ਪੰਜਾਬ

punjab

ETV Bharat / state

Robbery in Khanna : ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਲੁੱਟੇ ਦੋ ਸ਼ਰਾਬ ਦੇ ਠੇਕੇ

ਖੰਨਾ ਵਿਚ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਦੋ ਠੇਕਿਆਂ ਉਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਠੇਕਾ ਮਾਲਕ ਅਨੁਸਾਰ ਦੋਵਾਂ ਨੇ ਪਹਿਲਾਂ ਅਹਾਤੇ ਉਤੇ ਬੈਠ ਕੇ ਸ਼ਰਾਬ ਪੀਤੀ ਤੇ ਠੇਕੇ ਉਤੇ ਆ ਕੇ ਸ਼ਰਾਬ ਮੰਗੀ। ਜਦੋਂ ਠੇਕੇ ਦਾ ਕਰਿੰਦਾ ਸ਼ਰਾਬ ਦੇਣ ਲਈ ਮੁੜਿਆ ਤਾਂ ਉਹ ਗੱਲਾ ਲੁੱਟ ਕੇ ਫਰਾਰ ਹੋ ਗਏ।

Two liquor stores were robbed by robbers in Khanna
ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਲੁੱਟੇ ਦੋ ਸ਼ਰਾਬ ਦੇ ਠੇਕੇ

By

Published : Feb 13, 2023, 1:43 PM IST

ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਲੁੱਟੇ ਦੋ ਸ਼ਰਾਬ ਦੇ ਠੇਕੇ

ਖੰਨਾ :ਇਲਾਕੇ ਵਿੱਚ ਲੁੱਟ-ਖੋਹ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਬੀਤੀ ਦੇਰ ਰਾਤ ਬਾਈਕ ਸਵਾਰ 2 ਲੁਟੇਰਿਆਂ ਨੇ ਸ਼ਰਾਬ ਦੇ ਦੋ ਠੇਕਿਆਂ ਨੂੰ ਇੱਕੋ ਤਰੀਕੇ ਨਾਲ ਲੁੱਟਿਆ। ਪਹਿਲਾਂ ਬੀਜਾ 'ਚ ਸ਼ਰਾਬ ਦੇ ਠੇਕੇ 'ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਜਿਸ ਤੋਂ ਬਾਅਦ ਕਰੀਬ 12 ਕਿਲੋਮੀਟਰ ਦੂਰ ਖੰਨਾ ਦੇ ਜੀਟੀ ਰੋਡ 'ਤੇ ਅਨਾਜ ਮੰਡੀ ਨੇੜੇ ਠੇਕਾ ਲੁੱਟਿਆ ਗਿਆ। ਦੋਵਾਂ ਘਟਨਾਵਾਂ ਤੋਂ ਬਾਅਦ ਸ਼ਰਾਬ ਕਾਰੋਬਾਰੀਆਂ ਵਿਚ ਡਰ ਦਾ ਮਾਹੌਲ ਹੈ। ਸਥਾਨਕ ਜੀਟੀ ਰੋਡ 'ਤੇ ਸਥਿਤ ਅਨਾਜ ਮੰਡੀ ਦੇ ਗੇਟ ਨਜ਼ਦੀਕ ਦੋ ਨੌਜਵਾਨਾਂ ਨੇ ਬੜੀ ਚਲਾਕੀ ਨਾਲ ਠੇਕੇ 'ਚ ਪਏ ਗੱਲੇ ਨੂੰ ਚੁੱਕ ਲਿਆ ਅਤੇ ਮੌਕੇ ਤੋਂ ਫ਼ਰਾਰ ਹੋ ਗਏ।


ਪਹਿਲਾਂ ਪੀਤੀ ਦਾਰੂ ਫਿਰ ਕੀਤੀ ਲੁੱਟ :ਠੇਕਾ ਮੁਲਾਜ਼ਮਾਂ ਅਤੇ ਅਹਾਤੇ ਦੇ ਮੁਲਾਜ਼ਮਾਂ ਨੇ ਪਿੱਛਾ ਵੀ ਕੀਤਾ ਪਰ ਉਹ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਏ। ਠੇਕਾ ਸਰਦਾਰ ਵਾਈਨ ਕੰਪਨੀ ਦਾ ਹੈ, ਜਿਸ ਤੋਂ ਬਾਅਦ ਮੌਕੇ 'ਤੇ ਪਹੁੰਚੇ ਸ਼ਰਾਬ ਕਾਰੋਬਾਰੀ ਸੁੱਖੀ ਸਵੈਚ ਨੇ ਦੱਸਿਆ ਕਿ ਦੋ ਸਰਦਾਰ ਨੌਜਵਾਨ ਪਹਿਲਾਂ ਅਹਾਤੇ 'ਤੇ ਬੈਠੇ ਸ਼ਰਾਬ ਪੀ ਰਹੇ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਕਰਿੰਦੇ ਤੋਂ ਕੁਆਰਟਰ ਮੰਗਿਆ ਅਤੇ ਇਸ ਦੌਰਾਨ ਇਕ ਲੜਕੇ ਨੇ ਮੋਟਰਸਾਈਕਲ ਸਟਾਰਟ ਕਰ ਲਿਆ ਅਤੇ ਦੂਜੇ ਲੜਕੇ ਨੇ ਉਥੇ ਪਏ ਗੱਲੇ ਨੂੰ ਚੁੱਕ ਲਿਆ ਅਤੇ ਮੋਟਰਸਾਈਕਲ 'ਤੇ ਲੁਧਿਆਣਾ ਵੱਲ ਭੱਜ ਗਏ। ਗੱਲੇ ਵਿੱਚ ਕਰੀਬ 40,000 ਰੁਪਏ ਸਨ।

ਇਹ ਵੀ ਪੜ੍ਹੋ :INDIA VS PAK T20 WORLD CUP: ਭਾਰਤ ਨੇ ਵਿਸ਼ਵ ਕੱਪ 'ਚ ਜਿੱਤ ਨਾਲ ਕੀਤੀ ਸ਼ੁਰੂਆਤ, ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾਇਆ

ਕਰਿੰਦੇ ਨੂੰ ਡਰਾ ਕੇ ਲੁੱਟਿਆ ਗੱਲਾ :ਦੂਜੇ ਪਾਸੇ ਬੀਜਾ ਵਿੱਚ ਹੋਈ ਲੁੱਟ ਸਬੰਧੀ ਜਾਣਕਾਰੀ ਦਿੰਦਿਆਂ ਠੇਕਾ ਮੁਲਾਜ਼ਮ ਪੂਰਨ ਚੰਦ ਨੇ ਦੱਸਿਆ ਕਿ ਦੋ ਲੁਟੇਰੇ ਮੂੰਹ ਢੱਕ ਕੇ ਮੋਟਰਸਾਈਕਲ ’ਤੇ ਆਏ ਸਨ। ਉਨ੍ਹਾਂ ਨੇ ਆਉਂਦਿਆਂ ਹੀ ਉਸਨੂੰ ਡਰਾ ਧਮਕਾ ਕੇ ਗੱਲੇ 'ਚੋਂ ਕਰੀਬ 19 ਹਜ਼ਾਰ ਰੁਪਏ ਦੀ ਨਕਦੀ ਲੁੱਟ ਲਈ ਅਤੇ ਫਰਾਰ ਹੋ ਗਏ। ਪੂਰਨ ਚੰਦ ਨੇ ਅੱਗੇ ਦੱਸਿਆ ਕਿ ਲੁਟੇਰਿਆਂ ਕੋਲ ਡੰਡੇ ਵੀ ਸਨ। ਉਸ ਨੂੰ ਡੰਡਾ ਦਿਖਾ ਕੇ ਡਰਾਇਆ ਗਿਆ, ਜਿਸ ਤੋਂ ਬਾਅਦ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।

ABOUT THE AUTHOR

...view details