ਪੰਜਾਬ

punjab

By

Published : Jun 25, 2020, 5:07 PM IST

ETV Bharat / state

ਲੌਕਡਾਊਨ ਕਾਰਨ ਖੁੱਸਿਆ ਰੁਜ਼ਗਾਰ, ਪਰਿਵਾਰ ਪਾਲਣ ਲਈ ਵੇਚ ਰਹੀ ਕੜੀ ਚੌਲ

ਲੁਧਿਆਣਾ ਦੀ ਰਹਿਣ ਵਾਲੀ ਪਿੰਕੀ ਨੌਜਵਾਨਾਂ ਲਈ ਮਿਸਾਲ ਬਣ ਚੁੱਕੀ ਹੈ। ਪਿੰਕੀ ਆਪਣੀ ਕਾਰ 'ਚ ਸੜਕਾਂ 'ਤੇ ਰਾਜਮਾ ਚੌਲ, ਕੜੀ ਚੌਲ ਅਤੇ ਚਾਟੀ ਦੀ ਲੱਸੀ ਵੇਚ ਕੇ ਨਾ ਸਿਰਫ ਆਪਣੇ ਘਰ ਦਾ ਗੁਜ਼ਾਰਾ ਚਲਾ ਰਹੀ ਹੈ, ਸਗੋਂ ਗੱਡੀ ਅਤੇ ਘਰ ਦੀਆਂ ਕਿਸ਼ਤਾਂ ਵੀ ਭਰ ਰਹੀ ਹੈ।

ਲੌਕਡਾਊਨ ਕਾਰਨ ਖੁੱਸਿਆ ਰੁਜ਼ਗਾਰ, ਪਰਿਵਾਰ ਪਾਲਣ ਲਈ ਵੇਚ ਰਹੀ ਕੜੀ ਚਾਵਲ
ਲੌਕਡਾਊਨ ਕਾਰਨ ਖੁੱਸਿਆ ਰੁਜ਼ਗਾਰ, ਪਰਿਵਾਰ ਪਾਲਣ ਲਈ ਵੇਚ ਰਹੀ ਕੜੀ ਚਾਵਲ

ਲੁਧਿਆਣਾ: ਸਾਡੀ ਨੌਜਵਾਨ ਪੀੜ੍ਹੀ ਜਿੱਥੇ ਛੋਟੇ ਕੰਮਾਂ ਨੂੰ ਤਰਜੀਹ ਨਹੀਂ ਦਿੰਦੀ ਅਤੇ ਆਪਣੀ ਸ਼ਾਨ ਦੇ ਖ਼ਿਲਾਫ਼ ਸਮਝਦੀ ਹੈ, ਉੱਥੇ ਹੀ ਲੁਧਿਆਣਾ ਦੀ ਰਹਿਣ ਵਾਲੀ ਪਿੰਕੀ ਆਪਣੀ ਕਾਰ 'ਚ ਸੜਕਾਂ 'ਤੇ ਰਾਜਮਾ ਚੌਲ, ਕੜੀ ਚੌਲ ਅਤੇ ਚਾਟੀ ਦੀ ਲੱਸੀ ਵੇਚ ਕੇ ਨਾ ਸਿਰਫ ਆਪਣੇ ਘਰ ਦਾ ਗੁਜ਼ਾਰਾ ਚਲਾ ਰਹੀ ਹੈ, ਸਗੋਂ ਗੱਡੀ ਅਤੇ ਘਰ ਦੀਆਂ ਕਿਸ਼ਤਾਂ ਵੀ ਭਰ ਰਹੀ ਹੈ।

ਲੌਕਡਾਊਨ ਕਾਰਨ ਖੁੱਸਿਆ ਰੁਜ਼ਗਾਰ, ਪਰਿਵਾਰ ਪਾਲਣ ਲਈ ਵੇਚ ਰਹੀ ਕੜੀ ਚਾਵਲ

ਪਿੰਕੀ ਨੇ ਦੱਸਿਆ ਕਿ ਕਿਵੇਂ ਪਰਿਵਾਰ ਨਾਲ ਸਵੇਰ ਤੋਂ ਹੀ ਉਹ ਇਹ ਖਾਣਾ ਤਿਆਰ ਕਰਦੀ ਹੈ ਅਤੇ ਫਿਰ ਬਿਨ੍ਹਾਂ ਕਿਸੇ ਸ਼ਰਮ ਲੁਧਿਆਣਾ ਦੀਆਂ ਸੜਕਾਂ 'ਤੇ ਖਾਣਾ ਵੇਚ ਕੇ ਆਪਣਾ ਗੁਜ਼ਾਰਾ ਕਰਦੀ ਹੈ।

ਪਿੰਕੀ ਨੇ ਦੱਸਿਆ ਕਿ ਉਹ ਆਰਟਿਸਟ ਹੈ ਅਤੇ ਪਹਿਲਾਂ ਵਿਆਹਾਂ ਸ਼ਾਦੀਆਂ 'ਤੇ ਸੱਭਿਆਚਾਰਕ ਪ੍ਰੋਗਰਾਮ ਕਰਦੀ ਸੀ ਪਰ ਜਦੋਂ ਤੋਂ ਕੋਰੋਨਾ ਸ਼ੁਰੂ ਹੋਇਆ ਹੈ ਅਤੇ ਵਿਆਹ ਸ਼ਾਦੀਆਂ ਦਾ ਕੰਮ ਪੂਰੀ ਤਰ੍ਹਾਂ ਬੰਦ ਹੋ ਗਿਆ ਹੈ ਅਜਿਹੇ ਵਿੱਚ ਉਨ੍ਹਾਂ ਦਾ ਕੰਮ ਵੀ ਪੂਰੀ ਤਰ੍ਹਾਂ ਠੱਪ ਹੈ, ਪਰ ਘਰ ਦਾ ਗੁਜ਼ਾਰਾ ਚਲਾਉਣਾ ਤਾਂ ਜ਼ਰੂਰੀ ਹੈ, ਇਸ ਕਰਕੇ ਹੁਣ ਉਹ ਸੜਕ 'ਤੇ ਕੜੀ ਚਾਵਲ, ਰਾਜਮਾ ਚਾਵਲ ਆਦਿ ਵੇਚਦੀ ਹੈ।

ਪਿੰਕੀ ਨੇ ਦੱਸਿਆ ਕਿ ਉਸ ਦੇ ਪਿਤਾ ਦਾ ਦੇਹਾਂਤ ਹੋ ਚੁੱਕਾ ਹੈ, ਉਹ ਚਾਰ ਭੈਣਾਂ ਹਨ ਅਤੇ ਭਰਾ ਵੀ ਕੋਈ ਨਹੀਂ ਹੈ, ਜਿਸ ਕਰਕੇ ਉਹ ਹੀ ਆਪਣੇ ਘਰ ਦਾ ਮੁੰਡਾ ਹੈ ਅਤੇ ਘਰ ਚਲਾਉਣਾ ਉਸਦੀ ਹੀ ਜ਼ਿੰਮੇਵਾਰੀ ਹੈ, ਜਿਸ ਕਰਕੇ ਉਹ ਇਹ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਕਾਲ ਦੌਰਾਨ ਜੋ ਬੇਹੱਦ ਗਰੀਬ ਸੀ, ਉਨ੍ਹਾਂ ਨੇ ਤਾਂ ਮੰਗ ਕੇ ਰਾਸ਼ਨ ਲੈ ਲਿਆ ਪਰ ਉਹ ਕਿਸੇ ਅੱਗੇ ਹੱਥ ਨਹੀਂ ਫੈਲਾਉਣਾ ਚਾਹੁੰਦੇ, ਘਰ ਦਾ ਖਰਚਾ ਚਲਾਉਣ ਲਈ, ਮਕਾਨ ਅਤੇ ਗੱਡੀ ਦੀਆਂ ਕਿਸ਼ਤਾਂ ਉਤਾਰਾਨ ਉਨ੍ਹਾਂ ਵੱਲੋਂ ਇਹ ਕੰਮ ਸ਼ੁਰੂ ਕੀਤਾ ਗਿਆ ਹੈ।

ਇਹ ਵੀ ਪੜੋ: ਪਾਕਿਸਤਾਨ 'ਚ ਫਸੇ 250 ਭਾਰਤੀ ਨਾਗਰਿਕਾਂ ਦਾ ਪਹਿਲਾ ਜੱਥਾ ਅੱਜ ਪਰਤੇਗਾ ਭਾਰਤ

ਪਿੰਕੀ ਨੇ ਕਿਹਾ ਕਿ ਕਿਸੇ ਕੰਮ ਵਿੱਚ ਸ਼ਰਮ ਨਹੀਂ ਕਰਨੀ ਚਾਹੀਦੀ, ਉਨ੍ਹਾਂ ਕਿਹਾ ਕਿ ਸਾਡੇ ਨੌਜਵਾਨ ਬਾਹਰ ਜਾ ਕੇ ਵੀ ਤਾਂ ਦਿਹਾੜੀਆਂ ਕਰਦੇ ਹਨ ਤਾਂ ਆਪਣੇ ਦੇਸ਼ ਰਹਿ ਕੇ ਕਿਉਂ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਉਸ ਨੂੰ ਕਿਸੇ ਕੰਮ ਕਰਨ 'ਚ ਸ਼ਰਮ ਨਹੀਂ, ਉਹ ਲੋਕਾਂ ਦਾ ਢਿੱਡ ਭਰਨ ਨਾਲ ਆਪਣਾ ਵੀ ਭਰਦੇ ਹਨ। ਪਿੰਕੀ ਨੇ ਕਿਹਾ ਕਿ ਉਸ ਨੂੰ ਖਾਣਾ ਬਣਾਉਣ ਅਤੇ ਖਵਾਉਣ ਦਾ ਵੀ ਸ਼ੌਕ ਹੈ।

ABOUT THE AUTHOR

...view details