ਪੰਜਾਬ

punjab

ETV Bharat / state

ਡਰਾਇਵਰੀ 'ਚ ਨਹੀਂ ਹੋਈ ਕਮਾਈ ਤਾਂ ਵੇਚਣ ਲੱਗਾ ਨਸ਼ਾ, ਹੈਰੋਇਨ ਸਣੇ ਕਾਬੂ

ਡਰਾਇਵਰੀ ਦਾ ਕੰਮ ਕਰਦੇ ਨੌਜਵਾਨ ਨੂੰ ਜਦ ਕਮਾਈ ਪੂਰੀ ਨਾ ਹੁੰਦੀ ਵਿਖਾਈ ਦਿੱਤੀ ਤਾਂ, ਉਸ ਨੇ ਨਸ਼ਾ ਤਸਕਰੀ ਸ਼ੁਰੂ ਕਰ ਦਿੱਤੀ। ਪੁਲਿਸ ਨੇ ਹੈਰੋਇਨ ਸਣੇ ਉਕਤ ਵੱਖ-ਵੱਖ ਮਾਮਲਿਆ ਤਹਿਤ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

drug smuggling in ludhiana
ਫ਼ੋਟੋ

By

Published : Jan 7, 2020, 12:25 PM IST

ਲੁਧਿਆਣਾ: ਨਸ਼ਾ ਤਸਕਰੀ ਦੇ ਮਾਮਲੇ ਵਿੱਚ ਐਸਟੀਐਫ ਲੁਧਿਆਣਾ ਟੀਮ ਵੱਲੋਂ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਸ ਦੀ ਸ਼ਨਾਖਤ ਅਜੇ ਕੁਮਾਰ ਤੇ ਉਮਰ 23 ਸਾਲ ਵਜੋਂ ਹੋਈ ਹੈ। ਮੁਲਜ਼ਮ ਕੋਲੋਂ ਐਸਟੀਐਫ ਨੇ 212 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਇਸ ਤੋਂ ਇਲਾਵਾ ਇੱਕ ਇਲੈਕਟ੍ਰੋਨਿਕ ਕੰਡਾ ਅਤੇ ਕੁਝ ਖਾਲੀ ਲਿਫ਼ਾਫੇ ਵੀ ਬਰਾਮਦ ਹੋਏ ਹਨ। ਐਸਟੀਐਫ ਮੁਲਜ਼ਮ ਤੋਂ ਪੁੱਛਗਿੱਛ ਕਰ ਰਹੀ ਹੈ।

ਵੇਖੋ ਵੀਡੀਓ

ਇੰਚਾਰਜ ਐਸਟੀਐਫ ਹਰਬੰਸ ਸਿੰਘ ਨੇ ਮਾਮਲੇ ਦੀ ਜਾਣਕਾਰੀ ਦਿੰਦਿਆ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ। ਲੁਧਿਆਣਾ ਐਸਟੀਐਫ ਦੇ ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਮੁਲਜ਼ਮ ਆਪਣੇ ਘਰ ਦੇ ਨੇੜੇ ਹੀ ਨਸ਼ਾ ਵੇਚਣ ਦਾ ਗੋਰਖ ਧੰਦਾ ਚਲਾਉਂਦਾ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਛਾਪੇਮਾਰੀ ਕਰਕੇ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ ਹੈ। ਮੁਲਜ਼ਮ ਕੋਲੋਂ ਨਸ਼ਾ ਵੀ ਬਰਾਮਦ ਕੀਤਾ ਗਿਆ।

ਮੁਲਜ਼ਮ ਪੇਸ਼ੇ ਤੋਂ ਡਰਾਈਵਰ ਦੱਸਿਆ ਜਾ ਰਿਹਾ ਹੈ ਅਤੇ ਬੀਤੇ ਇਕ ਸਾਲ ਤੋਂ ਕੋਈ ਕੰਮ ਨਾ ਮਿਲਣ ਕਰਕੇ ਉਸ ਨੇ ਹੈਰੋਇਨ ਵੇਚਣ ਦਾ ਧੰਦਾ ਸ਼ੁਰੂ ਕਰ ਦਿੱਤਾ। ਐਸਟੀਐਫ਼ ਨੇ ਦੱਸਿਆ ਕਿ ਜ਼ਿਆਦਾਤਰ ਹੈਰੋਇਨ ਉਹ ਡਰਾਈਵਰਾਂ ਨੂੰ ਹੀ ਸਪਲਾਈ ਕਰਦਾ ਸੀ। ਦੱਸਿਆ ਜਾ ਰਿਹਾ ਕਿ ਮੁਲਜ਼ਮ ਖੁਦ ਵੀ ਨਸ਼ਾ ਕਰਨ ਦਾ ਆਦੀ ਹੈ ਅਤੇ ਆਪਣਾ ਖ਼ਰਚਾ ਕੱਢਣ ਲਈ ਉਸ ਨੇ ਇਹ ਕੰਮ ਸ਼ੁਰੂ ਕੀਤਾ ਸੀ।

ਇਸ ਤੋਂ ਇਲਾਵਾ ਇੱਕ ਹੋਰ ਨਸ਼ਾ ਤਸਕਰੀ ਦਾ ਮੁਲਜ਼ਮ ਵੀ 190 ਗ੍ਰਾਮ ਸਮੈਕ ਸਣੇ ਗ੍ਰਿਫਤਾਰ ਕੀਤਾ ਗਿਆ ਅਤੇ ਇਨ੍ਹਾਂ ਦੋਹਾਂ ਨੂੰ ਅਦਾਲਤ ਵਿੱਚ ਪੇਸ਼ ਕਰਵਾ ਕੇ 2 ਦਿਨ ਦਾ ਰਿਮਾਂਡ ਲਿਆ ਗਿਆ ਹੈ। ਮਾਮਲੇ ਦੀ ਅੱਗੇ ਪੜਤਾਲ ਜਾਰੀ ਹੈ।

ਇਹ ਵੀ ਪੜ੍ਹੋ: ਨਿਰਭਯਾ ਮਾਮਲਾ: ਅੱਜ ਹੋ ਸਕਦੈ ਫਾਂਸੀ ਦੀ ਤਾਰੀਕ ਦਾ ਐਲਾਨ

ABOUT THE AUTHOR

...view details