ਪੰਜਾਬ

punjab

ETV Bharat / state

ਕੋਰੋਨਾ ਮ੍ਰਿਤਕਾਂ ਨੂੰ ਸ਼ਰਧਾਂਜਲੀ ਦੇਣ ਦਾ ਸੰਦੇਸ਼ ਲੋਕਾਂ ਤੱਕ ਨਹੀਂ ਪਹੁੰਚਿਆ: ਸਥਾਨਕ ਵਾਸੀ - ਮੁੱਖ ਮੰਤਰੀ ਪੰਜਾਬ ਦੀ ਅਪੀਲ ਬੇਅਸਰ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੰਘੇ ਦਿਨੀਂ ਪੰਜਾਬ ਭਰ ਦੇ ਲੋਕਾਂ ਨੂੰ ਹੀ ਅਪੀਲ ਕੀਤੀ ਸੀ ਕਿ ਉਹ ਸ਼ਨੀਵਾਰ ਸਵੇਰੇ 11 ਵਜੇ ਤੋਂ ਲੈ ਕੇ 12 ਵਜੇ ਤੱਕ ਆਪਣੇ ਘਰਾਂ ਵਿੱਚ ਰਹਿ ਕੇ ਕੋਰੋਨਾ ਮਹਾਂਮਾਰੀ ਨਾਲ ਮਰਨ ਵਾਲੇ ਲੋਕਾਂ ਨੂੰ ਸ਼ਰਧਾਂਜਲੀ ਦੇਣ ਪਰ ਕਾਂਗਰਸ ਦੇ ਗੜ੍ਹ ਮੰਨੇ ਜਾਣ ਵਾਲੇ ਲੁਧਿਆਣਾ ਵਿੱਚ ਹੀ ਮੁੱਖ ਮੰਤਰੀ ਪੰਜਾਬ ਦੀ ਅਪੀਲ ਬੇਅਸਰ ਸਾਬਤ ਹੁੰਦੀ ਵਿਖਾਈ ਦਿੱਤੀ।

ਫ਼ੋਟੋ
ਫ਼ੋਟੋ

By

Published : Mar 27, 2021, 3:10 PM IST

ਲੁਧਿਆਣਾ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੰਘੇ ਦਿਨੀਂ ਪੰਜਾਬ ਭਰ ਦੇ ਲੋਕਾਂ ਨੂੰ ਹੀ ਅਪੀਲ ਕੀਤੀ ਸੀ ਕਿ ਉਹ ਸ਼ਨੀਵਾਰ ਸਵੇਰੇ 11 ਵਜੇ ਤੋਂ ਲੈ ਕੇ 12 ਵਜੇ ਤੱਕ ਆਪਣੇ ਘਰਾਂ ਵਿੱਚ ਰਹਿ ਕੇ ਕੋਰੋਨਾ ਮਹਾਂਮਾਰੀ ਨਾਲ ਮਰਨ ਵਾਲੇ ਲੋਕਾਂ ਨੂੰ ਸ਼ਰਧਾਂਜਲੀ ਦੇਣ ਪਰ ਕਾਂਗਰਸ ਦੇ ਗੜ੍ਹ ਮੰਨੇ ਜਾਣ ਵਾਲੇ ਲੁਧਿਆਣਾ ਵਿੱਚ ਹੀ ਮੁੱਖ ਮੰਤਰੀ ਪੰਜਾਬ ਦੀ ਅਪੀਲ ਬੇਅਸਰ ਸਾਬਤ ਹੁੰਦੀ ਵਿਖਾਈ ਦਿੱਤੀ।

ਵੇਖੋ ਵੀਡੀਓ

ਸ਼ਹਿਰ ਵਾਸੀਆਂ ਨੇ ਨਾ ਤਾਂ ਲੋਕਾਂ ਨੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਨਾ ਹੀ ਲੋਕ ਘਰਾਂ ਦੇ ਵਿੱਚ ਰਹੇ ਸਗੋਂ ਸੜਕਾਂ ਉੱਤੇ ਘੁੰਮਦੇ ਹੋਏ ਵਿਖਾਈ ਦਿੱਤੇ। ਸੜਕਾਂ ਆਮ ਦਿਨਾਂ ਵਾਂਗ ਟਰੈਫਿਕ ਨਾਲ ਖਚਾਖੱਚ ਭਰੀਆਂ ਹੋਈਆਂ ਸਨ।

ਲੁਧਿਆਣਾ ਤੋਂ ਈਟੀਵੀ ਭਾਰਤ ਦੀ ਟੀਮ ਨੇ ਜਦੋਂ ਸੜਕਾਂ ਦਾ ਜਾਇਜ਼ਾ ਲਿਆ ਤਾਂ ਆਮ ਦਿਨਾਂ ਵਾਂਗ ਟਰੈਫਿਕ ਨਿਰੰਤਰ ਚੱਲ ਰਿਹਾ ਸੀ ਅਤੇ ਜਦੋਂ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਥਾਨਕ ਲੋਕਾਂ ਨੇ ਇੱਥੋਂ ਤੱਕ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਪੀਲ ਉਨ੍ਹਾਂ ਤੱਕ ਪਹੁੰਚੀ ਹੀ ਨਹੀਂ। ਸਥਾਨਕ ਲੋਕਾਂ ਨੇ ਸਵਾਲ ਖੜ੍ਹੇ ਕੀਤੇ ਕਿ ਆਮ ਲੋਕਾਂ ਲਈ ਹੀ ਸਿਰਫ਼ ਕੋਰੋਨਾ ਹੈ ਜਦੋਂ ਵੱਡੀ-ਵੱਡੀ ਸਿਆਸੀ ਆਗੂਆਂ ਵੱਲੋਂ ਰੈਲੀਆਂ ਕੀਤੀਆਂ ਜਾਂਦੀਆਂ ਹਨ ਇਲੈਕਸ਼ਨ ਕਰਵਾਏ ਜਾਂਦੇ ਹਨ ਉਦੋਂ ਕੋਰੋਨਾ ਸਬੰਧੀ ਉਨ੍ਹਾਂ ਉੱਤੇ ਕਾਰਵਾਈ ਕਿਉਂ ਨਹੀਂ ਹੁੰਦੀ।

ਆਮ ਲੋਕਾਂ ਲਈ ਜਦੋਂਕਿ ਚਲਾਨ ਉੱਤੇ ਚਲਾਨ ਕੱਟੇ ਜਾ ਰਹੇ ਹਨ। ਆਮ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਜੇਕਰ ਮਿਲੀ ਹੁੰਦੀ ਤਾਂ ਜ਼ਰੂਰ ਫਾਲੋ ਕਰਦੇ ਅਤੇ ਘਰਾਂ ਵਿੱਚ ਰਹਿੰਦੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਜਾਗਰੂਕ ਕਰਨ ਦੀ ਸਰਕਾਰ ਨੂੰ ਲੋੜ ਹੈ।

ਇੱਥੇ ਦਸ ਦੇਈਏ ਕਿ ਬੀਤੇ ਦਿਨ ਲੁਧਿਆਣਾ ਵਿੱਚ ਕੋਰੋਨਾ ਦੇ ਨਾਲ ਨਵੇਂ 395 ਮਰੀਜ਼ ਸਾਹਮਣੇ ਆਏ ਹਨ ਜਦੋਂ ਕਿ 5 ਲੁਧਿਆਣਾ ਦੇ ਲੋਕਾਂ ਨੇ ਕੱਲ੍ਹ ਕੋਰੋਨਾ ਨਾਲ ਆਪਣੀ ਜਾਨ ਗਵਾ ਲਈ ਅਤੇ ਲੁਧਿਆਣਾ ਵਿੱਚ ਹਾਲੇ ਵੀ 2568 ਕੋਰੋਨਾ ਦੇ ਐਕਟਿਵ ਮਾਮਲੇ ਹਨ।

ABOUT THE AUTHOR

...view details