ਪੰਜਾਬ

punjab

ETV Bharat / state

ਲੁਧਿਆਣਾ 'ਚ ਟਲਿਆ ਵੱਡਾ ਸੜਕ ਹਾਦਸਾ

ਲੁਧਿਆਣਾ ਦੇ ਕਿਲ੍ਹਾ ਚੌਂਕ ਵਿੱਚ ਇੱਕ ਟਰੱਕ ਦੀ ਸਕੂਲ ਵੈਨ ਦੇ ਨਾਲ ਟੱਕਰ ਹੋ ਗਈ ਅਤੇ ਵੈਨ ਦੇ ਡਰਾਈਵਰ ਦੀ ਸੂਝਬੂਝ ਕਾਰਨ ਬਚਾਅ ਹੋ ਗਿਆ। ਹਾਦਸੇ ਦੌਰਾਨ ਸਕੂਲ ਵੈਨ 'ਚ ਸਵਾਰ ਬੱਚਿਆਂ ਨੂੰ ਮਾਮੂਲੀ ਚੋਟਾਂ ਲੱਗੀਆਂ। ਮੌਕੇ 'ਤੇ ਲੋਕਾਂ ਨੇ ਬੱਚਿਆਂ ਨੂੰ ਤੁਰੰਤ ਬਚਾ ਲਿਆ।

ਸੜਕ ਹਾਦਸਾ
ਸੜਕ ਹਾਦਸਾ

By

Published : Jan 24, 2020, 1:43 PM IST

ਲੁਧਿਆਣਾ: ਜੋਧੇਵਾਲ ਬਸਤੀ ਨੇੜੇ ਕਿਲ੍ਹਾ ਚੌਂਕ ਵਿੱਚ ਸ਼ੁਕਰਵਾਰ ਨੂੰ ਸਵੇਰੇ ਉਸ ਵੇਲੇ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਜਦੋਂ ਇੱਕ ਟਰੱਕ ਦੀ ਸਕੂਲ ਵੈਨ ਦੇ ਨਾਲ ਟੱਕਰ ਹੋ ਗਈ ਅਤੇ ਵੈਨ ਦੇ ਡਰਾਈਵਰ ਦੀ ਸੂਝ-ਬੂਝ ਕਾਰਨ ਬਚਾਅ ਹੋ ਗਿਆ। ਹਾਦਸੇ ਦੌਰਾਨ ਸਕੂਲ ਵੈਨ 'ਚ ਸਵਾਰ ਬੱਚਿਆਂ ਨੂੰ ਹਾਲਾਂਕਿ ਮਾਮੂਲੀ ਚੋਟਾਂ ਲੱਗੀਆਂ ਪਰ ਮੌਕੇ 'ਤੇ ਲੋਕਾਂ ਨੇ ਉਨ੍ਹਾਂ ਨੂੰ ਤੁਰੰਤ ਬਚਾ ਲਿਆ। ਟਰੱਕ ਡਰਾਈਵਰ ਨੂੰ ਵੀ ਮੌਕੇ 'ਤੇ ਫੜ੍ਹ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ।

ਲੁਧਿਆਣਾ 'ਚ ਟਲਿਆ ਵੱਡਾ ਸੜਕ ਹਾਦਸਾ

ਜਿਨ੍ਹਾਂ ਬੱਚਿਆਂ ਦੇ ਸੱਟਾਂ ਵੱਜੀਆਂ ਉਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰ ਆਪਣੇ ਨਾਲ ਘਰ ਵਾਪਸ ਲੈ ਗਏ ਅਤੇ ਕੁੱਝ ਬੱਚਿਆ ਨੂੰ ਹਸਪਤਾਲ ਭੇਜ ਦਿੱਤਾ ਗਿਆ।

ਇਸ ਮੌਕੇ ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਸਵੇਰੇ ਸਕੂਲ ਦੇ ਸਮੇਂ ਇਹ ਹਾਦਸਾ ਵਾਪਰਿਆ। ਉਨ੍ਹਾਂ ਕਿਹਾ ਕਿ ਇਹ ਚੌਂਕ ਕਾਫ਼ੀ ਖਤਰਨਾਕ ਹੈ, ਇੱਥੇ ਆਏ ਦਿਨ ਸੜਕ ਹਾਦਸੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਸਥਾਨਕ ਪ੍ਰਸ਼ਾਸਨ ਨੂੰ ਇਸ ਸਬੰਧੀ ਧਿਆਨ ਦੇਣਾ ਚਾਹੀਦਾ ਹੈ।

ਇਹ ਵੀ ਪੜ੍ਹੋ: 26 ਤੇ 27 ਜਨਵਰੀ ਨੂੰ ਸੂਬੇ ਦੇ ਕਈ ਹਿੱਸਿਆਂ 'ਚ ਪਵੇਗਾ ਮੀਂਹ, ਵਧੇਗੀ ਠੰਡ: ਮੌਸਮ ਵਿਭਾਗ

ਉਧਰ ਮੌਕੇ 'ਤੇ ਪਹੁੰਚੇ ਪੁਲਿਸ ਅਫ਼ਸਰ ਨੇ ਦੱਸਿਆ ਕਿ ਟਰੱਕ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਬੱਚਿਆਂ ਨੂੰ ਸੁਰੱਖਿਅਤ ਉਨ੍ਹਾਂ ਦੇ ਘਰਾਂ ਭੇਜ ਦਿੱਤਾ ਗਿਆ ਹੈ। ਹਾਲਾਂਕਿ ਇਸ ਦੌਰਾਨ ਇੱਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਕਿਉਂਕਿ ਵੈਨ ਸਕੂਲੀ ਬੱਚਿਆਂ ਦੇ ਨਾਲ ਭਰੀ ਹੋਈ ਸੀ ਅਤੇ ਜੇਕਰ ਵੈਨ ਦੀ ਰਫ਼ਤਾਰ ਘੱਟ ਨਾ ਹੁੰਦੀ ਤਾਂ ਇਹ ਹਾਦਸਾ ਵੱਡੇ ਹਾਦਸੇ 'ਚ ਵੀ ਤਬਦੀਲ ਹੋ ਜਾਣਾ ਸੀ।

ABOUT THE AUTHOR

...view details