ਲੁਧਿਆਣਾ: ਖੁੱਡ ਮੁਹੱਲਾ ਤੋਂ 2 ਨੌਜਵਾਨਾਂ ਦੀ ਭੇਦਭਰੇ ਹਲਾਤਾਂ ‘ਚ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੋਵੇਂ ਮ੍ਰਿਤਕਾਂ ਦੀ ਸ਼ਨਾਖਤ ਜਸਵਿੰਦਰ ਸਿੰਘ 27 ਸਾਲ ਅਤੇ ਤੇਜਵਿੰਦਰ ਸਿੰਘ 22 ਸਾਲ ਵਜੋਂ ਹੋਈ ਹੈ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਉਹ ਰਾਤੀ ਘਰ ਤੋਂ ਬਾਹਰ ਘੁੰਮਣ ਲਈ ਨਿਕਲੇ ਸਨ, ਜਿਸ ਤੋਂ ਬਾਅਦ ਉਹ ਘਰੇ ਵਾਪਿਸ ਨਹੀਂ ਆਏ।
ਲੁਧਿਆਣਾ ‘ਚ 2 ਨੌਜਵਾਨਾਂ ਦੀ ਭੇਦਭਰੇ ਹਲਾਤਾਂ ‘ਚ ਮੌਤ
ਲੁਧਿਆਣਾ ਦੇ ਖੁੱਡਾ ਮੁਹੱਲਾ ਦੇ ਰਹਿਣ ਵਾਲੇ ਦੋ ਨੌਜਵਾਨਾਂ ਦੀ ਭੇਦਭਰੇ ਹਾਲਾਤਾਂ ‘ਚ ਮੌਤ ਦੀ ਖ਼ਬਰ ਸਾਹਮਣੇ ਆਈ ਹੈ। ਦੋਹਾਂ ਨੌਜਵਾਨਾਂ ਦੀ ਲਾਸ਼ ਨਹਿਰ ‘ਚੋਂ ਬਰਾਮਦ ਕੀਤੀ ਗਈ ਹੈ। ਪਰਿਵਾਰ ਮੁਤਾਬਕ ਉਨ੍ਹਾਂ ਦੇ ਪੁਤਰਾਂ ਦਾ ਕਲਤ ਕੀਤਾ ਗਿਆ ਹੈ।
ਉਨ੍ਹਾਂ ਨੇ ਨੌਜਵਾਨਾਂ ਦੀ ਭਾਲ ਕਰਨੀ ਸ਼ੁਰੂ ਕੀਤੀ ਪਰ ਉਨ੍ਹਾਂ ਦੇ ਹੱਥ ਜਦੋਂ ਕੁੱਝ ਨਹੀਂ ਲਗਾ ਤਾਂ ਦੋਹਾਂ ਦੇ ਪਰਿਵਾਰ ਵਾਲੀਆਂ ਨੇ ਪੁਲਿਸ ‘ਚ ਆਪਣੀ ਸ਼ਿਕਾਇਤ ਕੀਤੀ। ਇਸ ਤੋਂ ਬਾਅਦ ਕਈ ਦਿਨ ਬਾਅਦ ਲੁਧਿਆਣਾ ਪੁਲਿਸ ਨੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੇ ਮੁੰਡੇ ਦੀ ਐਕਟਿਵਾ ਨਹਿਰ ਕੋਲੋਂ ਬਰਾਮਦ ਹੋਈ ਹੈ।
ਉਨ੍ਹਾਂ ਕਿਹਾ ਕਿ ਗੋਤਾਖੋਰਾਂ ਦੀ ਮਦਦ ਨਾਲ ਜਦੋਂ ਨਹਿਰ ‘ਚ ਲੱਭਿਆ ਗਿਆ ਤਾਂ ਇੱਕ ਨੌਜਵਾਨ ਦੀ ਲਾਸ਼ ਬਰਾਮਦ ਹੋ ਗਈ ਜਦੋਂ ਕਿ ਦੂਜੇ ਦੀ ਲਾਸ਼ ਮੋਗਾ ਕੋਲ ਬਰਾਮਦ ਹੋਈ ਹੈ। ਨੌਜਵਾਨਾਂ ਦੀ ਮੌਤ ਦੀ ਖ਼ਬਰ ਸੁਣ ਦੋਹੇ ਪਰਿਵਾਰ ਸੋਗ ‘ਚ ਹਨ। ਪਰਿਵਾਰ ਵਾਲੀਆਂ ਮੁਤਾਬਕ ਉਨ੍ਹਾਂ ਦੇ ਪੁਤਰਾਂ ਦਾ ਕਤਲ ਕੀਤਾ ਗਿਆ ਹੈ। ਉਨ੍ਹਾਂ ਪੁਲਿਸ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। ਪੁਲਿਸ ਨੇ ਦੋਹਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।