ਲੁਧਿਆਣਾ:ਮੁੱਲਾਂਪੁਰ ਦਾਖਾ ਦੀ ਦਾਣਾ ਮੰਡੀ (Mullanpur Dakha Dana Mandi) ਵਿਚ ਸਵੇਰੇ ਸੈਰ ਕਰਨ ਵਾਲੇ ਉਸ ਸਮੇਂ ਹੈਰਾਨ ਰਹਿ ਗਏ। ਜਦੋ ਮੰਡੀ ਵਿੱਚ ਇਕ ਵਿਅਕਤੀ ਦੀ ਲਾਸ਼ ਦੇਖਣ ਨੂੰ ਮਿਲੀ। ਜਿਸ ਨੂੰ ਕੁੱਤਿਆਂ ਨੇ ਕਾਫੀ ਹੱਦ ਤੱਕ ਖਾਧਾ ਹੋਇਆ ਸੀ। ਇਸ ਵਿਅਕਤੀ ਦੀ ਉਮਰ 50-52 ਸਾਲ ਦੀ ਲੱਗ ਰਹੀ ਸੀ। ਲੋਕਾਂ ਵਲੋਂ ਇਸ ਲਾਸ਼ ਬਾਰੇ ਫੌਰਨ ਪੁਲਿਸ ਨੂੰ ਇਤਲਾਹ ਦਿਤੀ ਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ (Postmortem to the corpse) ਲਈ ਭੇਜਿਆ।
ਮ੍ਰਿਤਕ ਦੀ ਪਛਾਣ ਹਰਦੀਪ ਸਿੰਘ ਵਜੋਂ ਹੋਈ ਅਤੇ ਇਸ ਮੌਕੇ ਤੇ ਮ੍ਰਿਤਕ ਦਾ ਭਰਾ ਵੀ ਪਹੁੰਚ ਗਿਆ। ਜਿਸ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਭਰਾ ਅਜੇ ਤੱਕ ਕੁਆਰਾ ਹੈ ਅਤੇ ਦਿਹਾੜੀਦਾਰ ਹੈ ਅਤੇ ਸ਼ਰਾਬ ਪੀਣ ਦਾ ਆਦੀ ਹੈ। ਕੱਲ ਸ਼ਾਮ ਇਹ ਕੰਮ ਤੋਂ ਵਾਪਿਸ ਨਹੀਂ ਆਇਆ ਤੇ ਇਸਦੀ ਲਾਸ਼ ਦਾਣਾ ਮੰਡੀ ਵਿਚੋਂ ਮਿਲੀ ਹੈ। ਜਿਆਦਾ ਸ਼ਰਾਬ ਪੀਣ ਕਰਕੇ ਇਹ ਇਥੇ ਡਿੱਗ ਗਿਆ ਹੋਵੇ।