ਲੁਧਿਆਣਾ: ਲੰਮੀ ਜੱਦੋ-ਜਹਿਦ ਦੇ ਬਾਅਦ ਰਾਜ ਸਭਾ 'ਚ ਆਖਿਰਕਾਰ ਮੋਦੀ ਸਰਕਾਰ ਨੇ ਤਿੰਨ ਤਲਾਕ ਦਾ ਬਿਲ ਪਾਸ ਕਰਵਾ ਲਿਆ ਹੈ। ਬਿੱਲ ਦੇ ਹੱਕ 'ਚ 99 ਜਦੋਂ ਕਿ ਵਿਰੋਧ ਵਿੱਚ 84 ਵੋਟਾਂ ਪਈਆਂ। ਉਧਰ, ਬਿਲ ਪਾਸ ਹੋਣ ਤੋਂ ਬਾਅਦ ਮੁਸਲਿਮ ਭਾਈਚਾਰੇ ਨਾਲ ਸਬੰਧਤ ਕੁਝ ਲੋਕ ਇਸ ਦਾ ਵਿਰੋਧ ਕਰ ਰਹੇ ਹਨ। ਲੁਧਿਆਣਾ ਦੇ ਜਾਮਾ ਮਸਜਿਦ ਦੇ ਨਾਇਬ ਇਮਾਮ ਨੇ ਇਸ ਬਿਲ ਨੂੰ ਨਕਾਰ ਦਿੱਤਾ ਹੈ।
ਤਿੰਨ ਤਲਾਕ ਬਿੱਲ ਨੂੰ ਲੁਧਿਆਣਾ ਦੇ ਨਾਇਬ ਇਮਾਮ ਨੇ ਨਕਾਰਿਆ - triple talaq bill oppossed
ਰਾਜ ਸਭਾ 'ਚ ਪਾਸ ਹੋਏ ਤਿੰਨ ਤਲਾਕ ਦੇ ਬਿਲ 'ਤੇ ਮੁਸਲਿਮ ਭਾਈਚਾਰਾ ਵਿਰੋਧ ਜਤਾ ਰਿਹਾ ਹੈ। ਲੁਧਿਆਣਾ ਦੇ ਜਾਮਾ ਮਸਜਿਦ ਦੇ ਨਾਇਬ ਇਮਾਮ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਇਸ ਬਿਲ ਨੂੰ ਨਕਾਰ ਦਿੱਤਾ ਹੈ।
ਫ਼ੋਟੋ
ਤਿੰਨ ਤਲਾਕ ਬਿਲ ਸਬੰਧੀ ਗੱਲਬਾਤ ਕਰਦਿਆਂ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਕਿਹਾ ਕਿ ਬਿੱਲ ਦੇ ਵਿੱਚ ਦੇਸ਼ ਭਰ ਦੇ ਮੁਸਲਿਮ ਵਿਦਵਾਨਾਂ ਨੇ ਸੋਧਾਂ ਕਹੀਆਂ ਸਨ, ਉਨ੍ਹਾਂ ਸੋਧਾਂ ਨੂੰ ਬਿਲ 'ਚ ਨਜ਼ਰਅੰਦਾਜ਼ ਕੀਤਾ ਗਿਆ ਹੈ। ਉਨ੍ਹਾਂ ਬਿਲ ਨੂੰ ਸਿਰੇ ਤੋਂ ਖ਼ਾਰਜ ਕਰਦਿਆਂ ਕਿਹਾ ਕਿ ਬਿਲ ਮੁਸਲਿਮ ਭਾਈਚਾਰੇ ਦੇ ਹੱਕ 'ਚ ਨਹੀਂ ਹੈ। ਨਾਇਬ ਇਮਾਮ ਨੇ ਕਿਹਾ ਕਿ ਮੁਸਲਮਾਨ ਭਾਈਚਾਰਾ ਚਾਹੁੰਦਾ ਸੀ ਕਿ ਤਲਾਕ ਦੇ ਕਾਨੂੰਨ 'ਚ ਸੋਧ ਹੋਵੇ।