ਲੁਧਿਆਣਾ: ਬੀਤੇ ਦਿਨੀ ਇੱਕ ਅੰਡਰ-ਏਜ ਨਾਬਾਲਿਕ ਵੱਲੋਂ ਆਪਣੀ ਕਾਰ ਹੇਠ 11 ਸਾਲ ਦੇ ਬੱਚੇ ਨੂੰ ਦਰੜ ਦਿੱਤਾ ਸੀ ਜਿਸ ਉਸ ਦੀ ਮੌਕੇ ’ਤੇ ਮੌਤ ਹੋ ਗਈ ਸੀ। ਇਸ ਮਾਮਲੇ ’ਤੇ ਲੁਧਿਆਣਾ ਦੀ ਟ੍ਰੈਫਿਕ ਪੁਲਿਸ ਨੇ ਸਖ਼ਤ ਨੋਟਿਸ ਲੈਂਦਿਆ ਅੰਡਰ-ਏਜ ਡਰਾਈਵਿੰਗ ਕਰਨ ਵਾਲਿਆਂ ਖਿਲਾਫ਼ ਮੁਹਿੰਮ ਸ਼ੁਰੂ ਕੀਤੀ ਗਈ ਹੈ। ਜਿਸ ਦੇ ਤਹਿਤ ਨਾ ਸਿਰਫ਼ ਅੰਡਰ-ਏਜ ਚਾਲਕਾਂ ਦੇ ਚਲਾਨ ਕੱਟੇ ਜਾ ਰਹੇ ਹਨ ਸਗੋਂ ਉਹਨਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਲੁਧਿਆਣਾ ਦੇ ਡੀਸੀਪੀ ਟ੍ਰੈਫਿਕ ਸੋਮਿਆ ਮਿਸ਼ਰਾ ਵੱਲੋਂ ਕਿਪਸ ਮਾਰਕੀਟ ਵਿੱਚ ਇਹ ਮੁਹਿੰਮ ਚਲਾਈ ਗਈ।
ਮੁਹਿੰਮ ਤਹਿਤ ਕੱਟੇ ਜਾ ਰਹੇ ਹਨ ਚਾਲਾਨ
ਇਸ ਦੌਰਾਨ ਸੋਮਿਆ ਮਿਸ਼ਰਾ ਡੀਸੀਪੀ ਟ੍ਰੈਫਿਕ ਨੇ ਕਿਹਾ ਕਿ ਸ਼ਹਿਰ ਵਿੱਚ ਵੱਡੀ ਗਿਣਤੀ ’ਚ ਅੰਡਰ-ਏਜ਼ ਡਰਾਈਵਿੰਗ ਹੁੰਦੀ ਹੈ ਜੋ ਕਿ ਇੱਕ ਗੰਭੀਰ ਮਾਮਲਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਨਾ ਸਿਰਫ਼ ਉਹ ਆਪਣੀ ਜਾਨ ਜੋਖਿਮ ’ਚ ਪਾਉਂਦੇ ਹਨ ਸਗੋਂ ਦੂਜਿਆਂ ਦੀ ਜਾਨ ਨੂੰ ਵੀ ਜੋਖਿਮ ’ਚ ਪਾਉਂਦੇ ਹਨ। ਜਿਸ ਕਰਕੇ ਉਨ੍ਹਾਂ ਵੱਲੋਂ ਲਗਾਤਾਰ ਚਲਾਨ ਕੱਟੇ ਜਾ ਰਹੇ ਹਨ। ਤਾਂ ਜੋ ਅੰਡਰ-ਏਜ਼ ਡਰਾਈਵਿੰਗ ’ਤੇ ਠੱਲ ਪਾਈ ਜਾ ਸਕੇ।