ਪੰਜਾਬ

punjab

ETV Bharat / state

ਮਾਤਮ ਵਿੱਚ ਬਦਲਿਆ ਖੁਸ਼ੀਆਂ ਦਾ ਮਾਹੌਲ, ਦੋ ਭਰਾਵਾਂ ਦੀ ਹਾਦਸੇ ਵਿੱਚ ਮੌਤ

4 ਸਾਲਾਂ ਬਾਅਦ ਕੈਨੇਡਾ ਤੋਂ ਭੈਣ ਦੇ ਵਿਆਹ ਦੀਆਂ ਤਿਆਰੀਆਂ ਕਰਨ ਲਈ ਪੰਜਾਬ ਪਹੁੰਚੇ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਉਕਤ ਨੌਜਵਾਨ ਨਾਲ ਮਾਮੇ ਦਾ ਵੀ ਲੜਕਾ ਕਾਰ ਵਿਚ ਮੌਜੂਦ ਸੀ, ਦੋਵਾਂ ਦੀ ਹੀ ਮੌਕੇ ਉਤੇ ਮੌਤ ਹੋ ਗਈ। ਦੋਵਾਂ ਪਰਿਵਾਰਾਂ ਵਿਚ ਮਾਤਮ ਦਾ ਮਾਹੌਲ ਹੈ।

Two brothers died in a road accident in Ludhiana
ਲੁਧਿਆਣਾ ਵਿਚ ਮਾਤਮ ਵਿਚ ਬਦਲਿਆ ਖੁਸ਼ੀਆਂ ਦਾ ਮਾਹੌਲ, ਦੋ ਭਰਾਵਾਂ ਦੀ ਸੜਕ ਹਾਦਸੇ ਵਿਚ ਮੌਤ

By

Published : Jan 20, 2023, 1:53 PM IST

ਲੁਧਿਆਣਾ ਵਿਚ ਮਾਤਮ ਵਿਚ ਬਦਲਿਆ ਖੁਸ਼ੀਆਂ ਦਾ ਮਾਹੌਲ, ਦੋ ਭਰਾਵਾਂ ਦੀ ਸੜਕ ਹਾਦਸੇ ਵਿਚ ਮੌਤ

ਲੁਧਿਆਣਾ : ਲੁਧਿਆਣਾ ਦੇ ਸਿੱਧਵਾਂ ਬੇਟ ਇਲਾਕੇ ਦੇ ਵਿੱਚ ਉਸ ਵੇਲੇ ਖੁਸ਼ੀਆਂ ਦਾ ਮਾਹੌਲ ਮਾਤਮ ਵਿੱਚ ਬਦਲ ਗਿਆ ਜਦੋਂ ਕੈਨੇਡਾ ਤੋਂ ਆਏ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਦੋਵੇਂ ਨੌਜਵਾਨਾਂ ਦੀ ਪਛਾਣ ਬਲਰਾਜ ਸਿੰਘ ਅਤੇ ਮਨਦੀਪ ਸਿੰਘ ਵਜੋਂ ਹੋਈ ਹੈ। ਮਨਦੀਪ ਸਿੰਘ ਬਲਰਾਜ ਸਿੰਘ ਦੇ ਮਾਮੇ ਦਾ ਬੇਟਾ ਹੈ ਅਤੇ ਬਲਰਾਜ ਚਾਰ ਸਾਲ ਪਹਿਲਾਂ ਕੈਨੇਡਾ ਗਿਆ ਸੀ। 13 ਜਨਵਰੀ ਨੂੰ ਉਹ ਲੁਧਿਆਣਾ ਦੇ ਮੁੱਲਾਂਪੁਰ ਦਾਖਾ ਨੇ ਸਿਧਵਾਂ ਬੇਟ ਆਪਣੀ ਭੈਣ ਦੇ ਵਿਆਹ ਦੀਆਂ ਤਿਆਰੀਆਂ ਕਰਵਾਉਣ ਲਈ ਆਇਆ ਸੀ। ਉਹ ਆਪਣੇ ਕਿਸੇ ਦੋਸਤ ਦੇ ਭਰਾ ਦੇ ਵਿਆਹ ਤੋਂ ਮਾਨਸਾ ਤੋਂ ਵਾਪਿਸ ਆ ਰਹੇ ਸਨ, ਜਦੋਂ ਖੜੀ ਟਰਾਲੀ ਵਿਚ ਕਾਰ ਦਾ ਵੱਜੀ। ਗੱਡੀ ਦੀ ਰਫਤਾਰ ਇੰਨੀ ਜ਼ਿਆਦਾ ਸੀ ਕੇ ਦੋਵਾਂ ਦੀ ਮੌਕੇ ਉਤੇ ਹੀ ਮੌਤ ਹੋ ਗਈ।



ਬੀਤੇ ਦਿਨੀਂ ਉਸ ਦਾ ਸਸਕਾਰ ਕੀਤਾ ਗਿਆ, ਦੋਵਾਂ ਪਰਿਵਾਰਾਂ ਵਿਚ ਸੋਗ ਦੀ ਲਹਿਰ ਹੈ। ਮ੍ਰਿਤਕ ਲੁਧਿਆਣਾ ਦੇ ਪਿੰਡ ਅੱਬੂਵਾਲ ਦਾ ਵਸਨੀਕ ਸੀ। ਓਥੇ ਹੀ ਉਸ ਦੇ ਮਾਮੇ ਦੇ ਬੇਟੇ ਮਨਦੀਪ ਨੇ ਜਲਦ ਹੀ ਆਸਟ੍ਰੇਲੀਆ ਜਾਣਾ ਸੀ। ਮਨਦੀਪ ਦੀ ਮਾਤਾ ਦੀ ਵੀ ਕਾਫੀ ਸਮੇਂ ਪਹਿਲਾਂ ਹੀ ਮੌਤ ਹੋ ਗਈ ਸੀ ਅਤੇ ਉਸ ਦੇ ਵਡੇ ਭਰਾ ਦੀ ਵੀ ਮੌਤ ਹੋ ਚੁੱਕੀ ਹੈ, ਜਿਸ ਤੋਂ ਬਾਅਦ ਉਸ ਦੀ ਭਾਬੀ ਦਾ ਵਿਆਹ ਮਨਦੀਪ ਨਾਲ ਕਰਵਾ ਦਿੱਤਾ ਗਿਆ ਸੀ। ਉਸ ਦੇ ਸਿਰ ਉਤੇ ਹੀ ਪਰਿਵਾਰ ਦੀ ਸਾਰੀ ਜ਼ਿੰਮੇਵਾਰੀ ਸੀ।

ਇਹ ਵੀ ਪੜ੍ਹੋ :ਡੀਸੀ ਦਫ਼ਤਰ ਦੇ ਕਾਮਿਆਂ ਨੇ ਕੀਤੇ CM ਮਾਨ ਦੇ ਤਰਲੇ, ਦੇਖੋ ਅੱਗਿਓਂ ਕੀ ਬੋਲੇ ਸੀਐਮ ਮਾਨ



ਗੁਰਪ੍ਰੀਤ ਸਿੰਘ ਮ੍ਰਿਤਕ ਬਲਰਾਜ ਦੇ ਪਿਤਾ ਅਤੇ ਸੁਰਿੰਦਰ ਸਿੰਘ ਮ੍ਰਿਤਕ ਮਨਦੀਪ ਦੇ ਪਿਤਾ ਨੇ ਦੱਸਿਆ ਕਿ ਉਨ੍ਹਾ ਦੇ ਜਵਾਨ ਪੁੱਤਾਂ ਦੀ ਮੌਤ ਹੋ ਗਈ ਹੈ ਪਰਿਵਾਰ ਚ ਬੇਟੀ ਦੇ ਵਿਆਹ ਦੀਆਂ ਤਿਆਰੀਆਂ ਚਲ ਰਹੀਆਂ ਸਨ ਓਥੇ ਹੀ ਬਲਰਾਜ ਦੇ ਦੋਸਤ ਨੇ ਦੱਸਿਆ ਕਿ ਸਾਡੇ ਲਈ ਇਹ ਬਹੁਤ ਦੁੱਖ ਵਾਲੀ ਗੱਲ ਹੈ ਉਨ੍ਹਾ ਕਿਹਾ ਕਿ ਅਸੀਂ ਸ਼ੁਰੂ ਤੋਂ ਹੀ ਇਕੱਠੇ ਪੜ੍ਹੇ ਸਨ ਉਨ੍ਹਾ ਕਿਹਾ ਕਿ ਉਸ ਨੂੰ ਆਪਣੇ ਪਰਿਵਾਰ ਨਾਲ ਬਹੁਤ ਪਿਆਰ ਸੀ ਅਤੇ 4 ਸਾਲ ਬਾਅਦ ਆਉਣ ਕਰਕੇ ਓਹ ਕਾਫੀ ਉਤਸ਼ਾਹਿਤ ਸੀ ਓਥੇ ਹੀ ਓਸ ਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਉਸ ਦੇ ਪਿਤਾ ਨੇ ਕਿਹਾ ਕੇ ਅਸੀਂ ਆਪਣੇ ਆਪ ਨੂੰ ਸੰਭਾਲ ਨਹੀਂ ਪ ਰਹੇ।।

ABOUT THE AUTHOR

...view details