ਪੰਜਾਬ

punjab

ETV Bharat / state

ਲੁਧਿਆਣਾ ਤੋਂ ਰੇਲਵੇ ਟਰੈਕ ਉੱਤੇ ਦੌੜਣਗੀਆਂ ਹੁਣ ਇਹ ਰੇਲ ਗੱਡੀਆਂ - ਲੁਧਿਆਣਾ ਰੇਲਵੇ ਸਟੇਸ਼ਨ

ਲੁਧਿਆਣਾ ਰੇਲਵੇ ਸਟੇਸ਼ਨ ਉੱਤੇ ਅੱਜ ਲੋਕਾਂ ਦੀ ਭੀੜ ਵਿਖਾਈ ਦਿੱਤੀ, ਕਿਉਂਕਿ ਇੱਥੋ ਅੱਠ ਰੇਲ ਗੱਡੀਆਂ ਲਈ ਸਫਰ ਸ਼ੁਰੂ ਹੋ ਗਿਆ ਹੈ।

Ludhiana, Railway station, Trains Started from Ludhiana
ਲੁਧਿਆਣਾ

By

Published : Jun 1, 2020, 6:22 PM IST

ਲੁਧਿਆਣਾ: ਰੇਲਵੇ ਸਟੇਸ਼ਨ ਵਿੱਚ ਸੋਮਵਾਰ ਨੂੰ ਵੱਡੀ ਗਿਣਤੀ ਵਿੱਚ ਲੋਕ ਪਹੁੰਚ ਰਹੇ ਹਨ, ਕਿਉਂਕਿ ਲੌਕਡਾਊਨ-5.0 ਨਾਲ ਰੇਲਵੇ ਵਿਭਾਗ ਵੱਲੋਂ ਕੁਝ ਰੇਲ ਗੱਡੀਆਂ ਚਲਾਉਣ ਦਾ ਫ਼ੈਸਲਾ ਲਿਆ ਗਿਆ ਹੈ ਜਿਸ ਵਿੱਚ ਅੱਠ ਰੇਲ ਗੱਡੀਆਂ ਸ਼ਾਮਲ ਹਨ। ਅੱਜ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਸੱਚਖੰਡ ਐਕਸਪ੍ਰੈਸ, ਪੱਛਮ ਐਕਸਪ੍ਰੈਸ, ਸ਼ਹੀਦ ਐਕਸਪ੍ਰੈਸ, ਜਨ ਸ਼ਤਾਬਦੀ, ਕਰਮਭੂਮੀ, ਦੀ ਗੋਲਡਨ ਟੈਂਪਲ, ਦੁਰਗਿਆਣਾ ਅਤੇ ਰਾਜਧਾਨੀ ਐਕਸਪ੍ਰੈਸ ਰੇਲ ਗੱਡੀਆਂ ਚੱਲਣ ਜਾ ਰਹੀਆਂ ਹਨ। ਇਸ ਸਬੰਧੀ ਲੁਧਿਆਣਾ ਦੇ ਸਟੇਸ਼ਨ ਡਾਇਰੈਕਟਰ ਤਰੁਨ ਪਾਠਕ ਨੇ ਜਾਣਕਾਰੀ ਦਿੱਤੀ।

ਲੁਧਿਆਣਾ ਤੋਂ ਰੇਲਵੇ ਟਰੈਕ ਉੱਤੇ ਦੌੜਣਗੀਆਂ ਹੁਣ ਇਹ ਰੇਲ ਗੱਡੀਆਂ।

ਲੁਧਿਆਣਾ ਰੇਲਵੇ ਸਟੇਸ਼ਨ ਦੇ ਡਾਇਰੈਕਟਰ ਤਰੁਨ ਕੁਮਾਰ ਪਾਠਕ ਨੇ ਦੱਸਿਆ ਕਿ 8 ਰੇਲ ਗੱਡੀਆਂ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਜਿਸ ਵਿੱਚ ਸਟੇਸ਼ਨ ਉਤੇ ਹੀ ਸਕਰੀਨਿੰਗ ਕਰਨ ਤੋਂ ਬਾਅਦ ਯਾਤਰੀਆਂ ਨੂੰ ਟਰੇਨ ਵਿੱਚ ਬਿਠਾਇਆ ਜਾਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਸਿਰਫ ਉਨ੍ਹਾਂ ਲਈ ਹੀ ਚਲਾਈਆਂ ਗਈਆਂ ਹਨ, ਜਿਨ੍ਹਾਂ ਨੇ ਪਹਿਲਾਂ ਤੋਂ ਆਪਣੀ ਰਿਜ਼ਰਵੇਸ਼ਨ ਕਰਵਾਈ ਸੀ। ਇਸ ਦੇ ਨਾਲ ਹੀ, ਸਟੇਸ਼ਨ ਡਾਇਰੈਕਟਰ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਵੱਲੋਂ ਟਿਕਟ ਕਾਊਂਟਰ ਵੀ ਖੁਲ੍ਹਵਾਏ ਗਏ ਹਨ, ਪਰ ਉਹ ਫਿਲਹਾਲ ਰਿਫੰਡ ਲਈ ਜਾਂ ਰਿਜ਼ਰਵੇਸ਼ਨ ਲਈ ਹੀ ਹਨ। ਉਨ੍ਹਾਂ ਦੱਸਿਆ ਕਿ ਰੇਲ ਵਿੱਚ ਵੀ ਸੋਸ਼ਲ ਡਿਸਟੈਂਸ ਦੀ ਧਿਆਨ ਰੱਖ ਕੇ ਹੀ ਯਾਤਰੀਆਂ ਨੂੰ ਬਿਠਾਇਆ ਜਾਂਦਾ ਹੈ।

ਇਸ ਮੌਕੇ ਜਿੱਥੇ ਲੋਕਾਂ ਨੇ ਕਿਹਾ ਕਿ ਉਹ ਵੱਡੀ ਗਿਣਤੀ ਵਿੱਚ ਆਪਣੀਆਂ ਟਿਕਟਾਂ ਰੱਦ ਕਰਵਾਉਣ ਆਏ ਹਨ, ਕਿਉਂਕਿ ਫੈਕਟਰੀਆਂ ਸ਼ੁਰੂ ਹੋ ਗਈਆਂ ਹਨ। ਉੱਥੇ ਹੀ, ਕੁਝ ਲੋਕ ਅਜਿਹੇ ਵੀ ਹਨ, ਜੋ ਅੱਜ ਆਪਣੀ ਰਿਜ਼ਰਵੇਸ਼ਨ ਕਰਵਾਈਆਂ ਰੇਲ ਗੱਡੀਆਂ ਰਾਹੀਂ ਸਫ਼ਰ ਕਰਨ ਜਾ ਰਹੇ ਹਨ। ਲੋਕਾਂ ਨੇ ਦੱਸਿਆ ਕਿ ਵੱਡੀ ਗਿਣਤੀ ਵਿੱਚ ਉਹ ਆਪਣੀ ਟਿਕਟਾਂ ਰੱਦ ਕਰਵਾਉਣ ਆਏ ਹਨ ਅਤੇ ਕੁਝ ਰੇਲ ਗੱਡੀਆਂ ਵੀ ਅੱਜ ਲੁਧਿਆਣਾ ਤੋਂ ਰਵਾਨਾ ਹੋਣੀਆਂ ਹਨ।

ਸੋ, ਕਿਸੇ ਇੱਕ ਪਾਸੇ ਲੋਕਡਾਊਨ 5 ਦੀ ਸ਼ੁਰੂਆਤ ਹੋ ਚੁੱਕੀ ਹੈ, ਉਥੇ ਹੀ, ਰੇਲਵੇ ਵਿਭਾਗ ਵੱਲੋਂ ਆਪਣੇ ਯਾਤਰੀਆਂ ਨੂੰ ਸੁਵਿਧਾਵਾਂ ਵੀ ਦਿੱਤੀਆਂ ਜਾ ਰਹੀਆਂ ਹਨ। 8 ਰੇਲ ਗੱਡੀਆਂ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ, ਜਿਨ੍ਹਾਂ ਦੀ ਟਿਕਟ ਰੇਲਵੇ ਵਿਭਾਗ ਦੀ ਵੈੱਬਸਾਈਟ ਤੋਂ ਬੁੱਕ ਕਰਵਾ ਸਕਦੇ ਹੋ।

ਇਹ ਵੀ ਪੜ੍ਹੋ: ਅੰਮ੍ਰਿਤਸਰ ਦੇ ਲੋਕਾਂ ਦਾ ਮਿੱਟੀ ਦੇ ਭਾਂਡਿਆਂ ਵੱਲ ਵਧਿਆ ਰੁਝਾਨ


ABOUT THE AUTHOR

...view details