ਲੁਧਿਆਣਾ: ਪੰਜਾਬ ਦੇ ਥਰਮਲ ਪਲਾਂਟ ਉਨ੍ਹੀਂ ਦਿਨੀਂ ਕੋਲੇ ਦੀ ਕਿੱਲਤ ਦੀ ਸਮੱਸਿਆ ਤੋਂ ਜੂਝ ਰਹੇ ਹਨ, ਪੰਜਾਬ ਦੇ ਥਰਮਲ ਪਲਾਂਟਾਂ ਦੇ ਵਿੱਚ 2 ਦਿਨ ਤੋਂ ਲੈ ਕੇ ਮਹਿਜ਼ 15 ਦਿਨ੍ਹਾਂ ਤੱਕ ਦਾ ਕੋਇਲਾ ਹੀ ਬਾਕੀ ਹੈ, ਜਦੋਂ ਕੀ ਤੈਅ ਨਿਯਮਾਂ ਮੁਤਾਬਿਕ ਹਰ ਥਰਮਲ ਪਲਾਂਟ ਵਿੱਚ ਘੱਟੋ ਘੱਟ 25-30 ਦਿਨ ਦਾ ਕੋਲੇ ਦਾ ਸਟਾਕ ਹੋਣਾ ਜ਼ਰੂਰੀ ਹੈ। ਸੋਮਵਾਰ ਤੋਂ ਪਾਵਰਕੌਮ ਵੱਲੋਂ ਬਾਹਰ ਤੋਂ ਬਿਜਲੀ ਖ਼ਰੀਦਣੀ ਸ਼ੁਰੂ ਕਰ ਦਿੱਤੀ ਹੈ, ਕੇਂਦਰ ਸਰਕਾਰ ਨੇ ਵੀ ਪੰਜਾਬ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਲੇ ਦੀ ਸਪਲਾਈ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ ਅਤੇ ਖੁਦ ਹੀ ਸਮੱਸਿਆ ਨਾਲ ਨਜਿੱਠਣ ਲਈ ਕਹਿ ਦਿੱਤਾ ਹੈ। ਜਿਸ ਕਰਕੇ ਪੰਜਾਬ ਨੂੰ ਮਹਿੰਗੀ ਬਿਜਲੀ ਬਾਹਰ ਤੋਂ ਖਰੀਦਣੀ ਪੈ ਰਹੀ ਹੈ।
ਕੋਲੇ ਦੀ ਕਮੀ ਕਾਰਨ ਪੰਜਾਬ ਦੇ ਵਿੱਚ ਚੱਲ ਰਹੇ ਥਰਮਲ ਪਲਾਂਟਾਂ ਦੇ ਕਈ ਯੂਨਿਟ ਸਰਕਾਰ ਨੂੰ ਕੋਲੇ ਦੀ ਕਮੀ ਕਰਕੇ ਬੰਦ ਵੀ ਕਰਨੇ ਪੈ ਰਹੇ ਹਨ। ਉੱਥੇ ਹੀ ਲਗਾਤਾਰ ਬਿਜਲੀ ਦੀ ਖ਼ਪਤ ਵਧਦੀ ਜਾ ਰਹੀ ਹੈ ਹਾਲਾਂਕਿ ਜੇਕਰ ਗੱਲ ਬੀਤੇ ਦਿਨ ਦੀ ਕੀਤੀ ਜਾਵੇ ਤਾਂ ਪੰਜਾਬ ਦੇ ਥਰਮਲ ਪਲਾਂਟਾਂ ਵਿੱਚੋਂ ਰੋਪੜ ਦੇ ਚਾਰ ਵਿੱਚੋਂ ਤਿੰਨ ਜਦੋਂ ਕਿ ਲਹਿਰਾ ਮੁਹੱਬਤ ਦੇ ਚਾਰੋਂ ਯੂਨਿਟ ਚੱਲ ਰਹੇ ਸਨ।
ਪੰਜਾਬ 'ਚ ਕੋਲੇ ਦੀ ਮੱਦਦ ਲਈ ਕੇਂਦਰ ਸਰਕਾਰ ਨੇ ਦਿੱਤਾ ਜਵਾਬ ਜਿਨ੍ਹਾਂ ਵਿੱਚੋਂ ਪਾਵਰਕੌਮ ਨੂੰ ਲਗਪਗ 1413 ਮੈਗਾਵਾਟ ਬਿਜਲੀ ਦੀ ਸਪਲਾਈ ਹੋ ਰਹੀ ਹੈ। ਇਸ ਤੋਂ ਇਲਾਵਾ ਪ੍ਰਾਈਵੇਟ ਥਰਮਲ ਪਲਾਂਟਾਂ ਵਿੱਚੋਂ ਰਾਜਪੁਰਾ ਦੇ 2 ਵਿੱਚੋਂ ਇੱਕ ਤਲਵੰਡੀ ਸਾਬੋ ਦੇ 3 ਯੂਨਿਟ ਜਦੋਂ ਕਿ ਗੋਇੰਦਵਾਲ ਸਾਹਿਬ ਦਾ ਫਿਲਹਾਲ ਇੱਕ ਯੂਨਿਟ ਹੀ ਚੱਲ ਰਿਹਾ ਹੈ ਅਤੇ ਇਨ੍ਹਾਂ ਤੋਂ ਪਾਵਰਕੌਮ ਨੂੰ 1922 ਮੈਗਾਵਾਟ ਬਿਜਲੀ ਮਿਲ ਰਹੀ ਹੈ।
ਪਰ ਬਿਜਲੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਨੂੰ ਇਸ ਵਕਤ 7190 ਮੈਗਾਵਾਟ ਦੇ ਗ਼ਰੀਬੀ ਦੀ ਬੇਜੋੜ ਹੈ ਜਦੋਂਕਿ ਪੰਜਾਬ ਦੇ ਵਿੱਚ ਸਿਰਫ਼ 3869 ਮੈਗਾਵਾਟ ਦੇ ਕਰੀਬ ਬਿਜਲੀ ਪੈਦਾ ਹੋ ਰਹੀ ਹੈ। ਜਿਸ ਪੰਜਾਬ ਨੂੰ ਸੂਬੇ ਚ ਬਿਜਲੀ ਦੀ ਅਪੂਰਤੀ ਲਈ ਬਾਹਰੋਂ ਬਿਜਲੀ ਖਰੀਦਣੀ ਪੈ ਰਹੀ ਹੈ ਅਤੇ ਬਾਹਰ ਤੋਂ 8 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਪੰਜਾਬ ਨੂੰ ਮਿਲ ਰਹੀ ਹੈ।
ਲੁਧਿਆਣਾ ਦੇ ਵਪਾਰੀ ਹੋਏ ਚਿੰਤਿਤ ਉਧਰ ਬਿਜਲੀ ਸੰਕਟ ਨੂੰ ਲੈ ਕੇ ਲੁਧਿਆਣਾ ਦੇ ਵਪਾਰੀ ਵੀ ਚਿੰਤਿਤ ਹੋ ਗਏ ਹਨ। ਉਨ੍ਹਾਂ ਨੇ ਕਿਹਾ ਹੈ ਕਿ ਫਿਲਹਾਲ ਤਾਂ ਉਨ੍ਹਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਹੋ ਰਹੀ ਹੈ ਪਰ ਜੇਕਰ ਹੋਣਗੇ ਵਾਲੇ ਦਿਨ੍ਹਾਂ ਦੇ ਅੰਦਰ ਸੂਬੇ ਅੰਦਰ ਕੋਲੇ ਦੀ ਘਾਟ ਕਰਕੇ ਸਮੱਸਿਆ ਪੈਦਾ ਹੁੰਦੀ ਹੈ ਤਾਂ ਉਨ੍ਹਾਂ ਨੂੰ ਬਿਜਲੀ ਲਈ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਿਛਲੇ ਸਾਲ ਵੀ ਬਿਜਲੀ ਦੀ ਕਮੀ ਕਰਕੇ ਪੂਰੇ ਇਕ ਹਫ਼ਤੇ ਤੱਕ ਲੁਧਿਆਣਾ ਇੰਡਸਟਰੀ ਦੇ ਕਈ ਵੱਡੇ ਯੂਨਿਟ ਬੰਦ ਕਰ ਦਿੱਤੇ ਗਏ ਸਨ। ਇੱਥੋਂ ਤੱਕ ਕਿ ਛੋਟੇ ਯੂਨਿਟਾਂ ਨੂੰ ਵੀ ਬਿਜਲੀ ਦੀ ਸਪਲਾਈ ਘਟਾ ਦਿੱਤੀ ਗਈ ਸੀ। ਜਿਸ ਕਰਕੇ ਇੰਡਸਟਰੀ ਨੂੰ ਪਿਛਲੇ ਸਾਲ ਕਾਫੀ ਨੁਕਸਾਨ ਵੀ ਝੱਲਣਾ ਪਿਆ ਸੀ, ਜਿਸ ਨੂੰ ਲੈ ਕੇ ਵਪਾਰੀ ਹੁਣ ਤੋਂ ਹੀ ਚਿੰਤਿਤ ਹੋ ਚੁੱਕੇ ਹਨ।
ਸਰਕਾਰ ਅਤੇ ਵਿਰੋਧੀ ਆਹਮੋ-ਸਾਹਮਣੇਬਿਜਲੀ ਦੇ ਮੁੱਦੇ ਨੂੰ ਲੈ ਕੇ ਵਿਰੋਧੀ ਪਾਰਟੀਆਂ ਅਤੇ ਸਰਕਾਰ ਹੁਣ ਤੋਂ ਹੀ ਆਹਮੋ ਸਾਹਮਣੇ ਹੋ ਗਈਆਂ ਹਨ। ਬੀਤੇ ਦਿਨ ਲੁਧਿਆਣਾ ਪਹੁੰਚੇ ਆਮ ਆਦਮੀ ਪਾਰਟੀ ਦੇ ਦਿੱਲੀ ਵਿਧਾਨ ਸਭਾ ਸਪੀਕਰ ਨੇ ਕਿਹਾ ਸੀ ਕਿ ਜਦੋਂ ਦਿੱਲੀ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ। ਉਦੋਂ ਸਾਡੇ ਕੋਲ ਸਿਰਫ 3 ਦਿਨ ਦੇ ਕੋਲੇ ਦਾ ਸਟਾਕ ਸੀ।
ਇਸ ਦੇ ਬਾਵਜੂਦ ਨਾ ਸਿਰਫ ਦਿੱਲੀ ਵਾਸੀਆਂ ਨੂੰ ਨਿਰਵਿਘਨ ਬਿਜਲੀ ਸਪਲਾਈ ਕੀਤੀ ਗਈ। ਸਗੋਂ ਬਿਜਲੀ ਦੀਆ ਪਹਿਲੀ ਯੂਨਿਟਾਂ ਮੁਫ਼ਤ ਵਿੱਚ ਵੀ ਮੁਹੱਈਆ ਕਰਵਾਈਆਂ ਗਈਆਂ। ਉਨ੍ਹਾਂ ਕਿਹਾ ਕਿ ਹਾਲੇ ਥੋੜ੍ਹੀ ਦੇਰ ਰੁਕੋ ਸਰਕਾਰ ਬਣੀ ਹੈ ਉਥੇ ਹੀ ਦੂਜੇ ਪਾਸੇ ਵਿਰੋਧੀ ਪਾਰਟੀਆਂ ਦਾ ਆਧਾਰ ਆਮ ਆਦਮੀ ਨੂੰ ਉਨ੍ਹਾਂ ਵੱਲੋਂ ਕੀਤੇ ਗਏ ਵਾਅਦੇ ਯਾਦ ਕਰਵਾਈ ਜਾ ਰਹੀ ਹੈ।
ਇਹ ਵੀ ਪੜ੍ਹੋ:ਭਾਜਪਾ ਸੰਸਦੀ ਦਲ ਦੀ ਬੈਠਕ: ਪੀਐਮ ਮੋਦੀ ਨੇ ਕਿਹਾ, ਸਾਰੇ ਸਾਬਕਾ ਪ੍ਰਧਾਨ ਮੰਤਰੀਆਂ ਦਾ ਕਰੋ ਸਨਮਾਨ