ਪੰਜਾਬ

punjab

ETV Bharat / state

ਧੁੰਦ ਕਾਰਨ ਖੰਨਾ ਨੇੜੇ ਦੋ ਗੱਡੀਆਂ ਵਿਚਾਲੇ ਟੱਕਰ, ਟੈਂਕੀ ਫਟਣ ਕਾਰਨ ਲੱਗੀ ਅੱਗ - ਖੰਨਾ ਨੇੜੇ ਦੋ ਗੱਡੀਆਂ ਵਿਚਾਲੇ ਟੱਕਰ

ਸੰਘਣੀ ਧੁੰਦ ਕਾਰਨ ਖੰਨਾ ਨੇੜੇ ਦੋ ਗੱਡੀਆਂ ਵਿਚਾਲੇ ਟੱਕਰ ਹੋ ਗਈ। ਇਸ ਟੱਕਰ ਤੋਂ ਬਾਅਦ ਅਚਾਨਕ ਹੀ ਟਰੱਕ ਵਿੱਚ ਅੱਗ ਲੱਗ ਗਈ ਤੇ ਧਮਾਕਾ ਹੋ ਗਿਆ।

Truck and car collision
ਧੁੰਦ ਕਾਰਨ ਖੰਨਾ ਨੇੜੇ ਦੋ ਗੱਡੀਆਂ ਵਿਚਾਲੇ ਟੱਕਰ,

By

Published : Jan 16, 2020, 7:53 AM IST

ਖੰਨਾ: ਕਈ ਦਿਨਾਂ ਬਾਅਦ ਪਈ ਸੰਘਣੀ ਧੁੰਦ ਕਾਰਨ ਅੱਜ ਖੰਨਾ ਨੇੜੇ ਈਸੜੂ ਵਿੱਚ ਦੋ ਗੱਡੀਆਂ ਦੇ ਆਪਸ ਵਿੱਚ ਟਕਰਾਉਣ ਨਾਲ ਅੱਗ ਲੱਗ ਗਈ।

ਮਿਲੀ ਜਾਣਕਾਰੀ ਅਨੁਸਾਰ ਬੈਨੀਪਾਲ ਢਾਬੇ ਦੇ ਕੋਲ ਇੱਕ ਟਿੱਪਰ ਬੱਜਰੀ ਨਾਲ ਭਰਿਆ ਹੋਇਆ ਖੰਨਾ ਤੋਂ ਮਲੇਰਕੋਟਲਾ ਨੂੰ ਜਾ ਰਿਹਾ ਸੀ ਅਤੇ ਮਾਲੇਰਕੋਟਲਾ ਸਾਈਡ ਤੋਂ ਆ ਰਿਹਾ ਕੈਂਟਰ ਜੋ ਕਿ ਕਬਾੜ ਨਾਲ ਭਰਿਆ ਹੋਇਆ ਸੀ ਉਸ ਨਾਲ ਟਕਰਾ ਗਿਆ।

ਧੁੰਦ ਕਾਰਨ ਖੰਨਾ ਨੇੜੇ ਦੋ ਗੱਡੀਆਂ ਵਿਚਾਲੇ ਟੱਕਰ,

ਇਸ ਟੱਕਰ ਤੋਂ ਬਾਅਦ ਅਚਾਨਕ ਹੀ ਟਰੱਕ ਵਿੱਚ ਅੱਗ ਲੱਗ ਗਈ ਤੇ ਧਮਾਕਾ ਹੋ ਗਿਆ ਜਿਸ ਵਿੱਚ ਡਰਾਈਵਰ ਹਰਮਿੰਦਰ ਸਿੰਘ ਜੋ ਕਿ ਆਰਨੀਆਂ ਵਾਲਾ ਫਾਜ਼ਿਲਕਾ ਦਾ ਰਹਿਣ ਵਾਲਾ ਸੀ ਉਸ ਦੀ ਲੱਤ ਟੁੱਟ ਗਈ ਅਤੇ ਅੱਗ ਲੱਗਣ ਕਾਰਨ ਉਸ ਦੀਆਂ ਲੱਤਾਂ ਵੀ ਝੁਲਸ ਗਈਆਂ।

ਧੁੰਦ ਕਾਰਨ ਖੰਨਾ ਨੇੜੇ ਦੋ ਗੱਡੀਆਂ ਵਿਚਾਲੇ ਟੱਕਰ,

ਇਸ ਹਾਦਸੇ ਨੂੰ ਦੇਖਣ ਵਾਸਤੇ ਜਦੋਂ ਇੱਕ ਗੱਡੀ ਮਹਿੰਦਰਾ ਜੀਪ ਰੁਕ ਗਈ ਤਾਂ ਉਸ ਦੇ ਪਿੱਛੇ ਆ ਰਹੀ ਦੁੱਧ ਵਾਲੀ ਗੱਡੀ ਮਹਿੰਦਰਾ ਉਸ ਨਾਲ ਟਕਰਾ ਗਈ। ਉਹਨਾਂ ਦਾ ਜਾਨੀ ਮਾਲੀ ਨੁਕਸਾਨ ਹੋਣ ਤੋਂ ਬਚਾਅ ਰਿਹਾ। ਮੌਕੇ ਉੱਤੇ ਖੜੇ ਲੋਕਾਂ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਦੀ ਗੱਡੀ ਕਾਫੀ ਲੇਟ ਪਹੁੰਚੀ ਜਿਸ ਕਾਰਨ ਨੁਕਸਾਨ ਜ਼ਿਆਦਾ ਹੋਇਆ। ਪੁਲਿਸ ਵੀ ਮੌਕੇ ਉੱਤੇ ਪਹੁੰਚ ਗਈ ਸੀ ਅਤੇ ਡਰਾਈਵਰ ਨੂੰ ਖੰਨਾ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।

ABOUT THE AUTHOR

...view details