹੈ। ਜੇਕਰ ਛੋਟੀਆਂ ਫੈਕਟਰੀਆਂ ਬੰਦ ਹੋ ਜਾਣਗੀਆਂ ਤਾਂ ਇਸ ਨਾਲ ਵੱਡੀਆਂ ਫੈਕਟਰੀਆਂ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੀਆਂ। ਲੁਧਿਆਣਾ ਵਿੱਚ ਅਜਿਹੀ ਫੈਕਟਰੀਆਂ ਦੀ ਭਰਮਾਰ ਹੈ ਜੋ ਘਰਾਂ ਤੋਂ ਚਲਦੀਆਂ ਹਨ।