ਪੰਜਾਬ

punjab

ETV Bharat / state

ਸ਼ਹੀਦਾਂ ਦੇ ਸਮਾਰਕ ਸਥਾਨ ਇਹ ਵਰ੍ਹੇ ਰਹੇ ਸੁੰਨੇ - ਸ਼ਹੀਦ ਸੁਖਦੇਵ ਥਾਪਰ

ਸ਼ਹੀਦ ਸੁਖਦੇਵ ਥਾਪਰ ਦਾ ਜੱਦੀ ਘਰ ਲੁਧਿਆਣਾ ਵਿੱਚ ਹੈ। ਇੱਥੇ ਅੱਜ ਸਾਰਿਆਂ ਵਲੋਂ ਘਰੋਂ ਬੈਠ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ।

Shaheed Sukhdev Singh tributed, Shaheed Sukhdev singh house
ਫ਼ੋੋਟੋ

By

Published : Mar 23, 2020, 3:05 PM IST

ਲੁਧਿਆਣਾ: ਨੌਘਰਾ ਵਿੱਚ ਸ਼ਹੀਦ ਸੁਖਦੇਵ ਥਾਪਰ ਦਾ ਜੱਦੀ ਘਰ ਹੈ। ਅੱਜ ਦੇ ਦਿਨ ਹਰ ਸਾਲ ਸੁਖਦੇਵ ਥਾਪਰ ਦੀ ਯਾਦਗਾਰ 'ਤੇ ਹਵਨ ਕਰਵਾਏ ਜਾਂਦੇ ਹਨ, ਪਰ ਇਸ ਵਾਰ ਲੋਕਾਂ ਨੂੰ ਘਰਾਂ ਵਿੱਚ ਹੀ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ, ਸ਼ਹੀਦ ਦੇ ਪਰਿਵਾਰਕ ਮੈਂਬਰ ਅਤੇ ਟਰੱਸਟੀਆਂ ਨੇ ਕਿਹਾ ਹੈ ਕਿ ਅੱਜ ਤੱਕ ਸ਼ਹੀਦਾਂ ਨੂੰ ਸ਼ਹੀਦ ਦਾ ਦਰਜਾ ਤੱਕ ਨਹੀਂ ਦਿੱਤਾ ਗਿਆ ਜਿਸ ਦੀ ਬੇਹੱਦ ਲੋੜ ਹੈ।

ਵੇਖੋ ਵੀਡੀਓ

ਸੁਖਦੇਵ ਥਾਪਰ ਮੈਮੋਰੀਅਲ ਟਰੱਸਟ ਦੇ ਪ੍ਰਧਾਨ ਅਸ਼ੋਕ ਥਾਪਰ ਨੇ ਕਿਹਾ ਕਿ ਅੱਜ ਲੋੜ ਹੈ ਕਿ ਸਾਰੇ ਦੇਸ਼ ਵਾਸੀ ਇਕਜੁੱਟ ਹੋ ਕੇ ਕੋਰੋਨਾ ਵਾਇਰਸ ਵਿਰੁੱਧ ਜੰਗ ਲੜਨ। ਉਨ੍ਹਾਂ ਕਿਹਾ ਕਿ ਸ਼ਹੀਦਾਂ ਨੂੰ ਵੀ ਘਰੋਂ ਹੀ ਸ਼ਰਧਾਂਜਲੀ ਦਿੱਤੀ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਇੱਥੇ ਹਰ ਸਾਲ ਸਮਾਗਮ ਕਰਵਾਏ ਜਾਂਦੇ ਹਨ, ਪਰ ਇਸ ਵਾਰ ਸਾਰੇ ਲੋਕਾਂ ਨੂੰ ਘਰੋਂ ਹੀ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦੀ ਅਪੀਲ ਕੀਤੀ ਜਾ ਰਹੀ ਹੈ।

ਉਧਰ ਸ਼ਹੀਦ ਸੁਖਦੇਵ ਟਰੱਸਟ ਦੇ ਜਨਰਲ ਸਕੱਤਰ ਅਤੇ ਪਰਿਵਾਰਕ ਮੈਂਬਰ ਸੰਦੀਪ ਥਾਪਰ ਨੇ ਕਿਹਾ ਹੈ ਕਿ ਸ਼ਹੀਦਾਂ ਨੇ ਸਾਡੇ ਦੇਸ਼ ਚੋਂ ਅੰਗਰੇਜ਼ੀ ਹਕੂਮਤ ਨੂੰ ਭਜਾਇਆ ਸੀ ਅਤੇ ਅੱਜ ਸਾਰੇ ਇਕਜੁੱਟ ਹੋ ਕੇ ਅੰਗਰੇਜ਼ੀ ਬੀਮਾਰੀ ਕਰੋਨਾ ਵਾਰਸ ਨੂੰ ਇੱਥੋਂ ਭਜਾਉਣਾ ਹੈ।

ਇਹ ਵੀ ਪੜ੍ਹੋ: ਦਿੱਲੀ ਨੂੰ ਲੱਗਿਆ ਜਿੰਦਰਾ, ਕੇਜਰੀਵਾਲ ਨੇ ਲੋਕਾਂ ਤੋਂ ਮੰਗਿਆ ਸਹਿਯੋਗ

ABOUT THE AUTHOR

...view details